ਪੰਜਾਬ ਵਿੱਚ ਬੋਰਡ ਪ੍ਰੀਖਿਆਵਾਂ ਸ਼ਾਂਤੀਪੂਰਵਕ ਸ਼ੁਰੂ: ਅੱਠਵੀਂ ਅੰਗਰੇਜ਼ੀ ਤੇ ਬਾਰ੍ਹਵੀਂ ਗ੍ਰਹਿ ਵਿਗਿਆਨ ਦੀ ਪ੍ਰੀਖਿਆ ਬਿਨਾਂ ਰੁਕਾਵਟ ਸੰਪੰਨ
DPB, Chandigarh : PSEB ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਸਲਾਨਾ ਪ੍ਰੀਖਿਆਵਾਂ ਦੀ ਸ਼ੁਰੂਆਤ ਅੱਜ ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਹੋਈ। ਸਮੂਹ ਪੰਜਾਬ ਵਿੱਚ ਅੱਠਵੀਂ ਜਮਾਤ ਦੀ ਅੰਗਰੇਜ਼ੀ ਅਤੇ ਬਾਰ੍ਹਵੀਂ ਜਮਾਤ ਦੀ ਗ੍ਰਹਿ ਵਿਗਿਆਨ ਦੀ ਪ੍ਰੀਖਿਆ ਬਿਨਾਂ ਕਿਸੇ ਰੁਕਾਵਟ ਦੇ ਕਾਮਯਾਬੀ ਨਾਲ ਮੁਕੰਮਲ ਹੋਈ।
ਇਹ ਵੀ ਪੜ੍ਹੋ 👉 PSEB ਵੱਲੋਂ ਸੁਚਾਰੂ, ਪਾਰਦਰਸ਼ੀ ਅਤੇ ਨਕਲ-ਰਹਿਤ ਬੋਰਡ ਪ੍ਰੀਖਿਆਵਾਂ ਲਈ MATQ ਇਸਤੇਮਾਲ
ਬੋਰਡ ਅਧਿਕਾਰੀਆਂ ਮੁਤਾਬਕ ਅੱਠਵੀਂ ਜਮਾਤ ਦੇ ਅੰਗਰੇਜ਼ੀ ਵਿਸ਼ੇ ਲਈ 2,77,344 ਅਤੇ ਬਾਰ੍ਹਵੀਂ ਜਮਾਤ ਦੇ ਗ੍ਰਹਿ ਵਿਗਿਆਨ ਲਈ 3,982 ਵਿਦਿਆਰਥੀਆਂ ਨੇ ਹਾਜ਼ਰੀ ਭਰੀ। ਪ੍ਰੀਖਿਆਵਾਂ ਦੇ ਸੁਚਾਰੂ ਆਯੋਜਨ ਲਈ ਰਾਜ ਭਰ ਵਿੱਚ ਕੁੱਲ 2,312 ਪ੍ਰੀਖਿਆ ਕੇਂਦਰ ਬਣਾਏ ਗਏ ਸਨ।
ਨਿਰਪੱਖਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਹਰ ਕੇਂਦਰ ‘ਤੇ ਨਿਗਰਾਨ ਅਧਿਕਾਰੀ ਤਾਇਨਾਤ ਰਹੇ ਅਤੇ ਪ੍ਰੀਖਿਆ ਸਮੱਗਰੀ ਦੀ ਸੁਰੱਖਿਅਤ ਆਵਾਜਾਈ ਨੂੰ MATQ ਐਪ ਰਾਹੀਂ ਟ੍ਰੈਕ ਕਰਕੇ ਪੂਰੀ ਪ੍ਰਕਿਰਿਆ ‘ਤੇ ਨਿਗਰਾਨੀ ਰੱਖੀ ਗਈ। ਅਨੁਸ਼ਾਸਨਕ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਧਾਰਾ 144 ਲਾਗੂ ਰਹੀ।
ਕਲਿੱਕ ਕਰੋ ਪੜ੍ਹੋ 👉 : ਮੁੱਖ ਮੰਤਰੀ ਵੱਲੋਂ 15 ਮਾਰਚ ਤੱਕ ਆਪਣੇ ਬੱਚਿਆਂ ਨੂੰ ‘ਸਕੂਲ ਆਫ਼ ਐਮੀਨੈਂਸ’ ਵਿੱਚ ਦਾਖਲ ਕਰਵਾਉਣ ਦੀ ਅਪੀਲ : ਪੜ੍ਹੋ ਕਿੱਦਾਂ ਕਰੋ ਅਪਲਾਈ
ਬੋਰਡ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੀਆਂ ਪ੍ਰੀਖਿਆਵਾਂ ਵੀ ਇਸੇ ਤਰ੍ਹਾਂ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ, ਤਾਂ ਜੋ ਵਿਦਿਆਰਥੀਆਂ ਨੂੰ ਨਿਰਪੱਖ ਅਤੇ ਭਰੋਸੇਯੋਗ ਮਾਹੌਲ ਮਿਲ ਸਕੇ।



