Follow us

13/02/2025 6:43 pm

Search
Close this search box.
Home » News In Punjabi » ਚੰਡੀਗੜ੍ਹ » ਪਾਰਕਿੰਗ ਨਿਯਮਾਂ ਦੀ ਉਲੰਘਣਾ ਸਬੰਧੀ ਮੁਹਾਲੀ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਨੋਟਿਸ: ਵਿਧਾਇਕ ਕੁਲਵੰਤ ਸਿੰਘ

ਪਾਰਕਿੰਗ ਨਿਯਮਾਂ ਦੀ ਉਲੰਘਣਾ ਸਬੰਧੀ ਮੁਹਾਲੀ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਨੋਟਿਸ: ਵਿਧਾਇਕ ਕੁਲਵੰਤ ਸਿੰਘ

ਵਿਧਾਨ ਸਭਾ ਚ ਪੁੱਜੇਆ ਪ੍ਰਾਈਵੇਟ ਹਸਪਤਾਲਾਂ ਦੇ ਬਾਹਰ ਰੋਡ ਉਤੇ ਖੜ੍ਹਦੀਆਂ ਗੱਡੀਆਂ ਦਾ …

ਐਸ.ਏ.ਐਸ.ਨਗਰ :
ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਹਲਕਾ ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਪੈਂਦੇ ਮਲਟੀਸਪੈਸ਼ਲਿਟੀ ਹਸਪਤਾਲਾਂ ਜਿਵੇ ਕਿ ਮੈਕਸ ਹਸਪਤਾਲ, ਆਈ.ਵੀ.ਵਾਈ. ਹਸਪਤਾਲ, ਫੋਰਟਿਸ ਹਸਪਤਾਲ, ਮਾਇਓ ਹਸਪਤਾਲ, ਗ੍ਰੇਸ਼ਿਅਨ ਹਸਪਤਾਲ ਅਤੇ ਇੰਡਸ ਹਸਪਤਾਲ ਦੇ ਬਾਹਰ ਹਸਪਤਾਲਾਂ ਵਿੱਚ ਆਉਣ ਵਾਲੇ ਲੋਕਾਂ ਵੱਲੋਂ ਆਪਣੀਆਂ ਗੱਡੀਆਂ ਸੜਕਾਂ ਤੇ ਖੜ੍ਹੀਆਂ ਕਰਨ ਕਾਰਨ ਟ੍ਰੈਫਿਕ ਦੇ ਜਾਮ ਲੱਗਣ ਨਾਲ ਕਈ ਵਾਰ ਸਕੂਲ ਜਾਣ ਵਾਲੇ ਬੱਚਿਆਂ ਦੀਆਂ ਕਲਾਸਾਂ ਮਿਸ ਹੋ ਜਾਂਦੀਆਂ ਹਨ।

ਇਨ੍ਹਾਂ ਹਸਪਤਾਲਾਂ ਵਿੱਚ ਮਰੀਜਾਂ ਨੂੰ ਲੈ ਕੇ ਆਉਣ ਵਾਲੀਆਂ ਐਬੂਲੈਂਸਾਂ ਆਦਿ ਦੇ ਇਨ੍ਹਾਂ ਟ੍ਰੈਫਿਕ ਜਾਮਾਂ ਵਿੱਚ ਫਸਣ ਕਾਰਨ ਮਰੀਜਾਂ ਨੂੰ ਲੋੜੀਂਦਾ ਇਲਾਜ ਮਿਲਣ ਵਿੱਚ ਵੀ ਦੇਰੀ ਹੋ ਜਾਂਦੀ ਹੈ।

ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਇਹ ਮੁੱਦਾ ਚੁੱਕਿਆ ਕਿ ਉਕਤ ਹਸਪਤਾਲਾਂ ਦੀਆਂ ਬਿਲਡਿੰਗਾਂ ਦਾ ਨਕਸ਼ਾ ਪਾਸ ਕਰਨ ਸਮੇਂ ਗਮਾਡਾ ਵੱਲੋਂ ਗੱਡੀਆਂ ਦੀ ਪਾਰਕਿੰਗ ਲਈ ਕੋਈ ਜਗ੍ਹਾ ਨਿਰਧਾਰਤ ਕੀਤੀ ਗਈ ਸੀ ਜਾਂ ਨਹੀ।

ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਸਬੰਧਤ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹਸਪਤਾਲਾਂ ਦੀ ਚੈਕਿੰਗ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਹਸਪਤਾਲਾਂ ਵਿੱਚ ਬੈਸਮੈਂਟ ਪਾਰਕਿੰਗ ਨੂੰ ਨਿਰਧਾਰਤ ਮੰਤਵ ਲਈ ਨਹੀ ਵਰਤਿਆ ਜਾ ਰਿਹਾ।

ਇਨ੍ਹਾਂ ਹਸਪਤਾਲਾਂ ਨੂੰ ਅਸਟੇਟ ਅਫਸਰ ਵੱਲੋਂ ਪੰਜਾਬ ਰਿਜ਼ਨਲ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ 1995 ਦੀ ਧਾਰਾ 45 (3) ਅਧੀਨ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਇਹ ਨੋਟਿਸ ਮੈਕਸ ਹਸਪਤਾਲ, ਆਈ.ਵੀ.ਵਾਈ. ਹਸਪਤਾਲ, ਫੋਰਟਿਸ ਹਸਪਤਾਲ, ਮਾਇਓ ਹਸਪਤਾਲ, ਸ਼ਿਅਨ ਹਸਪਤਾਲ ਅਤੇ ਇੰਡਸ ਹਸਪਤਾਲ ਨੂੰ ਜਾਰੀ ਕੀਤੇ ਗਏ ਹਨ ਅਤੇ ਜਾਰੀ ਨੋਟਿਸਾਂ ਸਬੰਧੀ ਸਬੰਧਤ ਹਸਪਤਾਲਾਂ ਤੋਂ ਜਵਾਬ ਪ੍ਰਾਪਤ ਹੋਣ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ.

dawn punjab
Author: dawn punjab

Leave a Comment

RELATED LATEST NEWS