ਭਗਵੰਤ ਸਰਕਾਰ ਨੇ ਪੰਜਾਬ ਨੂੰ ਹਰੇਕ ਪੱਖੋਂ ਕੀਤਾ ਤਬਾਹ: ਪ੍ਰੋਫੈਸਰ ਚੰਦੂ ਮਾਜਰਾ
ਪੰਜਾਬ ਬਚਾਓ ਯਾਤਰਾ ਦੇ ਸਵਾਗਤ, ਸ਼੍ਰੋਮਣੀ ਕਮੇਟੀ ਚੋਣਾਂ ਅਤੇ ਲੋਕ ਸਭਾ ਚੋਣਾਂ ਦੀ ਵਿਉਂਤਬੰਦੀ ਲਈ ਹਲਕਾ ਮੋਹਾਲੀ ਅਕਾਲੀ ਦਲ ਦੀ ਮੀਟਿੰਗ
ਸ਼੍ਰੋਮਣੀ ਅਕਾਲੀ ਦਲ ਹਲਕਾ ਮੋਹਾਲੀ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਪਰਵਿੰਦਰ ਸਿੰਘ ਸੋਹਾਣਾ ਮੁੱਖ ਸੇਵਾਦਾਰ ਹਲਕਾ ਮੋਹਾਲੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਭਗਵੰਤ ਸਰਕਾਰ ਨੇ ਪੰਜਾਬ ਨੂੰ ਹਰੇਕ ਪੱਖੋਂ ਤਬਾਹ ਕਰ ਦਿੱਤਾ ਹੈ
ਇਸ ਮੀਟਿੰਗ ‘ਚ ਪੰਜਾਬ ਬਚਾਉ ਯਾਤਰਾ ਦੀ ਹਲਕੇ ‘ਚ ਆਉਣ ਤੇ ਉਸਦਾ ਸਵਾਗਤ ਪ੍ਰੋਗਰਾਮ ਲਈ ਰੂਪ ਰੇਖਾ ਤਿਆਰ ਕਰਨ ਲਈ ਸਲਾਹ ਮਸ਼ਵਰਾ ਕੀਤਾ ਤੇ ਸ੍ਰੋਮਣੀ ਕਮੇਟੀ ਦੀਆਂ ਵੋਟਾਂ ਵੱਧ ਤੋ ਵੱਧ ਬਣਾਉਣ ਲਈ ਡਿਊਟੀਆਂ ਲਗਾਈਆਂ ਗਈਆਂ। ਇਸ ਤੋਂ ਇਲਾਵਾ ਅਗਾਮੀ ਲੋਕ ਸਭਾ ਚੋਣਾਂ ਲਈ ਬੂਥ ਪੱਧਰ ਤੇ ਕਮੇਟੀਆਂ ਬਣਾਉਣ ਲਈ ਆਗੂਆਂ ਵੱਲੋਂ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ ਨੇ ਕਿਹਾ ਇਹ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵਾਲੀ ਸਰਕਾਰ ਹਰ ਫਰੰਟ ਤੇ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਆਰਥਿਕ ਪੱਖੋਂ ਤਬਾਹ ਕਰ ਰਹੇ ਹਨ। ਪੰਜਾਬ ਦਾ ਨੌਜਵਾਨ ਨੌਕਰੀਆਂ ਲਈ ਧੱਕੇ ਖਾ ਰਿਹਾ ਹੈ। ਅਤੇ ਮੁਲਾਜ਼ਮ ਤਨਖਾਹਾਂ ਲਈ ਧਰਨੇ ਮਾਰ ਰਹੇ ਹਨ ਅਤੇ ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ।
ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵਿਰੋਧੀ ਪਾਰਟੀਆਂ ਨੇ ਅਕਾਲੀ ਦਲ ਪ੍ਰਤੀ ਝੂਠ ਦਾ ਜ਼ਹਿਰ ਫੈਲਾ ਕੇ ਸੱਤਾ ਤਾਂ ਸਾਂਭੀ ਪਰ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਤਾਂ ਪਹਿਲਾਂ ਹੀ ਪੰਜਾਬ ਵਿਰੋਧੀ ਪਾਰਟੀ ਰਹੀ ਹੈ ਤੇ ਹੁਣ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਦਾ ਬੁਰੀ ਤਰ੍ਹਾਂ ਸੱਤਿਆਨਾਸ਼ ਕਰਕੇ ਰੱਖ ਦਿੱਤਾ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੀ ਸਰਕਾਰ ਮਿਲੇ ਹੋਏ ਵਿਕਾਸ ਅਤੇ ਲੋਕ ਪੱਖੀ ਨੀਤੀਆਂ ਨੂੰ ਯਾਦ ਕਰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਅਕਾਲੀ ਦਲ ਦੁਆਰਾ ਆਰੰਭੀ ਗਈ ਪੰਜਾਬ ਬਚਾਓ ਯਾਤਰਾ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਹਨਾਂ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਕਮਰ ਕੱਸੇ ਕਸਣ ਲਈ ਕਿਹਾ।
ਇਸ ਮੌਕੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਆਏ ਸਾਰੇ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਾਲੇ ਮੋਹਾਲੀ ਹਲਕੇ ਵਿੱਚ ਇਸ ਯਾਤਰਾ ਦੇ ਪੁੱਜਣ ਦੀ ਤਰੀਕ ਫਿਕਸ ਨਹੀਂ ਹੋਈ ਹੈ ਪਰ ਇਲਾਕਾ ਵਾਸੀਆਂ ਵਿੱਚ ਇਸ ਯਾਤਰਾ ਨੂੰ ਲੈ ਕੇ ਬਹੁਤ ਉਤਸ਼ਾਹ ਹੈ। ਉਹਨਾਂ ਕਿਹਾ ਕਿ ਅਗਲੇਰੀ ਮਹੀਨੇ ਯਾਤਰਾ ਮੋਹਾਲੀ ਹਲਕੇ ਵਿੱਚ ਪੁੱਜੇਗੀ ਅਤੇ ਇੱਥੇ ਇਸ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।
ਇਸ ਮੀਟਿੰਗ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਤਿਆਰੀਆਂ ਸਬੰਧੀ ਸਰਕਲ ਪ੍ਰਧਾਨਾਂ ਨੂੰ ਆਪੋ ਆਪਣੇ ਖੇਤਰਾਂ ਵਿੱਚ ਮੀਟਿੰਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਇਹਨਾਂ ਮੀਟਿੰਗਾਂ ਵਿੱਚ ਹਲਕੇ ਦੇ ਆਗੂ ਵੀ ਪੁੱਜਣਗੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਇਸ ਮੌਕੇ ਚਰਨਜੀਤ ਸਿੰਘ ਕਾਲੇਵਾਲ, ਕਮਲਜੀਤ ਸਿੰਘ ਰੂਬੀ, ਕਰਮ ਸਿੰਘ ਬਬਰਾ ਪ੍ਰਧਾਨ ਰਾਮਗੜੀਆ ਸਭਾ, ਮਨਜੀਤ ਸਿੰਘ ਮਾਨ ਪ੍ਰਧਾਨ ਦਸ਼ਮੇਸ਼ ਵੈਲਫੇਅਰ ਕੌਂਸਲ, ਕਰਤਾਰ ਸਿੰਘ ਤਸਿੰਬਲੀ ਸਰਬਜੀਤ ਸਿੰਘ ਪਾਰਸ, ਸਿਮਰਨ ਢਿੱਲੋਂ, ਸਤਿੰਦਰ ਸਿੰਘ ਗਿੱਲ, ਅਜੈਪਾਲ ਸਿੰਘ ਮਿੱਡੂਖੇੜਾ, ਹਰਮਨਪੀਤ ਸਿੰਘ ਪ੍ਰਿੰਸ, ਤਰਨਦੀਪ ਸਿੰਘ ਧਾਲੀਵਾਲ, ਹਰਪਾਲ ਸਿੰਘ ਬਰਾੜ, ਬਲਵਿੰਦਰ ਸਿੰਘ ਲਖਨੋਰ, ਅਵਤਾਰ ਸਿੰਘ ਦਾਉ, ਨਿਰਮਲ ਸਿੰਘ ਮਾਣਕਮਾਜਰਾ ਪ੍ਰੀਤਮ ਸਿੰਘ, ਬਹਾਦਰ ਸਿੰਘ ਨਾਨੂੰਮਾਜਰਾ, ਬਲਵਿੰਦਰ ਸਿੰਘ ਗੋਬਿੰਦਗੜ, ਗੁਰਮੀਤ ਸਿੰਘ ਸਾਮਪੁਰ, ਪਰਮਜੀਤ ਸਿੰਘ ਗਿੱਲ, ਸਵਿੰਦਰ ਸਿੰਘ ਲੱਖੋਵਾਲ, ਜਗਦੀਸ਼ ਸਿੰਘ ਸਰਾਉ ਕੁਲਦੀਪ ਸਿੰਘ ਰੁੜਕਾ, ਬਹਾਦਰ ਸਿੰਘ ਮੋਜਪੁਰ, ਕੇਸਰ ਸਿੰਘ ਬਲੌਂਗੀ, ਜਰਨੈਲ ਸਿੰਘ ਬਲੌਂਗੀ, ਸੁਰਿੰਦਰ ਗਰੇਵਾਲ, ਮੋਹਨ ਸਿੰਘ ਕੰਬਾਲਾ, ਗੁਰਪ੍ਰੀਤ ਮਨੌਲੀ, ਨਿਰਭੈ ਮਨੌਲੀ, ਵਿੱਕੀ ਮਨੌਲੀ, ਕਾਲਾ ਸਫੀਪੁਰ, ਗੁਰਮੀਤ ਰਾਏਪੁਰ, ਸੋਨੂੰ ਮਨਾਣਾ, ਗੁਰਪ੍ਰੀਤ ਸਿੰਘ ਤੰਗੋਰੀ, ਨਾਹਰ ਮਦਨਪੁਰ, ਹਰਵਿੰਦਰ ਸਿੰਘ ਨੰਬਰਦਾਰ ਸੋਹਾਣਾ, ਸੁਭਾਸ਼ ਸ਼ਰਮਾ, ਬਲਜੀਤ ਸਿੰਘ ਦੈੜੀ, ਅਮਨ ਪੂਨੀਆਂ, ਰਮਨਦੀਪ ਸਿੰਘ ਬਾਵਾ, ਕੁਲਦੀਪ ਸਿੰਘ ਬੈਰਮਪੁਰ, ਹੈਪੀ ਸਨੇਟਾ, ਹਰਪਾਲ ਸਿੰਘ ਬਠਲਾਣਾ, ਹਰਿੰਦਰ ਸਿੰਘ ਸੁੱਖਗੜ, ਸਰਦਾਰਾ ਸਿੰਘ ਜੁਝਾਰਨਗਰ, ਹੈਰੀ ਮਾਨ, ਪ੍ਰੀਤ ਰਾਠੌਰ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।