Follow us

14/11/2024 1:47 pm

Search
Close this search box.
Home » News In Punjabi » ਚੰਡੀਗੜ੍ਹ » ਪੱਤਰਕਾਰ ਨੂੰ ਝੂਠੇ ਕੇਸ ‘ਚ ਫਸਾਉਣ ਦਾ ਜਥੇਬੰਦੀਆਂ ਵੱਲੋਂ ਵਿਰੋਧ

ਪੱਤਰਕਾਰ ਨੂੰ ਝੂਠੇ ਕੇਸ ‘ਚ ਫਸਾਉਣ ਦਾ ਜਥੇਬੰਦੀਆਂ ਵੱਲੋਂ ਵਿਰੋਧ


ਚੰਡੀਗੜ੍ਹ : protest against false case :

ਪੰਜਾਬ ਏਜੰਡਾ ਫੋਰਮ, ਪੰਜਾਬ ਅਗੇਂਸਟ ਕੁਰੱਪਸ਼ਨ ,ਭਾਰਤੀ ਕਿਸਾਨ ਯੂਨੀਅਨ (ਭੁਪਿੰਦਰ ਮਾਨ) ਤੇ ਭਾਰਤੀ ਕਿਸਾਨ ਯੂਨੀਅਨ (ਪੁਆਧ), ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਡਾਕਟਰ ਦਰਸ਼ਨ ਪਾਲ), ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਤੇ ਆਰਟੀਆਈ ਕਾਰਕੁਨਾਂ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਚ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਪੁਲੀਸ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਮੰਗ ਕੀਤੀ। 

ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਪੰਜਾਬ ਦੇ ਭ੍ਰਿਸ਼ਟ ਸਿਸਟਮ ਖਾਸ ਕਰਕੇ ਪੁਲੀਸ ਵਿਰੁੱਧ ਹੈ। ਉਹਨਾਂ ਮੋਹਾਲੀ ਪੁਲੀਸ ਵਲੋਂ ਪੱਤਰਕਾਰ ਰਾਜਿੰਦਰ ਸਿੰਘ ਤੱਗੜ ਨੂੰ ਝੂਠੇ ਕੇਸ ਚ ਫਸਾਉਣ ਦੀ ਕੋਸ਼ਿਸ਼ ਦਾ ਸਖ਼ਤ ਨੋਟਿਸ ਲਿਆ।

ਇੱਸ ਮੌਕੇ ਬੋਲਦਿਆਂ ਰਜਿੰਦਰ ਤੱਗੜ ਨੇ ਦੱਸਿਆ ਕਿ ਵਿਜੀਲੈਂਸ ਦੇ flying sqaud ਦੇ ਅਧਿਕਾਰੀਆਂ ਨੇ ਇੱਕ ਰਿਕਾਰਡਿੰਗ ਦਾ ਅੱਧੇ ਹਿੱਸੇ ਤੋਂ ਜ਼ਿਆਦਾ ਹਿੱਸਾ delete ਕਰ ਕੇ ਦਲਿਤ ਝੂਠੇ ਸਰਟੀਫਿਕੇਟ ਮੁੱਦੇ ਤੇ ਪੱਤਰਕਾਰ ਤੱਗੜ ਵਲੋਂ ਚਲਾਈ ਖਬਰ (ਪੰਜਾਬ ਦਸਤਾਵੇਜ਼ ਦਾ episode 355) ਦਾ ਸੰਦਰਭ ਗਲਤ ਦਿਸ਼ਾ ਵਿਚ ਮੋੜ ਕੇ ਮੋਹਾਲੀ ਪੁਲੀਸ ਨੂੰ ਪਰਚਾ ਦਰਜ ਕਰਨ ਲਈ ਕਿਹਾ। ਦਲਿਤ ਆਗੂ ਬਲਬੀਰ ਆਲਮਪੁਰ ਅਤੇ AIG ਮਲਵਿੰਦਰ ਸਿੱਧੂ ਤੇ FIR ਦਰਜ ਕੀਤੀ ਗਈ ਅਤੇ ਗ੍ਰਿਫਤਾਰ ਕੀਤਾ ਗਿਆ। ਉਹਨਾਂ ਖ਼ਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਇਸੇ ਕੇਸ ਚ, SSP ਮੋਹਾਲੀ”ਮੈਨੂੰ ਵੀ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਂ SSP ਦੇ ਕਾਰਨਾਮਿਆਂ ਵਿਰੁੱਧ 11 episode ਬਣਾ ਚੁੱਕਾ ਹੈ,” ਪਤਰਕਾਰ ਤੱਗੜ ਨੇ ਦੱਸਿਆ।

ਪਤਰਕਾਰ ਤੱਗੜ ਦੇ ਅੱਗੇ ਦੱਸਿਆ ਕਿ ਵਿਜੀਲੈਂਸ ਦੇ flying squad ਮੁਖੀ ਮਨਮੋਹਨ ਸ਼ਰਮਾ ਦੇ ਬਾਰੇ ਓਹਨਾ ਨੇ 22 episode ਕੀਤੇ ਕਿਉਂਕਿ ਓਹਨਾ ਵੱਲੋਂ ਝੂਠਾ ਪਰਚਾ ਦਰਜ ਕੀਤਾ ਗਿਆ ਸੀ। 

ਵਰਨਣਯੋਗ ਹੈ ਕਿ ਅੱਜ ਸਮੂਹ ਜਥੇਬੰਦੀਆਂ ਦੇ ਆਹੁਦੇਦਾਰ ਲੋਕਤੰਤਰ ਦੇ ਚੌਥੇ ਥੰਮ੍ਹ ਦੇ ਇੱਕ ਹਿੰਮਤੀ ਤੇ ਦਲੇਰ ਪੱਤਰਕਾਰ ਰਾਜਿੰਦਰ ਤੱਗੜ ਅਤੇ ਸਮਾਜ ਸੇਵੀ ਸਤਨਾਮ ਸਿੰਘ ਦਾਊਂ ਦੇ ਸਮਰਥਨ ਵਿੱਚ ਇਕੱਠੇ ਹੋਏ। ਸਤਨਾਮ ਦਾਉਂ ਨੂੰ ਵਿਜੀਲੈਂਸ ਬਿਊਰੋ ਦੇ ਕੁੱਝ ਅਫ਼ਸਰ ਅਮਰੂਦ ਸਕੈਮ ਦੇ ਮੁੱਖ ਦੋਸ਼ੀ ਤੋਂ ਝੂਠੀ ਸ਼ਿਕਾਇਤ ਲੈਂ ਕੇ ਫਸਾਉਣ ਦੀ ਕੋਸ਼ਿਸ਼ ਦਾ ਵੀ ਜਥੇਬੰਦੀਆਂ ਨੇ ਵਿਰੋਧ ਕੀਤਾ।

ਉਨ੍ਹਾਂ ਕਿਹਾ ਕਿ ਸਮੂਹ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨੇ ਇੱਕ ਹਫ਼ਤੇ ਦਾ ਅਲਟੀਮੇਟਮ ਦੇ ਇਸ ਧੱਕੇਸ਼ਾਹੀ ਨੂੰ ਬੰਦ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਨਹੀਂ ਤਾਂ ਉਹ ‘ਭ੍ਰਿਸ਼ਟ ਸਿਸਟਮ’ ਦੇ ਖਿਲਾਫ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਗੇ। 

ਮੰਗ ਕੀਤੀ ਗਈ ਕੇ SSP ਮੋਹਾਲੀ ਸੰਦੀਪ ਗਰਗ ਦੀ ਕਾਰਜਸ਼ੈਲੀ ਅਤੇ ਜਾਇਦਾਦ ਦੀ ਘੋਖ ਕਰਨ ਲਈ ਇੱਕ 5 ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਜਾਏ ਜਿੱਸ ਚ ਇੱਕ ਜੱਜ, ਇਕ IAS ਅਫ਼ਸਰ, ਇੱਕ ਸਮਾਜਸੇਵੀ, ਕੋਈ ਇੱਕ ਪਤਰਕਾਰ ਅਤੇ ਇੱਕ ਯੂਨੀਵਰਸਿਟੀ ਦਾ ਪ੍ਰੋਫੈਸਰ ਸ਼ਾਮਿਲ ਹੋਵੇ।

ਜਥੇਬੰਦੀਆਂ ਦੇ ਇਕ  ਡੇਲਿਗੇਸ਼ਨ ਨੇ ਅੱਜ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਮੰਗ ਪੱਤਰ ਵੀ ਦਿੱਤਾ।

dawn punjab
Author: dawn punjab

Leave a Comment

RELATED LATEST NEWS

Top Headlines

ਡਿਪਟੀ ਮੇਅਰ ਨੇ ਹਰਿਆਣਾ ਵਿਧਾਨ ਸਭਾ ਲਈ ਚੰਡੀਗੜ੍ਹ ਵਿੱਚ 10 ਏਕੜ ਜਗ੍ਹਾ ਦੇਣ ਲਈ ਭਾਜਪਾ ਦੀ ਕੀਤੀ ਨਿਖੇਧੀ

ਭਾਜਪਾ ਨੇ ਮਾਰਿਆ ਪੰਜਾਬੀਆਂ ਦੀ ਪਿੱਠ ਵਿੱਚ ਇੱਕ ਹੋਰ ਛੁਰਾ : ਕੁਲਜੀਤ ਸਿੰਘ ਬੇਦੀ ਜਾਖੜ ਤੇ ਬਿੱਟੂ ਆਪਣਾ ਸਟੈਂਡ ਸਪਸ਼ਟ

Live Cricket

Rashifal