Follow us

26/07/2026 3:26 am

Search
Close this search box.
Home » News In Punjabi » ਚੰਡੀਗੜ੍ਹ » PSEB ਵਲੋਂ ਅੱਠਵੀਂ ਸ਼੍ਰੇਣੀ ਦਾ ਨਤੀਜਾ ਘੋਸ਼ਿਤ

PSEB ਵਲੋਂ ਅੱਠਵੀਂ ਸ਼੍ਰੇਣੀ ਦਾ ਨਤੀਜਾ ਘੋਸ਼ਿਤ

PSEB ਵਲੋਂ ਅੱਠਵੀਂ ਸ਼੍ਰੇਣੀ ਦਾ ਨਤੀਜਾ ਘੋਸ਼ਿਤ

PSEB dicleared the result of class 8th:  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚੇਅਰਮੈਨ, ਡਾ. ਅਮਰਪਾਲ ਸਿੰਘ, ਜੀ ਦੀ ਯੋਗ ਅਗਵਾਈ ਹੇਠ ਮਿਤੀ 10.04.2026 ਨੂੰ ਅਕਾਦਮਿਕ ਸਾਲ 2025-2026 ਅੱਠਵੀਂ ਸ਼੍ਰੇਣੀ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਸਾਲ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਕੁੱਲ 10422 ਸਕੂਲਾਂ ਦੇ 262966 (ਦੋ ਲੱਖ ਬਾਹਠ ਹਜਾਰ ਨੌ ਸੌ ਛਿਆਹਠ ) ਪ੍ਰੀਖਿਆਰਥੀ ਪ੍ਰੀਖਿਆ ਵਿੱਚ ਅਪੀਅਰ ਹੋਏ, ਜਿਨ੍ਹਾਂ ਵਿੱਚੋਂ 253789 (ਦੋ ਲੱਖ ਤਰਵੰਜਾ ਹਜਾਰ ਸੱਤ ਸੌ ਉਣਾਨਵੇ) ਪ੍ਰਮੋਟ ਹੋਏ ਅਤੇ ਇਸ ਨਤੀਜੇ ਦੀ ਪਾਸ ਪ੍ਰਤੀਸ਼ਤਤਾ 96.51 ਰਹੀ ਹੈ।

ਘੋਸ਼ਿਤ ਕੀਤੇ ਨਤੀਜੇ ਅਨੁਸਾਰ ਤਮੰਨਾ ਪੁੱਤਰੀ ਸ੍ਰੀ ਨਰਿੰਦਰ ਕੁਮਾਰ / ਸੁਨੀਤਾ, (ਰੋਲ ਨੰ. 8026236105) ਸਰਸਵਤੀ ਸੀਨੀਅਰ ਸੈਕੰਡਰੀ ਸਕੂਲ , ਜੈਤੋਂ (ਫਰੀਦਕੋਟ) ਨੇ 600 ਵਿੱਚੋਂ 600 ਭਾਵ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਪਹਿਲਾ, ਜਪਨੀਤ ਕੌਰ ਪੁੱਤਰੀ ਸ਼੍ਰੀ ਕੁਲਦੀਪ ਸਿੰਘ / ਜਗਦੀਪ ਕੌਰ (ਰੋਲ ਨੰ. 8026921281) ਸਰਕਾਰੀ ਮਿਡਲ ਸਕੂਲ , ਅਰਕਵਾਸ ( ਸੰਗਰੂਰ ) ਨੇ 600 ਵਿੱਚੋਂ 598 ਕੁੱਲ 99.67 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਦੂਜਾ ਅਤੇ ਜਸ਼ਨਦੀਪ ਕੌਰ ਪੁੱਤਰੀ ਸ਼੍ਰੀ ਹਰਪ੍ਰੀਤ ਸਿੰਘ / ਕੁਲਵਿੰਦਰ ਕੌਰ (ਰੋਲ ਨੰ. 8026238728) ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫਰੀਦਕੋਟ), ਨੇ 600 ਵਿੱਚੋਂ 598 ਕੁੱਲ 99.67 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ਅਨੁਸਾਰ ਬਰਾਬਰ ਅੰਕ ਪ੍ਰਾਪਤ ਕਰਨ ਤੇ ਛੋਟੀ ਉਮਰ ਵਾਲੇ ਪ੍ਰੀਖਿਆਰਥੀ ਨੂੰ ਮੈਰਿਟ ਵਿੱਚ ਉੱਚ ਸਥਾਨ ਪ੍ਰਦਾਨ ਕੀਤਾ ਗਿਆ ਹੈ।

ਚੇਅਰਮੈਨ ਡਾ. ਅਮਰਪਾਲ ਸਿੰਘ ਜੀ ਨੇ ਨਤੀਜੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਵਾਰ ਬੋਰਡ ਪ੍ਰੀਖਿਆਵਾਂ ਨੂੰ ਪਹਿਲਾਂ ਨਾਲੋਂ ਵਧੇਰੇ ਸਖ਼ਤੀ ਅਤੇ ਪਾਰਦਰਸ਼ਤਾ ਨਾਲ ਅਯੋਜਿਤ ਕਰਵਾਇਆ ਗਿਆ ਹੈ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪ੍ਰਸ਼ਨ ਪੱਤਰਾਂ ਦੀ ਗੁਣਵੱਤਾ ਵਧਾਉਣ ਦੇ ਨਾਲ ਨਾਲ ਪਾਠਕ੍ਰਮ ਵਿੱਚ ਲੋੜੀਂਦੇ ਸੁਧਾਰ ਕਰਦੇ ਹੋਏ ਕਈ ਹੋਰ ਵੀ ਉਪਰਾਲੇ ਕੀਤੇ ਜਾਣਗੇ।

ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ ਅਤੇ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ਤੇ ਅਪਲੋਡ ਕਰ ਦਿੱਤਾ ਗਿਆ ਹੈ। ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ ਵਿੱਚ ਪ੍ਰਮੋਟ ਨਹੀਂ ਹੋ ਸਕੇ, ਉਹਨਾਂ ਦੀ ਸਪਲੀਮੈਂਟਰੀ ਪ੍ਰੀਖਿਆ ਜੂਨ 2026 ਵਿੱਚ ਕੰਡਕਟ ਕਰਵਾਈ ਜਾਵੇਗੀ, ਜਿਸਦੇ ਲਈ ਸਬੰਧਿਤ ਵਿਦਿਆਰਥੀ ਵੱਖਰੇ ਤੌਰ ਤੇ ਫਾਰਮ ਭਰਨਗੇ। ਇਸ ਸਬੰਧੀ ਸ਼ਡਿਊਲ ਵੱਖਰੇ ਤੌਰ ਤੇ School login ਅਤੇ ਵੱਖ-ਵੱਖ ਅਖਬਾਰਾਂ ਰਾਹੀਂ ਸੂਚਿਤ ਕੀਤਾ ਜਾਵੇਗਾ।

ਨਤੀਜੇ ਦੀ ਘੋਸ਼ਣਾ ਕਰਨ ਸਮੇਂ ਸ਼੍ਰੀ ਕੇਸ਼ਵ ਗੋਇਲ ,ਪੀ.ਸੀ.ਐਸ, ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਸ਼੍ਰੀ ਲਵਿਸ਼ ਚਾਵਲਾ, ਕੰਟਰੋਲਰ (ਪ੍ਰੀਖਿਆਵਾਂ ) ,ਸੰਦੀਪ ਵਰਮਾ ਉੱਪ-ਸਕੱਤਰ (ਅਕਾਦਮਿਕ)ਅਤੇ ਸਬੰਧਤ ਸ਼ਾਖਾ ਅਧਿਕਾਰੀ ਮੌਜੂਦ ਸਨ।

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal