Follow us

02/05/2026 3:22 am

Search
Close this search box.
Home » News In Punjabi » ਚੰਡੀਗੜ੍ਹ » ਮੇਅਰ ਜੀਤੀ ਸਿੱਧੂ ਦੇ ਕਾਰਜਕਾਲ ਦੀ ਵੀਰਵਾਰ ਨੂੰ ਹੋਈ ਆਖਰੀ ਮੀਟਿੰਗ

ਮੇਅਰ ਜੀਤੀ ਸਿੱਧੂ ਦੇ ਕਾਰਜਕਾਲ ਦੀ ਵੀਰਵਾਰ ਨੂੰ ਹੋਈ ਆਖਰੀ ਮੀਟਿੰਗ

ਮੇਅਰ ਜੀਤੀ ਸਿੱਧੂ ਦੇ ਕਾਰਜਕਾਲ ਦੀ ਵੀਰਵਾਰ ਨੂੰ ਹੋਈ ਆਖਰੀ ਮੀਟਿੰਗ

ਜ਼ਿਆਦਾਤਰ ਕੌਂਸਲਰ ਮੇਅਰ ਅਤੇ ਅਧਿਕਾਰੀਆਂ ਦਾ ਧੰਨਵਾਦ ਹੀ ਕਰਦੇ ਰਹੇ

DPB, ਮੁਹਾਲੀ :  ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਵੀਰਵਾਰ ਨੂੰ ਹੋਈ ਮੀਟਿੰਗ ਵਿਚ ਵੱਖ-ਵੱਖ ਵਿਕਾਸ ਕੰਮਾਂ ਦੇ ਮਤੇ ਪਾਸ ਕੀਤੇ ਗਏ। ਮੇਅਰ ਜੀਤੀ ਸਿੱਧੂ ਦੇ ਕਾਰਜਕਾਲ ਦੀ ਇਹ ਆਖਰੀ ਮੀਟਿੰਗ ਸੀ।11 ਅਪ੍ਰੈਲ ਨੂੰ ਮੇਅਰ ਅਤੇ ਬਾਕੀ ਕੌਂਸਲਰਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ। ਮੀਟਿੰਗ ਵਿੱਚ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਸ਼ਾਂਤੀ ਬਣਾਈ ਰੱਖੀ। ਉਂਜ ਇਕ ਦੋ ਕੌਂਸਲਰਾਂ ਨੇ ਵਿਕਾਸ ਕੰਮਾਂ ਦੀ ਅਣਦੇਖੀ ਬਾਰੇ ਮੇਅਰ ਨਾਲ ਗਿਲਾ ਸ਼ਿਕਵਾ ਜ਼ਰੂਰ ਕੀਤਾ ਜਦਕਿ ਜ਼ਿਆਦਾਤਰ ਕੌਂਸਲਰ ਮੇਅਰ ਅਤੇ ਅਧਿਕਾਰੀਆਂ ਦਾ ਧੰਨਵਾਦ ਹੀ ਕਰਦੇ ਰਹੇ।

ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਅਤੇ ਨਰਪਿੰਦਰ ਸਿੰਘ ਰੰਗੀ ਨੇ ਨਵੇਂ ਖੇਤਰ ਦੇ ਵਿਕਾਸ ਦੇ ਮੁੱਦੇ ’ਤੇ ਗੱਲ ਕਰਿਦਆਂ ਕਿਹਾ ਕਿ ਪਹਿਲਾਂ ਗਮਾਡਾ ਤੋਂ ਨਵਾਂ ਏਰੀਆ ਨਗਰ ਨਿਗਮ ਅਧੀਨ ਲਿਆ ਜਾਵੇ। ਫਿਰ ਉਸ ਦੇ ਵਿਕਾਸ ਬਾਰੇ ਸੋਚਿਆ ਜਾਵੇ। ਇਸ ਸਬੰਧੀ ਗਮਾਡਾ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ। ਹਰਜੀਤ ਸਿੰਘ ਭੋਲੂ ਨੇ ਕਿਹਾ ਕਿ ਉਸ ਦੇ ਵਾਰਡ ਦੇ ਕੰਮਾਂ ਸਬੰਧੀ ਵਰਕ ਆਰਡਰ ਹੋ ਚੁੱਕੇ ਹਨ ਪ੍ਰੰਤੂ ਠੇਕੇਦਾਰ ਕੰਮ ਨਹੀਂ ਕਰ ਰਿਹਾ। ਜੋ ਪੇਵਰ ਬਲਾਕ ਲਗਾਏ ਜਾ ਰਹੇ ਹਨ, ਉੱਥੇ ਸਹੀ ਤਰੀਕੇ ਨਾਲ ਗਟਕਾ ਨਹੀਂ ਪਾਇਆ ਜਾ ਰਿਹਾ। ਟੇਬਲ ਆਈਟਮ ਰਾਹੀਂ ਦਫ਼ਤਰੀ ਸਟਾਫ਼ ਦੀ ਤਾਇਨਾਤੀ ਅਤੇ ਸ਼ਹਿਰ ਵਿਚ ਸਫ਼ਾਈ ਵਿਵਸਥਾ ਸੁਧਾਰਨ ਲਈ 1500 ਕਰਮਚਾਰੀ ਭਰਤੀ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ ਵਿਧਾਨ ਸਭਾ ਦੀ ਤਰਜ਼ ’ਤੇ 80 ਵਾਰਡ ਲਈ ਮੀਟਿੰਗ ਹਾਲ ਬਣਾਉਣ ਅਤੇ ਪੀਣ ਵਾਲੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨੂੰ ਜੁਰਮਾਨੇ ਲਗਾਉਣ ਦਾ ਮਤਾ ਵੀ ਪਾਸ ਕੀਤਾ ਗਿਆ ਤਾਂ ਜੋ ਗਰਮੀ ਦੇ ਮੌਸਮ ਵਿਚ ਸ਼ਹਿਰ ਵਾਸੀਆਂ ਨੂੰ ਲੋੜ ਅਨੁਸਾਰ ਪੀਣ ਵਾਲਾ ਪਾਣੀ ਮਿਲ ਸਕੇ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪੰਜ ਸਾਲਾਂ ਵਿਚ ਵਿਕਾਸ ਕਾਰਜਾਂ ’ਤੇ ਇਕ ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਪਿੱਛੇ ਜਿਹੇ ਕਰੋੜਾਂ ਰੁਪਏ ਦੇ ਵਿਕਾਸ ਕੰਮ ਪਾਸ ਕਰਕੇ ਪ੍ਰਵਾਨਗੀ ਲਈ ਸਰਕਾਰ ਨੂੰ ਭੇਜੇ ਗਏ ਸੀ ਪ੍ਰੰਤੂ ਸਿਆਸੀ ਦਬਾਅ ਕਾਰਨ ਹਾਲੇ ਤੱਕ ਉਚ ਅਧਿਕਾਰੀ ਸਬੰਧਤ ਮਤਿਆਂ ਦੀਆਂ ਫਾਈਲਾਂ ਦੱਬ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁਹਾਲੀ ਦਾ ਖੇਤਰਫਲ ਤਾਂ ਵਧਾ ਦਿੱਤਾ ਹੈ ਅਤੇ ਨਿਗਮ ਚੋਣਾਂ ਸਬੰਧੀ ਵਾਰਡਬੰਦੀ ਵੀ ਕਰ ਦਿੱਤੀ ਗਈ ਹੈ ਪ੍ਰੰਤੂ ਹਾਲੇ ਤੱਕ ਇਹ ਏਰੀਆ ਨਗਰ ਨਿਗਮ ਨੂੰ ਸੌਂਪਿਆ ਹੀ ਨਹੀਂ ਗਿਆ ਹੈ।

ਮੇਅਰ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ, ਐਨ ਚੋਅ ਦੀ ਸਫ਼ਾਈ, ਫੁੱਟਪਾਥ, ਪੇਵਰ ਬਲਾਕ, ਸੀਵਰੇਜ, ਵਾਟਰ ਸਪਲਾਈ ਅਤੇ ਪਾਰਕਾਂ ਦੇ ਕੰਮ ਨੂੰ ਤਰਜ਼ੀਹ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਕਾਂਗਰਸ ਸਮੇਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਢਾਈ ਏਕੜ ਜ਼ਮੀਨ ਵਿਚ ਭਗਤ ਆਸਾ ਰਾਮ ਦੀ ਯਾਦਗਾਰੀ ਆਡੀਟੋਰੀਅਮ ਬਣਾਉਣ ਲਈ ਨੀਂਹ ਪੱਥਰ ਰੱਖਿਆ ਸੀ ਪ੍ਰੰਤੂ ‘ਆਪ’ ਸਰਕਾਰ ਨੇ ਇੱਥੇ ਇਕ ਇੱਟ ਵੀ ਨਹੀਂ ਲਾਈ। ਅਖੀਰ ਵਿਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੇ ਸਾਰਿਆਂ ਦਾ ਧੰਨਵਾਦ।

dawn punjab
Author: dawn punjab

Leave a Comment

RELATED LATEST NEWS