ਚੰਡੀਗੜ੍ਹ : CII ਵਿਖ਼ੇ ਇੱਕ ਸੈਮੀਨਾਰ ‘ਚ ਇੰਜਨੀਅਰ ਅੰਕੁਸ਼ ਗਾਵਰੀ, ਸੀਨੀਅਰ ਮੈਨੇਜਰ, ਟੀਈਸੀ ਨੇ ਦੱਸਿਆ ਕੀ ਹੁਣ ਦੁੱਧ ਵਿੱਚ ਯੂਰੀਆ ਦੀ ਪਰਖ ਕਰਨ ਦੀ ਤਕਨੀਕ ਪੇਸ਼ ਕੀਤੀ ਗਈ ਹੈ।
ਇਸ ਟੈਕਨਾਲੋਜੀ ਦੀ ਵਰਤੋਂ ਕਰਦੇ ਹੋਏ, ਦੁੱਧ ਦੇ ਨਮੂਨੇ ਨੂੰ ਲੈਬ ਵਿੱਚ ਲਿਜਾਣ ਦੀ ਜ਼ਰੂਰਤ ਨਹੀਂ ਹੈ ਅਤੇ ਦੁੱਧ ਦੇ ਕੈਨ ਤੋਂ ਘਰ ਵਿੱਚ ਜਾਂ ਸੜਕ ਦੇ ਕਿਨਾਰੇ (ਖੇਤਰ ਦੀਆਂ ਸਥਿਤੀਆਂ ਮੁਤਾਬਕ ) ਵੀ ਟੈਸਟ ਕੀਤਾ ਜਾ ਸਕਦਾ ਹੈ।
ਇੰਜਨੀਅਰ ਗਵਾਰੀ ਨੇ ਅੱਗੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਅਗਲੀ ਪੀੜ੍ਹੀ ਦੇ ਕੁੱਲ ਹਿੱਪ ਆਰਥਰੋਪਲਾਸਟੀ ਲਈ ਇੱਕ ਨੇਕਸਟ ਜਨਰੇਸ਼ਨ ਐਸੀਟੈਬੂਲਰ ਲਾਈਨਰ ਪੇਸ਼ ਕੀਤਾ ਜਾਵੇਗਾ ਜੋ ਰੋਗੀ-ਵਿਸ਼ੇਸ਼, ਨੁਕਸ-ਮੁਕਤ ਅਤੇ <10 μm ਦੇ ਨਾਲ ਅਯਾਮੀ ਸ਼ੁੱਧਤਾ ਵਾਲਾ ਹੈ।