2200 ਪੁਲਿਸ ਮੁਲਾਜ਼ਮ ਰਹਿਣਗੇ ਤਾਇਨਾਤ
ਚੰਡੀਗੜ੍ਹ: ਭਲਕੇ 23 ਮਾਰਚ ਨੂੰ ਮੁੱਲਾਂਪੁਰ ਸਟੇਡੀਅਮ ਵਿੱਚ ਹੋਣ ਵਾਲਾ IPL ਮੈਚ ਕਿੰਗਜ਼ XI ਪੰਜਾਬ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਜਾਵੇਗਾ।
ਇਸ ਬਾਰੇ ਏਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇੱਥੇ 16 ਅਧਿਕਾਰੀਆਂ ਸਮੇਤ 2200 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਦੱਸ ਦਈਏ ਕਿ ਮੁੱਲਾਪੁਰ ਵਿੱਚ ਮਹਾਰਾਜਾ ਯਾਦ ਬਿੰਦਰਾ ਕ੍ਰਿਕਟ ਸਟੇਡੀਅਮ ਦੇ ਨਿਰਮਾਣ ਤੋਂ ਬਾਅਦ ਇੱਥੇ ਪਹਿਲਾ ਮੈਚ ਖੇਡਿਆ ਜਾਵੇਗਾ।
38.20 ਏਕੜ ਵਿੱਚ ਬਣੇ ਇਸ ਸਟੇਡੀਅਮ ਵਿੱਚ 34 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਹ ਸਟੇਡੀਅਮ ਮੋਹਾਲੀ ਦੇ IS ਬਿੰਦਰਾ ਪੀਸੀਏ ਸਟੇਡੀਅਮ ਤੋਂ 3 ਗੁਣਾ ਵੱਡਾ ਹੈ।
ਕ੍ਰਿਕਟ ਪ੍ਰੇਮੀ ਮੁੱਲਾਂਪੁਰ ਦੇ ਸਟੇਡੀਅਮ ‘ਚ ਸੰਤਰੀ, ਨੀਲੇ ਅਤੇ ਸੁਨਹਿਰੀ ਰੰਗ ਦੀਆਂ ਸੀਟਾਂ ‘ਤੇ ਬੈਠ ਕੇ ਮੈਚ ਦੇਖ ਸਕਣਗੇ। ਇਹ ਸਟੇਡੀਅਮ ਆਧੁਨਿਕ ਹੈਰਿੰਗਬੋਨ ਡਰੇਨੇਜ ਸਿਸਟਮ ਨਾਲ ਲੈਸ ਹੈ।
ਇਹ ਨਵੀਨਤਾਕਾਰੀ ਪ੍ਰਣਾਲੀ ਮੀਂਹ ਤੋਂ ਬਾਅਦ ਸਿਰਫ 30 ਮਿੰਟਾਂ ਦੇ ਅੰਦਰ ਖੇਡ ਦੇ ਮੈਦਾਨ ਦੀ ਸਤ੍ਹਾ ਤੋਂ ਪਾਣੀ ਨੂੰ ਤੇਜ਼ੀ ਨਾਲ ਹਟਾਉਣ ਨੂੰ ਯਕੀਨੀ ਬਣਾਉਂਦਾ ਹੈ। ਇਸ ਤੋਂ ਇਲਾਵਾ ਰਵਾਇਤੀ ਮਿੱਟੀ ਦੇ ਉਲਟ ਇਹ ਸਟੇਡੀਅਮ ਰੇਤ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।
ਇੱਥੇ ਅੰਤਰਰਾਸ਼ਟਰੀ ਪੱਧਰ ਦੇ ਦੋ ਡਰੈਸਿੰਗ ਰੂਮ ਹਨ ਜੋ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਇਸ ਤੋਂ ਇਲਾਵਾ ਇੱਥੇ ਇੱਕ ਜਿਮਨੇਜ਼ੀਅਮ ਵੀ ਹੈ।
ਏਡੀਜੀਪੀ ਨੇ ਕਿਹਾ ਕਿ ਇਸ ਸਟੇਡੀਅਮ ਵਿੱਚ ਹੋਣ ਵਾਲਾ ਇਹ ਪਹਿਲਾ ਮੈਚ ਹੈ, ਇਹ ਉਨ੍ਹਾਂ ਲਈ ਵੀ ਇੱਕ ਚੁਣੌਤੀ ਵਾਂਗ ਹੈ। ਇਸ ਲਈ ਉਹਨਾਂ ਨੇ ਇਸ ਦੀ ਪੂਰੀ ਯੋਜਨਾ ਤਿਆਰ ਕੀਤੀ ਹੈ।
ਸਟੇਡੀਅਮ ਦੇ ਅੰਦਰ ਅਤੇ ਬਾਹਰ ਸੁਰੱਖਿਆ ਦੀਆਂ 3 ਪਰਤਾਂ ਹੋਣਗੀਆਂ।ਮੁਹਾਲੀ ਦੇ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਅੰਦਰ ਜਾਣ ਲਈ ਕੁੱਲ 13 ਗੇਟ ਹਨ।
ਜਿਸ ਵਿੱਚੋਂ ਗੇਟ ਨੰਬਰ 1 ਤੋਂ 4 ਸੈਕਟਰ 39 ਚੰਡੀਗੜ੍ਹ ਵਾਲੇ ਪਾਸੇ ਅਤੇ ਗੇਟ ਨੰਬਰ 5 ਤੋਂ 13 ਓਮੈਕਸ ਵਾਲੇ ਪਾਸੇ ਤੋਂ ਆਉਣਗੇ।
ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਉਨ੍ਹਾਂ ਪਾਰਕਿੰਗ ਪ੍ਰਬੰਧਾਂ ਸਬੰਧੀ ਵੀ ਪੂਰੀ ਯੋਜਨਾ ਤਿਆਰ ਕਰ ਲਈ ਹੈ। ਤਾਂ ਜੋ ਕਿਸੇ ਵੀ ਆਸ-ਪਾਸ ਦੇ ਲੋਕਾਂ ਅਤੇ ਦੂਰੋਂ ਆਉਣ ਵਾਲੇ ਲੋਕਾਂ ਨੂੰ ਪਾਰਕਿੰਗ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਮੈਚ ਦੀ ਟਿਕਟ ਦੇ ਨਾਲ-ਨਾਲ ਗੱਡੀ ਕਿੱਥੇ ਪਾਰਕ ਕਰਨੀ ਹੈ, ਇਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।