Follow us

09/10/2026 3:42 am

Search
Close this search box.
Home » News In Punjabi » ਚੰਡੀਗੜ੍ਹ » PSEB Seasonal Workers Policy 2026 ਲਾਗੂ, 223 ਦਿਹਾੜੀਦਾਰਾਂ ਨੂੰ ਮਿਲਿਆ ਲਾਭ

PSEB Seasonal Workers Policy 2026 ਲਾਗੂ, 223 ਦਿਹਾੜੀਦਾਰਾਂ ਨੂੰ ਮਿਲਿਆ ਲਾਭ

PSEB Seasonal Workers Policy 2026 ਲਾਗੂ, 223 ਦਿਹਾੜੀਦਾਰਾਂ ਨੂੰ ਮਿਲਿਆ ਲਾਭ

ਪੂਰੇ ਮਹੀਨੇ ਦੀ ਤਨਖਾਹ, ESI-EPF ਅਤੇ 58 ਸਾਲ ਤੱਕ ਸੇਵਾ ਦੀ ਸਹੂਲਤ; ਯੋਗ ਕਰਮਚਾਰੀਆਂ ਨੂੰ ਜਾਰੀ ਹੋਏ ਦਫ਼ਤਰੀ ਹੁਕਮ

ਮੋਹਾਲੀ, ਅਕਤੂਬਰ 8: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਸੀਜ਼ਨਲ ਦਿਹਾੜੀਦਾਰ ਕਰਮਚਾਰੀਆਂ ਦੀ ਭਲਾਈ ਲਈ ਤਿਆਰ ਕੀਤੀ PSEB Seasonal Workers Policy 2026 ਲਾਗੂ ਕਰ ਦਿੱਤੀ ਗਈ ਹੈ। ਇਸ Employee Welfare Policy ਤਹਿਤ 223 ਸੀਜ਼ਨਲ ਦਿਹਾੜੀਦਾਰ ਕਰਮਚਾਰੀਆਂ ਨੂੰ ਲਾਭ ਮਿਲਿਆ ਹੈ ਅਤੇ ਨੀਤੀ ਅਪਣਾਉਣ ਵਾਲੇ ਯੋਗ ਕਰਮਚਾਰੀਆਂ ਨੂੰ ਅੱਜ ਦਫ਼ਤਰੀ ਹੁਕਮ ਜਾਰੀ ਕੀਤੇ ਗਏ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈ.ਏ.ਐਸ. (ਰਿਟਾ.) ਨੇ ਦੱਸਿਆ ਕਿ ਨੀਤੀ ਤਹਿਤ ਜਿਨ੍ਹਾਂ ਸੀਜ਼ਨਲ ਦਿਹਾੜੀਦਾਰ ਕਰਮਚਾਰੀਆਂ ਨੇ ਫਾਰਮ-ਏ ਭਰ ਕੇ ਨੀਤੀ ਅਪਣਾਈ ਹੈ, ਉਨ੍ਹਾਂ ਨੂੰ ਨਿਯਮਾਂ ਅਨੁਸਾਰ ਦਫ਼ਤਰੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਨੀਤੀ ਲੰਬੇ ਸਮੇਂ ਤੋਂ ਬੋਰਡ ਵਿੱਚ ਸੇਵਾਵਾਂ ਨਿਭਾ ਰਹੇ ਦਿਹਾੜੀਦਾਰ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਵਿਵਸਥਿਤ ਕਰਨ ਅਤੇ ਉਨ੍ਹਾਂ ਦੀ ਭਲਾਈ ਯਕੀਨੀ ਬਣਾਉਣ ਵੱਲ ਮਹੱਤਵਪੂਰਨ ਕਦਮ ਹੈ।

ਕਰਮਚਾਰੀਆਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਮਹੀਨੇ ਵਿੱਚ ਲਗਭਗ 12 ਤੋਂ 18 ਦਿਨਾਂ ਦੀ ਹੀ ਮਜ਼ਦੂਰੀ ਮਿਲਦੀ ਸੀ। ਨਵੀਂ PSEB Welfare Policy ਲਾਗੂ ਹੋਣ ਨਾਲ ਹੁਣ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਪੂਰੇ ਮਹੀਨੇ ਦੀ ਤਨਖਾਹ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਵਿੱਤੀ ਸਥਿਰਤਾ ਅਤੇ ਪਰਿਵਾਰਕ ਜੀਵਨ ਵਿੱਚ ਵੱਡੀ ਰਾਹਤ ਮਿਲੇਗੀ।

ਚੇਅਰਮੈਨ ਨੇ ਦੱਸਿਆ ਕਿ ਨਵੀਂ ਨੀਤੀ ਤਹਿਤ ਸੀਜ਼ਨਲ ਦਿਹਾੜੀਦਾਰਾਂ ਨੂੰ ਸਾਲ ਵਿੱਚ 10 ਛੁੱਟੀਆਂ ਤੋਂ ਇਲਾਵਾ ਗਜ਼ਟਿਡ ਛੁੱਟੀਆਂ, ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਦਾ ਲਾਭ ਵੀ ਮਿਲੇਗਾ। ਇਸ ਤੋਂ ਇਲਾਵਾ ਲਾਗੂ ਨਿਯਮਾਂ ਅਨੁਸਾਰ ESI ਅਤੇ EPF Social Security Benefits ਵੀ ਯੋਗ ਕਰਮਚਾਰੀਆਂ ਲਈ ਲਾਗੂ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਨੀਤੀ ਤਹਿਤ ਜਾਰੀ ਦਫ਼ਤਰੀ ਹੁਕਮਾਂ ਨਾਲ ਸੀਜ਼ਨਲ ਦਿਹਾੜੀਦਾਰਾਂ ਨੂੰ ਬੋਰਡ ਵਿੱਚ ਆਪਣੀ ਸੇਵਾ ਸਬੰਧੀ ਰਸਮੀ ਦਫ਼ਤਰੀ ਪਛਾਣ ਮਿਲੀ ਹੈ। ਉਨ੍ਹਾਂ ਨੂੰ ਸ਼ਨਾਖਤੀ ਕਾਰਡ ਅਤੇ ਨਿਯਮਾਂ ਅਨੁਸਾਰ ਸ਼ਨਾਖਤੀ ਨੰਬਰ ਜਾਰੀ ਕਰਨ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ, ਜਿਸ ਨਾਲ ਉਹ ਨਿਰਧਾਰਤ ਦਫ਼ਤਰੀ ਪ੍ਰਕਿਰਿਆ ਅਨੁਸਾਰ ਕੰਮ ਕਰ ਸਕਣਗੇ।

ਸੀਜ਼ਨਲ ਦਿਹਾੜੀਦਾਰਾਂ ਨੇ ਨੀਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਬੋਰਡ ਵਿੱਚ ਸੇਵਾਵਾਂ ਨਿਭਾਉਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਦਫ਼ਤਰੀ ਮਾਨਤਾ ਦੀ ਲੋੜ ਮਹਿਸੂਸ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਨਾਲ ਉਨ੍ਹਾਂ ਵਿੱਚ ਸੁਰੱਖਿਆ ਅਤੇ ਸਨਮਾਨ ਦੀ ਭਾਵਨਾ ਵਧੀ ਹੈ ਅਤੇ ਉਹ ਬੋਰਡ ਦੇ ਕੰਮਕਾਜ ਵਿੱਚ ਹੋਰ ਜ਼ਿੰਮੇਵਾਰੀ ਨਾਲ ਯੋਗਦਾਨ ਪਾਉਣ ਲਈ ਉਤਸ਼ਾਹਿਤ ਹਨ।

ਨੀਤੀ ਅਨੁਸਾਰ ਯੋਗ ਕਰਮਚਾਰੀਆਂ ਦੀ ਸੇਵਾ 58 ਸਾਲ ਦੀ ਉਮਰ ਤੱਕ ਜਾਰੀ ਰਹੇਗੀ ਅਤੇ ਉਨ੍ਹਾਂ ਦੀ ਯੋਗਤਾ ਅਨੁਸਾਰ ਕਲੈਰੀਕਲ ਅਤੇ ਗਰੁੱਪ-ਡੀ ਦੇ ਕੰਮਾਂ ਲਈ ਤਾਇਨਾਤੀ ਕੀਤੀ ਜਾਵੇਗੀ।

ਸੀਜ਼ਨਲ ਦਿਹਾੜੀਦਾਰਾਂ ਨੇ ਇਸ ਪਹਿਲ ਲਈ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ Seasonal Daily Wage Workers Policy ਉਨ੍ਹਾਂ ਦੇ ਜੀਵਨ ਵਿੱਚ ਨਵੇਂ ਪੜਾਅ ਦੀ ਸ਼ੁਰੂਆਤ ਸਾਬਤ ਹੋਵੇਗੀ।

 

PSEB Seasonal Workers Policy 2026, PSEB Welfare Policy, Seasonal Daily Wage Workers, PSEB Employee Welfare, ESI EPF Benefits, Punjab School Education Board, 58 years service benefit

dawn punjab
Author: dawn punjab

Leave a Comment

RELATED LATEST NEWS