Follow us

24/07/2024 4:47 am

Search
Close this search box.
Home » News In Punjabi » ਖੇਡ » ਰਾਜ ਪੱਧਰੀ ਘੋੜ ਸਵਾਰੀ ਮੁਕਾਬਲੇ 26 ਅਕਤੂਬਰ ਤੋਂ ਫ਼ਾਰੈਸਟ ਹਿਲਜ਼ ਕਰੋੜਾਂ ਵਿਖੇ

ਰਾਜ ਪੱਧਰੀ ਘੋੜ ਸਵਾਰੀ ਮੁਕਾਬਲੇ 26 ਅਕਤੂਬਰ ਤੋਂ ਫ਼ਾਰੈਸਟ ਹਿਲਜ਼ ਕਰੋੜਾਂ ਵਿਖੇ

ਖੇਡਾਂ ਵਤਨ ਪੰਜਾਬ ਦੀਆਂ-2023:

ਐਸ ਏ ਐਸ ਨਗਰ:
ਪੰਜਾਬ ਸਰਕਾਰ ਦੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ-2023 ਦੇ ਚੱਲ ਰਹੇ ਰਾਜ ਪੱਧਰੀ ਮੁਕਾਬਲਿਆਂ ਦੀ ਲੜੀ ’ਚ ਘੋੜ ਸਵਾਰੀ ਨਾਲ ਸਬੰਧਤ ਸੂਬਾਈ ਮੁਕਾਬਲੇ 26 ਅਕਤੂਬਰ ਤੋਂ 28 ਅਕਤੂਬਰ, 2023 ਤੱਕ ਐਸ ਏ ਐਸ ਨਗਰ ਜ਼ਿਲ੍ਹੇ ਦੇ ਪਿੰਡ ਕਰੋੜਾਂ ਵਿਖੇ ਫ਼ਾਰੈਸਟ ਹਿਲਜ਼, ਗੇਟ ਨੰ. 4 ਵਿਖੇ ਕਰਵਾਏ ਜਾਣਗੇ।


ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਅਨੁਸਾਰ ਇਸ ਤੋਂ ਪਹਿਲਾਂ ਮੋਹਾਲੀ ਜ਼ਿਲ੍ਹਾ ਕਿੱਕ ਬਾਕਸਿੰਗ, ਜਿਮਨਾਸਤਿਕ ਅਤੇ ਤੈਰਾਕੀ ਦੇ ਸੂਬਾਈ ਖੇਡ ਮੁਕਾਬਲੇ ਵੀ ਕਰਵਾ ਚੁੱਕਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੀਆਂ ਖੇਡ ਮੁਕਾਬਲਿਆਂ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੂੰ ਡਿਊਟੀ ’ਤੇ ਤਾਇਨਾਤ ਕੀਤੇ ਗਏ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਨ੍ਹਾਂ ਘੋੜ ਸਵਾਰੀ ਮੁਕਾਬਲਿਆਂ ਨੂੰ ਨਿਰਵਿਘਨ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਆਖਿਆ।

dawn punjab
Author: dawn punjab

Leave a Comment

RELATED LATEST NEWS