Follow us

26/07/2026 3:30 am

Search
Close this search box.
Home » News In Punjabi » ਮਨੋਰੰਜਨ » ਸਟ੍ਰੇਂਜਰ ਸਟੂਡੀਓ ਘੰੜੂਆਂ ਵਲੋਂ ਪੰਜਾਬੀ ਗਾਇਕਾ ਕੋਮਲ ਦਾ ਗੀਤ ਡਿਜਾਇਰ ਰਿਲੀਜ਼

ਸਟ੍ਰੇਂਜਰ ਸਟੂਡੀਓ ਘੰੜੂਆਂ ਵਲੋਂ ਪੰਜਾਬੀ ਗਾਇਕਾ ਕੋਮਲ ਦਾ ਗੀਤ ਡਿਜਾਇਰ ਰਿਲੀਜ਼


ਐਸ ਏ ਐਸ ਨਗਰ:


ਸਟ੍ਰੇਂਜ਼ਰ ਸਟੂਡੀਓ ਘੰੜੂਆਂ ਵਿਚੇ ਉਭਰਦੀ ਪੰਜਾਬੀ ਗਾਇਕਾ ਕੋਮਲ ਦਾ ਨਵਾਂ ਗਾਣਾ ਡਿਜਾਇਰ (ਚਾਹਤ) ਰਿਲੀਜ਼ ਕੀਤਾ ਗਿਆ, ਸਟ੍ਰੇਂਜਰ ਸਟੂਡੀਓ ਘੜੂੰਆ ਵਿਖੇ ਪ੍ਰਸਿੱਧ ਪੰਜਾਬੀ ਪੁਆਧੀ ਅਦਾਕਾਰਾ ਮੋਹਣੀ ਤੂਰ ਵਲੋਂ ਪਤਵੰਤੇ ਸੱਜਣ ਦੀ ਹਾਜ਼ਰੀ ਵਿੱਚ ਇਸ ਐਲਬਮ ਦੀ ਘੁੰਡ ਚੁਕਾਈ ਕੀਤੀ ਗਈ. ਯੂ ਟਿਊਬ ਤੇ ਰਿਲੀਜ ਕੀਤੇ ਗਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ.


ਇਸ ਮੌਕੇ ਗਾਇਕਾ ਕੋਮਲ ਨੇ ਦੱਸਿਆ ਕਿ ਇਹ ਉਸਦਾ ਦੂਜਾ ਗੀਤਾ ਹੈ ਅਤੇ ਇਸਤੋਂ ਪਹਿਲਾਂ ਉਸਦਾ ਹਿਮਾਚਲੀ ਲੋਕ ਗੀਤ ਅੰਮਾ ਪੁੱਛਦੀ ਵੀ ਰਿਲੀਜ ਹੋ ਚੁੱਕਿਆ ਹੈ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਗਰੈਜ਼ੂਏਸ਼ਨ ਕਰ ਰਹੀ ਕੋਮਲ ਨੇ ਦੱਸਿਆ ਕਿ ਉਹ ਪਹਿਲਾਂ ਕੇਨੈਡਾ ਵੀ ਗਈ ਸੀ ਪਰੰਤੂ ਉਹ ਇਸ ਕਰਕੇ ਵਾਪਸ ਇੰਡੀਆ ਪਰਤ ਆਈ ਹੈ ਕਿਉਂਕਿ ਉਹ ਗੋਰਿਆਂ ਦੀ ਗੁਲਾਮੀ ਕਰਨ ਨਾਲੋਂ ਪੰਜਾਬੀ ਸੰਗੀਤ ਦੀ ਸੇਵਾ ਕਰਨ ਨੂੰ ਜਿਆਦਾ ਬਿਹਤਰ ਸਮਝਦੀ ਹੈ.


ਗਾਣੇ ਡਿਜਾਇਰ ਗੀਤ ਦੇ ਬੋਲ ਸੁੱਖ ਜਵਾਹਰੇਵਾਲਾ ਵਲੋਂ ਲਿਖੇ ਗਏ ਹਨ ਅਤੇ ਇਸਦਾ ਸੰਗੀਤ ਪ੍ਰਭਦੀਪ ਸਿੰਘ ਸਟ੍ਰੇਂਜ਼ਰ ਵਲੋਂ ਤਿਆਰ ਕੀਤਾ ਗਿਆ ਹੈ. ਇਸ ਗੀਤ ਦੀ ਵੀਡੀਓ ਪ੍ਰਸਿੱਧ ਡਾਇਰੈਕਟਰ ਤੇ ਅਦਾਕਾਰ ਅਨੁਜ ਪੁਰੀ ਵੱਲੋਂ ਚੰਡੀਗੜ੍ਹ, ਪੰਜਾਬ ਅਤੇ ਹਿਮਾਚਲ ਫਿਲਮਾਏ ਗਏ ਗਏ ਹਨ| ਇਸ ਗੀਤ ਵਿੱਚ ਮਾਡਲਿੰਗ ਐਚ ਡੀ (ਹਰਦੀਪ ਸਿੰਘ) ਅਤੇ ਕੋਮਲ ਵੱਲੋਂ ਕੀਤੀ ਗਈ ਹੈ

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal