ਮੋਹਾਲੀ ‘ਚ ਮੁੜ ਗੋਲੀਆਂ ਦੀ ਗੂੰਜ, ਸੈਕਟਰ-89 ‘ਚ 11 ਰਾਊਂਡ ਫਾਇਰਿੰਗ ਨਾਲ ਦਹਿਸ਼ਤ
DPB, Mohali: ਮੋਹਾਲੀ ਵਿੱਚ ਇੱਕ ਵਾਰ ਫਿਰ ਗੋਲੀਆਂ ਨਾਲ ਗੂੰਜਿਆ ਜਿਸ ਨੇ ਲੋਕਾਂ ਨੂੰ ਸਹਿਮ ਦਾ ਮਹੌਲ ਬਣਾ ਦਿੱਤਾ ਹੈ। ਸੈਕਟਰ-89 ਵਿੱਚ ਬਾਈਕ ਸਵਾਰ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਆਈਟੀ ਕੰਪਨੀ ਚਲਾਉਣ ਵਾਲੇ ਕਾਰੋਬਾਰੀ ਦੇ ਘਰ ਬਾਹਰ ਲਗਾਤਾਰ 11 ਰਾਊਂਡ ਫਾਇਰਿੰਗ ਕੀਤੀ ਗਈ। ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾਵਰਾਂ ਨੇ ਫਾਇਰਿੰਗ ਕਰਦੇ ਹੋਏ ਵੀਡੀਓ ਵੀ ਬਣਾਈ ਅਤੇ ਪਰਿਵਾਰ ਨੂੰ ਡਰਾਉਣ ਲਈ ਭੇਜ ਦਿੱਤੀ।
ਇਹ ਵੀ ਪੜ੍ਹੋ: 👉 Cancer survival Mahima Chaudhary visited Sohana Hospital, Meet Cancer Patients
ਇਥੇ ਜ਼ਿਕਰ ਯੋਗ ਹੈ ਕੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਫਰੋਤੀ ਅਤੇ ਗੋਲੀ ਗੋਲੀਆਂ ਚਲਾ ਕੇ ਡਰਾਉਣ ਦੀ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਮੋਹਾਲੀ ਦੇ ਫੇਸ ਵਿੱਚ 25 ਤੋ 30 ਗੋਲੀਆਂ ਇੱਕ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ ਅਤੇ ਫਰੋਤੀ ਮੰਗੀ ਗਈ ਸੀ ਉਸ ਤੋਂ ਬਾਅਦ ਅਕਾਲੀ ਦਲ ਮੋਹਾਲੀ ਦੇ ਪ੍ਰਧਾਨ ਪਰਮਿੰਦਰ ਸਿੰਘ ਸੁਹਾਣਾ ਨੂੰ ਵੀ ਫਰੌਤੀ ਦੀ ਕਾਲ ਆ ਚੁੱਕੀ ਹੈ ਇਸ ਦੇ ਨਾਲ ਹੀ ਮਸ਼ਹੂਰ ਗਾਇਕ ਮਾਨਸੀ ਖੁਰਾਣਾ ਨੂੰ ਵੀ ਫਰੌਤੀ ਦੀ ਕਾਲ ਆਈ ਅਤੇ ਇੱਕ ਜੋਲਰ ਨੂੰ ਵੀ ਫਰੋਤੀ ਦੀ ਕਾਲ ਆ ਚੁੱਕੀ ਹੈ ।
Click & Read 👉 Misl Satluj to Launch ‘Pura Punjab Lehar’ from Feb 17 in Mohali
ਜਾਣਕਾਰੀ ਅਨੁਸਾਰ ਕਾਰੋਬਾਰੀ ਤੋਂ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ । ਪਰ ਉਸਨੇ ਫਿਰੌਤੀ ਵਾਲੀ ਕਾਲ ਨੂੰ ਗੰਭੀਰਤਾ ਨਾਲ ਨਾ ਲਿਆ, ਜਿਸ ਤੋਂ ਬਾਅਦ ਹਮਲਾਵਰਾਂ ਨੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਈ। ਸੋਹਾਣਾ ਥਾਣਾ ਪੁਲਿਸ ਨੇ ਅਣਪਛਾਤੇ ਬਾਈਕ ਸਵਾਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਗੈਂਗਸਟਰ ਡੋਨੀ ਬਲ ਨੇ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਹੈ। ਉਸਨੇ ਕਿਹਾ, “ਫਿਰੌਤੀ ਦੀ ਕਾਲ ਨੂੰ ਹਲਕੇ ਵਿੱਚ ਲੈਣ ਦਾ ਇਹ ਨਤੀਜਾ ਹੈ। ਜੇ ਹੁਣ ਵੀ ਗੱਲ ਸਮਝ ਨਹੀਂ ਆਈ ਤਾਂ ਅੰਜਾਮ ਬੁਰਾ ਹੋ ਸਕਦਾ ਹੈ। ਇਹ ਸਿਰਫ਼ ਸਮਝਾਉਣ ਲਈ ਕੀਤਾ ਗਿਆ ਹੈ, ਨਹੀਂ ਤਾਂ ਹੋਰ ਤਰੀਕੇ ਨਾਲ ਸਮਝਾਉਣਾ ਪਵੇਗਾ।”
ਬਾਈਕ ਸਵਾਰ ਸ਼ੂਟਰਾਂ ਵੱਲੋਂ ਬਣਾਇਆ ਗਿਆ ਵੀਡੀਓ ਵੀ ਸਾਹਮਣੇ ਆ ਗਿਆ ਹੈ। ਵੀਡੀਓ ਬਾਈਕ ਦੇ ਪਿੱਛੇ ਬੈਠੇ ਸ਼ੂਟਰ ਨੇ ਬਣਾਈ, ਜਿਸ ਵਿੱਚ ਕਿਸੇ ਦਾ ਚਿਹਰਾ ਨਹੀਂ ਦਿਖਦਾ। ਕੈਮਰਾ ਕੋਠੀ ਵੱਲ ਮੋੜਿਆ ਹੋਇਆ ਹੈ ਅਤੇ ਕੁਝ ਹੀ ਸਕਿੰਟਾਂ ਵਿੱਚ ਇੱਕ ਹਮਲਾਵਰ ਲਗਾਤਾਰ 11 ਰਾਊਂਡ ਫਾਇਰ ਕਰਦਾ ਨਜ਼ਰ ਆਉਂਦਾ ਹੈ। ਕਰੀਬ 9 ਸਕਿੰਟ ਦੀ ਇਹ ਵੀਡੀਓ ਹੁਣ ਪੁਲਿਸ ਦੀ ਜਾਂਚ ਦਾ ਹਿੱਸਾ ਬਣ ਚੁੱਕੀ ਹੈ। ਪੁਲਿਸ ਹਰ ਪੱਖ ਤੋਂ ਮਾਮਲੇ ਦੀ ਗਹਿਰਾਈ ਨਾਲ ਤਫਤੀਸ਼ ਕਰ ਰਹੀ ਹੈ।




