Follow us

26/07/2026 4:43 am

Search
Close this search box.
Home » Uncategorized » ਭਾਰਤ-ਅਮਰੀਕਾ ਵਪਾਰ ਸੌਦੇ ਉੱਤੇ ਵਿਰੋਧੀ ਧਿਰ ਦੇ ਦੋਸ਼ ਬੇਬੁਨਿਆਦ : ਅਮਨਜੋਤ ਰਾਮੂੰਵਾਲੀਆ

ਭਾਰਤ-ਅਮਰੀਕਾ ਵਪਾਰ ਸੌਦੇ ਉੱਤੇ ਵਿਰੋਧੀ ਧਿਰ ਦੇ ਦੋਸ਼ ਬੇਬੁਨਿਆਦ : ਅਮਨਜੋਤ ਰਾਮੂੰਵਾਲੀਆ

ਭਾਰਤ-ਅਮਰੀਕਾ ਵਪਾਰ ਸੌਦੇ ਉੱਤੇ ਵਿਰੋਧੀ ਧਿਰ ਦੇ ਦੋਸ਼ ਬੇਬੁਨਿਆਦ : ਅਮਨਜੋਤ ਰਾਮੂੰਵਾਲੀਆ

DPB, Mohali, 11 ਫਰਵਰੀ : BJP ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਅਮਨਜੋਤ ਕੌਰ ਰਾਮੂੰਵਾਲੀਆ ਨੇ ਕਿਹਾ ਹੈ ਕਿ US-IND deal ਭਾਰਤ-ਅਮਰੀਕਾ ਵਪਾਰ ਸੌਦੇ ਉੱਤੇ ਵਿਰੋਧੀ ਧਿਰ ਦੇ ਦੋਸ਼ ਬੇਬੁਨਿਆਦ ਹਨ। ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਇਹ ਸਮਝੌਤਾ ਖੇਤੀਬਾੜੀ ਖੇਤਰ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦਾ ਹੈ।

ਉਨ੍ਹਾਂ ਕਿਹਾ ਕਿ ਇਸ ਸਮਝੌਤੇ ਵਿੱਚ ਦੇਸ਼ ਅਤੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਇੰਡਸਟਰੀ ਦੇ ਹਿੱਤਾਂ ਦਾ ਪੂਰਾ ਖਿਆਲ ਰੱਖਿਆ ਗਿਆ ਹੈ ਅਤੇ ਸਾਰੀਆਂ ਸੰਵੇਦਨਸ਼ੀਲ ਚੀਜ਼ਾਂ ਨੂੰ ਇਸ ਸਮਝੌਤੇ ਤੋਂ ਪੂਰੀ ਤਰ੍ਹਾਂ ਬਾਹਰ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਅਮਰੀਕਾ ਨੂੰ ਮੀਟ, ਪੋਲਟਰੀ, ਡੇਅਰੀ ਉਤਪਾਦਾਂ ਵਿਚ ਤਰਲ, ਪਾਊਡਰ ਅਤੇ ਸੰਘਣਾ ਦੁੱਧ, ਕਰੀਮ, ਦਹੀਂ, ਬਟਰ ਮਿਲਕ, ਮੱਖਣ, ਘਿਓ, ਮੱਖਣ ਦਾ ਤੇਲ, ਪਨੀਰ, ਵੇਅ ਉਤਪਾਦ ਅਤੇ ਪਨੀਰ, ਸੋਇਆਬੀਨ, ਮੱਕੀ, ਚੌਲ, ਕਣਕ, ਖੰਡ, ਮੋਟੇ ਅਨਾਜ, ਕੇਲੇ, ਸਟਰਾਬੇਰੀ, ਚੈਰੀ, ਨਿੰਬੂ ਜਾਤੀ ਦੇ ਫੱਲ, ਹਰੇ ਮਟਰ, ਛੋਲੇ, ਮੂੰਗੀ, ਤੇਲ ਬੀਜ, ਈਥੇਨੋਲ ਅਤੇ ਤੰਮਾਕੂ ਵਰਗੇ ਉਤਪਾਦਾਂ ਉਤੇ ਡਿਊਟੀ ਤੋਂ ਕੋਈ ਛੋਟ ਨਹੀਂ ਦਿੱਤੀ ਗਈ ਹੈ । ਇਸ ਦੇ ਇਲਾਵਾ ਛਿਲਕਾ ਰਹਿਤ ਅਨਾਜ ਅਤੇ ਆਟਾ, ਆਲੂ, ਪਿਆਜ਼, ਮਟਰ, ਬੀਨਜ਼, ਖੀਰੇ, ਮਸ਼ਰੂਮ, ਜੰਮੀਆਂ ਹੋਈਆਂ ਸਬਜ਼ੀਆਂ, ਸੰਤਰੇ, ਅੰਗੂਰ, ਨਿੰਬੂ ਅਤੇ ਮਿਕਸ ਡੱਬਾਬੰਦ ਸਬਜ਼ੀਆਂ ਵੀ ਇਸਦੇ ਤਹਿਤ ਭਾਰਤ ਨਹੀਂ ਆਉਣਗੀਆਂ।

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal