Follow us

03/03/2024 6:15 pm

Download Our App

Home » News In Punjabi » ਚੰਡੀਗੜ੍ਹ » SKM ਦੀ ਯੂਨੀਅਨ ਗੌਰਮਿੰਟ ਨਾਲ਼ ਗੱਲ ਬਾਤ ਅਸਫ਼ਲ: ਸੰਗਰਾਂਦ ਦੇ ਦਿਹਾੜੇ ਕਿਸਾਨਾਂ ਦਾ ਦਿੱਲੀ ਕੂਚ

SKM ਦੀ ਯੂਨੀਅਨ ਗੌਰਮਿੰਟ ਨਾਲ਼ ਗੱਲ ਬਾਤ ਅਸਫ਼ਲ: ਸੰਗਰਾਂਦ ਦੇ ਦਿਹਾੜੇ ਕਿਸਾਨਾਂ ਦਾ ਦਿੱਲੀ ਕੂਚ

ਚੰਡੀਗੜ੍ਹ ਵਿੱਚ ਬੀਤੀ ਦੇਰ ਰਾਤ ਤੱਕ ਚੱਲੀ ਕਿਸਾਨੀ ਮੁਦਿਆਂ ਉਤੇ ਯੂਨੀਅਨ ਮੰਤਰੀਆਂ ਨਾਲ ਚੱਲ ਮੀਟਿੰਗ ਚ ਕੋਈ ਸਿੱਟਾ ਨਾ ਨਿਕਲਣ ਤੋਂ ਬਾਅਦ ਕਿਸਾਨਾਂ ਨੇ ਅੱਜ ਸੰਗਰਾਂਦ ਵਾਲੇ ਦਿਨ ਸਵੇਰੇ 10 ਵਜੇ ਦਿੱਲੀ ਵਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ .

ਚੰਡੀਗੜ੍ਹ ਵਿੱਚ ਸਮੂੰਹ ਕਿਸਾਨ ਮੋਰਚਾ ਦੇ ਆਗੂਆਂ ਅਤੇ ਤਿੰਨ ਕੇਂਦਰੀ ਮੰਤਰੀਆਂ ਪਿਊਸ਼ ਗੋਇਲ, ਅਰਜੁਨ ਮੁੰਡਾ ਅਤੇ ਉਪ ਗ੍ਰਹਿ ਮੰਤਰੀ ਦਰਮਿਆਨ ਮੀਟਿੰਗ ਹੋਈ। ਮੀਟਿੰਗ ਛੇ ਘੰਟੇ ਚੱਲੀ।

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ ਅਤੇ ਸਿਰਫ਼ ਪੈਸੇ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਰਵੱਈਏ ਤੋਂ ਨਾਰਾਜ਼ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੜਕਾਂ 'ਤੇ ਕੰਕਰੀਟ ਦੇ ਬਲਾਕ ਅਤੇ ਕਿੱਲੇ ਪਾਉਣ 'ਤੇ ਵੀ ਇਤਰਾਜ਼ ਹੈ। ਕੇਂਦਰ ਸਰਕਾਰ ਭਾਜਪਾ ਸ਼ਾਸਤ ਰਾਜਾਂ ਵਿੱਚ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਉਲਝੀ ਹੋਈ ਹੈ।

ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਲਈ ਕਮੇਟੀ ਬਣਾਉਣ ਦੀ ਪੇਸ਼ਕਸ਼ ਕੀਤੀ ਹੈ ਪਰ ਕਿਸਾਨ ਆਗੂਆਂ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਆਪਣਾ ਅੰਦੋਲਨ ਜਾਰੀ ਰੱਖਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ।

ਡੱਲੇਵਾਲ ਨੇ ਕਿਹਾ ਕਿ ਉਹ ਜੋ ਮੰਗ ਕਰ ਰਹੇ ਹਨ, ਉਹ ਮੰਗ ਨਹੀਂ ਸਗੋਂ ਕੇਂਦਰ ਵੱਲੋਂ ਪਹਿਲਾਂ ਹੀ ਦਿੱਤਾ ਗਿਆ ਵਾਅਦਾ ਹੈ। ਲਾਗੂ ਕਰਨ ਦੀ ਮੰਗ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ ਤਿਆਰ ਨਹੀਂ ਹੈ ਜਦਕਿ ਕੇਂਦਰ ਨੇ ਕਾਰਪੋਰੇਟ ਘਰਾਣਿਆਂ ਦੇ 14000 ਲੱਖ ਕਰੋੜ ਰੁਪਏ ਮੁਆਫ਼ ਕਰ ਦਿੱਤੇ ਹਨ।

dawn punjab
Author: dawn punjab

Leave a Comment

RELATED LATEST NEWS