Punjab News: CM Mann ਨੇ ‘Yudh Nashean Virudh’ ਦੇ Final Phase ਦੀ ਕੀਤੀ ਸ਼ੁਰੂਆਤ, 23 ਜ਼ਿਲ੍ਹਿਆਂ ’ਚ ਨਿਕਲੇਗੀ Bike Rally
81,000 ਤੋਂ ਵੱਧ Drug Smugglers ਦੀ ਗ੍ਰਿਫ਼ਤਾਰੀ ਅਤੇ 3,900 KG Heroin ਜ਼ਬਤ ਕਰਨ ਦਾ CM ਦਾ ਦਾਅਵਾ
Dawn Punjab ਮੋਹਾਲੀ, 10 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਛੱਪੜਛਿੜੀ ਤੋਂ ‘Yudh Nashean Virudh’ ਮੁਹਿੰਮ ਦੇ Final Phase ਦੀ ਸ਼ੁਰੂਆਤ ਕਰਦਿਆਂ Bike Rally ਨੂੰ ਹਰੀ ਝੰਡੀ ਦਿਖਾਈ। ਇਹ ਰੈਲੀ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰੇਗੀ।
CM Mann ਨੇ ਦਾਅਵਾ ਕੀਤਾ ਕਿ ਮੁਹਿੰਮ ਤਹਿਤ ਹੁਣ ਤੱਕ 81,000 ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ 3,900 KG Heroin ਤੇ 983 KG Opium ਜ਼ਬਤ ਕੀਤੀ ਗਈ ਹੈ। ਉਨ੍ਹਾਂ ਮੁਤਾਬਕ, ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ Conviction Rate 89 ਫ਼ੀਸਦੀ ਤੱਕ ਪਹੁੰਚ ਗਿਆ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ 15,000 ਦੇ ਕਰੀਬ Village ਅਤੇ Ward Defence Committees ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਲਗਭਗ 1.25 ਲੱਖ Volunteers ਕੰਮ ਕਰ ਰਹੇ ਹਨ। ਸਰਕਾਰੀ De-addiction Centres ਵਿੱਚ 40,000 ਤੋਂ ਵੱਧ ਮਰੀਜ਼ਾਂ ਨੂੰ ਮੁਫ਼ਤ ਇਲਾਜ ਦਿੱਤਾ ਗਿਆ ਹੈ।
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ CM ਨੇ Education ਅਤੇ Sports ਨਾਲ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 70,885 ਸਰਕਾਰੀ ਨੌਕਰੀਆਂ Merit ਦੇ ਆਧਾਰ ’ਤੇ ਦਿੱਤੀਆਂ ਗਈਆਂ ਹਨ ਅਤੇ Sports Infrastructure ਨੂੰ ਵੀ ਵਿਕਸਿਤ ਕੀਤਾ ਜਾ ਰਿਹਾ ਹੈ।
ਇਸ ਮੁਹਿੰਮ ਵਿੱਚ Punjabi Actress Neeru Bajwa ਅਤੇ ਫ਼ਿਲਮ ‘Thaapi’ ਦੀ ਟੀਮ ਵੀ ਸਹਿਯੋਗ ਦੇਵੇਗੀ। ਇਸ ਮੌਕੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
#PunjabNews #MohaliNews #BhagwantMann #YudhNasheanVirudh #AntiDrugCampaign #DawnPunjab





