ਸੰਤ ਮਹਿੰਦਰ ਸਿੰਘ ਲੰਬਿਆਂ ਵਾਲੇ ਸੱਚਖੰਡ ਪਿਆਨਾ ਕਰ ਗਏ
28 ਮਾਰਚ ਦਿਨ ਸ਼ਨੀਵਾਰ ਨੂੰ ਵਿਦਾਇਗੀ ਯਾਤਰਾ ਉਪਰੰਤ ਹੋਵੇਗਾ ਸਸਕਾਰ
ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਤੋਂ ਵਰੋਸਾਏ ਸੰਤ ਬਾਬਾ ਈਸ਼ਰ ਸਿੰਘ ਲੰਬਿਆਂ ਸਾਹਿਬ ਦੇ ਸੇਵਕ ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਸਾਹਿਬ ਵਾਲੇ ਵੀਰਵਾਰ ਦੁਪਹਿਰੇ ਸੱਚਖੰਡ ਪਿਆਨਾ ਕਰ ਗਏ। ਓਹਨਾ ਨੇ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆ ਫੇਜ਼ ਅੱਠ ਮੋਹਾਲੀ ਵਿਖੇ ਆਖਰੀ ਸਾਹ ਲਏ ਇਸ ਉਪਰੰਤ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸਦੀ ਖ਼ਬਰ ਜਦੋਂ ਸੰਗਤਾਂ ਸੁਣੀ ਤਾਂ ਵੱਡੀ ਗਿਣਤੀ ਵਿੱਚ ਸੰਗਤਾਂ ,ਸਿੱਖ ਪੰਥ ਦੀਆਂ ਮਹਾਨ ਹਸਤੀਆਂ ,ਸੰਤ ਮਹਾਂਪੁਰਖ , ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਵਿਖੇ ਪੁਜਣੀਆਂ ਸ਼ੁਰੂ ਹੋਈਆਂ । ਇਸ ਉਪਰੰਤ ਸੰਤਾ ਦਾ ਸਰੀਰ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ। ਇਸ ਉਪਰੰਤ ਅਸਥਾਨ ਦੇ ਮੁਖੀ ਸੰਤ ਬਾਬਾ ਉਮਰਾਓ ਸਿੰਘ ਲਬਿਆਂ ਵਾਲਿਆਂ ਨੇ ਦੱਸਿਆ ਕਿ ਸ੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਲੰਬਿਆਂ ਸਾਹਿਬ ਵਾਲਿਆਂ ਦੀ ਵਿਦਾਇਗੀ ਯਾਤਰਾ ਮਿਤੀ 28 ਮਾਰਚ 2026 ਦਿਨ ਸ਼ਨੀਵਾਰ ਸਵੇਰੇ 9 ਵਜੇ ਆਰੰਭ ਹੋਵੇਗੀ
ਇਸ ਵਿਚ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਫੇਜ 8 ਮੋਹਾਲੀ ਤੋਂ ਗੁਰਦੁਆਰਾ ਸਿੰਘ ਸ਼ਹੀਦਾਂ ਢੱਕੀ ਸਾਹਿਬ ਸੈਕਟਰ 82 , ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਗੁਰਦੁਆਰਾ ਧੰਨਾ ਭਗਤ ਫੇਜ 8 , ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼ ਅੱਠ ਵਾਪਸੀ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਫੇਜ 8 ਮੋਹਾਲੀ ਵਿਖੇ ਸਸਕਾਰ ਦੁਪਿਹਰ 2 ਵਜੇ ਕੀਤਾ ਜਾਵੇਗਾ।





