ਚੰਡੀਗੜ੍ਹ: ਸੈਲੀਬ੍ਰਿਟੀ ਕ੍ਰਿਕੇਟ ਲੀਗ ਦੇ ਤਹਿਤ ਮੋਹਾਲੀ ਸਥਿਤ ਪੰਜਾਬ ਕ੍ਰਿਕੇਟ ਐਸੋਸੀਏਸ਼ਨ (ਪੀਸੀਏ) ਵਿੱਚ ਇਸ ਹਫਤੇ ਦੇ ਅੰਤ ਵਿੱਚ ਕ੍ਰਿਕਟ, ਮਨੋਰੰਜਨ ਅਤੇ ਸਿਨੇ ਸਿਤਾਰਿਆਂ ਦੀ ਗੂੰਜ ਹੋਵੇਗੀ। ਪੰਜਾਬ ਦੇ ਸ਼ੇਰ ਆਪਣੇ ਆਖਰੀ ਦੋ ਲੀਗ ਮੈਚਾਂ ਲਈ ਚੰਡੀਗੜ੍ਹ ਪਹੁੰਚ ਚੁੱਕੇ ਹਨ ਅਤੇ ਇਨ੍ਹੀਂ ਦਿਨੀਂ ਅਭਿਆਸ ਵਿੱਚ ਕਾਫੀ ਪਸੀਨਾ ਵਹਾ ਰਹੇ ਹਨ।
8 ਮਾਰਚ ਦੀ ਸ਼ਾਮ ਨੂੰ ਪੰਜਾਬ ਦੇ ਸ਼ੇਰ ਅਤੇ ਜਿਸੁ ਸੇਨਗੁਪਤਾ ਦੀ ਅਗੁਵਾਈ ਵਾਲੀ ਬੰਗਾਲ ਟਾਈਗਰਜ਼ ਆਹਮੋ-ਸਾਹਮਣੇ ਹੋਣਗੇ ਜਦਕਿ ਅਗਲੇ ਦਿਨ 9 ਮਾਰਚ ਦੀ ਸ਼ਾਮ ਨੂੰ ਟੀਮ ਦਾ ਸਾਹਮਣਾ ਰਿਤੇਸ਼ ਦੇਸ਼ਮੁਖ ਦੀ ਅਗੁਵਾਈ ਵਾਲੀ ਮੁੰਬਈ ਹੀਰੋਜ਼ ਨਾਲ ਹੋਵੇਗਾ। ਇਸ ਮੈਚ ‘ਚ ਸੋਹੇਲ ਖਾਨ, ਸੁਨੀਲ ਸ਼ੈਟੀ, ਜੇਨੇਲੀਆ ਦੇਸ਼ਮੁਖ ਅਤੇ ਬਾਲੀਵੁੱਡ ਦੇ ਕਈ ਹੋਰ ਮਸ਼ਹੂਰ ਚਿਹਰੇ ਵੀ ਮੌਜੂਦ ਹੋਣਗੇ। ਸੋਨੂੰ ਸੂਦ ਦੀ ਅਗਵਾਈ ਵਾਲੀ ਪੰਜਾਬ ਦੇ ਸ਼ੇਰ ਨੂੰ ਪੂਰਾ ਭਰੋਸਾ ਹੈ ਕਿ ਉਹ ਟੂਰਨਾਮੈਂਟ ਦੇ ਦੋਵੇਂ ਅੰਤਿਮ ਲੀਗ ਮੈਚ ਜਿੱਤ ਕੇ ਟੂਰਨਾਮੈਂਟ ਵਿੱਚ ਵਾਪਸੀ ਕਰੇਗਾ।
ਇਸ ਦੌਰਾਨ 9 ਮਾਰਚ ਦੀ ਦੁਪਹਿਰ ਨੂੰ ਬੰਗਾਲ ਟਾਈਗਰਜ਼ ਅਤੇ ਐਮ ਪੀ ਮਨੋਜ ਤਿਵਾੜੀ ਦੀ ਅਗੁਵਾਈ ਵਾਲੀ ਭੋਜਪੁਰੀ ਦਬੰਗਸ ਵਿਚਾਲੇ ਮੈਚ ਕਰਵਾਇਆ ਜਾਵੇਗਾ। ਪੰਜਾਬ ਦੇ ਸ਼ੇਰ ਦੇ ਆਨਰ ਪੁਨੀਤ ਸਿੰਘ ਕੋ – ਆਨਰ ਨਵਰਾਜ ਹੰਸ ਨੇ ਕ੍ਰਿਕਟ ਅਤੇ ਸਿਨੇਮਾ ਦੇ ਸ਼ੌਕੀਨਾਂ ਨੂੰ ਖੁੱਲਾ ਸੱਦਾ ਦਿੱਤਾ ਹੈ ਅਤੇ ਸਾਰਿਆਂ ਲਈ ਮੁਫਤ ਐਂਟਰੀ ਦਾ ਪ੍ਰਬੰਧ ਕੀਤਾ ਹੈ।
ਉਨ੍ਹਾਂ ਦੇ ਅਨੁਸਾਰ, ਪੰਜਾਬੀਆਂ ਦੇ ਦਿਲ ਹਮੇਸ਼ਾ ਖੁਸ਼ ਅਤੇ ਖੁੱਲ੍ਹੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਸ਼ੰਸਕ ਉਨ੍ਹਾਂ ਦੀ ਪਸੰਦੀਦਾ ਟੀਮ – ਪੰਜਾਬ ਦੇ ਸ਼ੇਰ ਨੂੰ ਚੀਰ ਕਰਨ ਲਈ ਵੱਡੀ ਗਿਣਤੀ ਵਿੱਚ ਆਉਣਗੇ।
ਪ੍ਰਸ਼ੰਸਕ ਪਾਸਾਂ ਲਈ, ਪੰਜਾਬ ਦੇ ਸ਼ੇਰ ਦੀ ਵੈਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਰਜਿਸਟਰ ਕਰ ਸਕਦੇ ਹਨ। ਜਿਸਦੇ ਬਦਲੇ ਤੁਹਾਨੂੰ 8 ਅਤੇ 9 ਮਾਰਚ ਦੀ ਯਾਦਗਾਰੀ ਸ਼ਾਮ ਦੇਖਣ ਦਾ ਮੌਕਾ ਮਿਲੇਗਾ।
ਇਸ ਦੌਰਾਨ ਅਭਿਆਸ ਦੇ ਨਾਲ-ਨਾਲ ਪੰਜਾਬ ਦੇ ਸ਼ੇਰ ਟੀਮ ਚੰਡੀਗੜ੍ਹ ਦੀਆਂ ਮਨਪਸੰਦ ਥਾਵਾਂ ਕਾਲਜ ਕੈਂਪਸ, ਪ੍ਰਸਿੱਧ ਹੈਂਗ ਆਊਟ ਅਤੇ ਮਾਲਦਾ ਦੌਰਾ ਵੀ ਕਰੇਗੀ ਅਤੇ ਪ੍ਰਚਾਰ ਗਤੀਵਿਧੀਆਂ ਕਰੇਗੀ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਕਰ ਮੁਫਤ ਪਾਸ ਅਤੇ ਗਿਫਟ ਹੈਂਪਰ ਦੀ ਪੇਸ਼ਕਸ਼ ਕੀਤੀ ਜਾਵੇਗੀ
