ਕਿਸਾਨਾਂ ਦੇ ਕਾਫਿਲੇ ਅਪਣੇ ਕਹੇ ਮੁਤਾਬਕ 10 ਵਜੇ ਸ਼ੁਰੂ
ਕਿਸਾਨ ਯੂਨੀਅਨਾਂ ਵਾਲੋ ਕੱਲ ਰਾਤ ਫਤੇਹਗੜ੍ਹ ਡੇਰੇ ਲਾਉਣ ਤੋਂ ਬਾਅਦ ਚੰਡੀਗੜ੍ਹ ਚ ਚੱਲਦੀ ਮੀਟਿੰਗ ਦੇ ਬੇ-ਸਿੱਟਾ ਰਹਿਣ ਮਗਰੋਂ ਸਵੇਰੇ ਤੇਹਿਸ਼ੁਦਾ ਸਮੇਂ ਤੇ ਦਿੱਲੀ ਵੱਲ ਨੂੰ ਰਾਸ਼ਨ, ਬਿਸਤਰਿਆਂ, ਪਾਣੀ ਦੇ ਟੈਂਕਰਾਂ ਨਾਲ ਭਰੇ ਟਰੈਕਟਰ-ਟਰਾਲੀਆਂ ਤੋਂ ਇਲਾਵਾ; ਮੋਟਰਸਾਈਕਲਾਂ, ਖੁੱਲ੍ਹੀਆਂ ਜੀਪਾਂ ਅਤੇ ਹੋਰ ਨਿੱਜੀ ਵਾਹਨਾਂ 'ਤੇ ਸਵਾਰ ਵੱਡੀ ਗਿਣਤੀ ਲੋਕ ਵੀ ਸ਼ੰਭੂ ਸਰਹੱਦ ਵੱਲ ਕਾਫਲਿਆਂ ਦਾ ਹਿੱਸਾ ਬਣਦੇ ਜਾ ਰਹੇ ਹਨ.
ਕਿਸਾਨਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਨਾਕਾਬੰਦੀ ਨੂੰ ਉਖਾੜ ਸੁੱਟਣ ਲਈ ਸਾਰਾ ਸਮਾਨ ਮੌਜੂਦ ਹੈ।
ਸਰਵਣ ਸਿੰਘ ਪੰਧੇਰ ਅਨੁਸਾਰ ਕਿਸਾਨਾਂ ਦਾ ਇੱਕ ਹੋਰ ਜੱਥਾ ਪਹਿਲਾਂ ਹੀ ਸਰਹੱਦ ਦੇ ਨੇੜੇ ਉਡੀਕ ਕਰ ਰਿਹਾ ਹੈ, ਅਸੀਂ ਜਲਦੀ ਹੀ ਉਹਨਾਂ ਵਿੱਚ ਸ਼ਾਮਲ ਹੋਵਾਂਗੇ।
ਫਤਿਹਗੜ੍ਹ ਸਾਹਿਬ ਤੋਂ ਲੈ ਕੇ ਸ਼ੰਭੂ ਬਾਰਡਰ ਤੱਕ ਕਿਸਾਨਾਂ ਲਈ ਸਾਰੇ ਰਸਤੇ ਚ ਲੋਕਾਂ ਵੱਲੋਂ ਲੰਗਰ ਵੀ ਲਗਾਏ ਗਏ ਹਨ.