Follow us

26/07/2026 11:31 pm

Search
Close this search box.
Home » News In Punjabi » ਭਾਰਤ » ਰਾਸ਼ਟਰੀ ਉੱਤਰੀ ਜ਼ੋਨ ਸਕੂਲ ਬੈਂਡ ਮੁਕਾਬਲੇ

ਰਾਸ਼ਟਰੀ ਉੱਤਰੀ ਜ਼ੋਨ ਸਕੂਲ ਬੈਂਡ ਮੁਕਾਬਲੇ

ਪਾਈਪ ਬੈਂਡ ਵਿੱਚ ਮਹਾਰਾਜਾ ਅੱਗਰਸੈਨ ਪਬਲਿਕ ਸਕੂਲ, ਨਵੀਂ ਦਿੱਲੀ ਜੇਤੂ 

ਐੱਸ.ਏ.ਐੱਸ.ਨਗਰ:

ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ, ਭਾਰਤ ਸਰਕਾਰ, ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਰਾਸ਼ਟਰੀ ਉੱਤਰੀ ਜ਼ੋਨ ਸਕੂਲ ਬੈਂਡ ਮੁਕਾਬਲਿਆਂ ਦਾ ਅੱਜ ਇਨਫੈਂਟ ਜੀਸਸ ਕਾਨਵੈਂਟ ਸਕੂਲ, ਸੈਕਟਰ 65, ਐੱਸ.ਏ.ਐੱਸ.ਨਗਰ ਵਿਖੇ ਰੰਗਾਰੰਗ ਆਗਾਜ਼ ਹੋਇਆ। 

ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ, ਸਿੱਖਿਆ ਸਕੱਤਰ ਸ੍ਰੀ ਕਮਲ ਕਿਸ਼ੋਰ ਯਾਦਵ ਦੀ ਰਹਿਨੁਮਾਈ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਸ੍ਰੀ ਵਿਨੇ ਬੁਬਲਾਨੀ ਦੀ ਦੇਖਰੇਖ ਹੇਠ ਹੋ ਰਹੇ ਬੈਂਡ ਮੁਕਾਬਲਿਆਂ ਦੀ ਸ਼ੁਰੂਆਤ ਸਕੂਲੀ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਨਾਲ ਹੋਈ। 

ਇਨ੍ਹਾਂ ਬੈਂਡ ਮੁਕਾਬਲਿਆਂ ਦਾ ਉਦਘਾਟਨ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ) ਸ਼੍ਰੀ ਸੰਜੀਵ ਸ਼ਰਮਾ ਨੇ ਸ਼ਮ੍ਹਾ ਰੋਸ਼ਨ ਕਰਕੇ ਕੀਤਾ ਤੇ ਰਸਮੀਂ ਸ਼ੁਰੂਆਤ ਵੀ ਕਰਵਾਈ ਅਤੇ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ਦੇ ਨਾਲ ਨਾਲ ਵੱਖੋ ਵੱਖ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। 

ਸਹਾਇਕ ਡਾਇਰੈਕਟਰ ਐੱਸ.ਸੀ.ਈ.ਆਰ.ਟੀ., ਸ਼੍ਰੀਮਤੀ ਸ਼ਰੂਤੀ ਸ਼ੁਕਲਾ, ਨੇ ਦੱਸਿਆ ਕਿ ਇਹਨਾਂ ਬੈਂਡ ਮਕਾਬਲਿਆਂ ਦੇ ਪਹਿਲੇ ਦਿਨ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਵਿੱਚ ਉੱਤਰੀ ਜ਼ੋਨ ਦੇ ਦਸ ਰਾਜਾਂ ਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਜਿਨ੍ਹਾਂ ਵਿੱਚ ਪੰਜਾਬ,ਹਰਿਆਣਾ,ਜੰਮੂ-ਕਸ਼ਮੀਰ, ਉੱਤਰਾਖੰਡ,ਹਿਮਾਚਲ ਪ੍ਰਦੇਸ਼,ਉੱਤਰ ਪ੍ਰਦੇਸ਼,ਬਿਹਾਰ,ਲੱਦਾਖ਼,ਦਿੱਲੀ ਦੀਆਂ ਪਾਈਪ ਬੈਂਡ ਤੇ ਬਰਾਸ ਬੈਂਡ ਟੀਮਾਂ ਭਾਗ ਲੈ ਰਹੀਆਂ ਹਨ। 

ਪਹਿਲੇ ਦਿਨ ਲੜਕਿਆਂ ਦੇ ਮੁਕਾਬਲੇ ਮੁਕੰਮਲ ਹੋਏ, ਜਿਨ੍ਹਾਂ ਵਿੱਚੋਂ ਪਾਈਪ ਬੈਂਡ ਮੁਕਾਬਲੇ ਵਿੱਚ ਮਹਾਰਾਜਾ ਅੱਗਰਸੈਨ ਪਬਲਿਕ ਸਕੂਲ, ਨਵੀਂ ਦਿੱਲੀ, ਦੀ ਟੀਮ ਜੇਤੂ ਰਹੀ ਜਦਕਿ ਬਰਾਸ ਬੈਂਡ ਮੁਕਾਬਲੇ ਵਿੱਚ ਡੀ.ਏ.ਵੀ.ਪਬਲਿਕ ਸਕੂਲ, ਹਮੀਰਪੁਰ ਦੀ ਟੀਮ ਚੈਂਪੀਅਨ ਬਣੀ। ਦੇਰ ਸ਼ਾਮ ਹੋਏ ਇਨਾਮ ਵੰਡ ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ: ਗਿੰਨੀ ਦੁੱਗਲ ਅਤੇ ਹੋਰਨਾਂ ਅਧਿਕਾਰੀਆਂ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ।

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ: ਗਿੰਨੀ ਦੁੱਗਲ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਲੜਕਿਆਂ ਦੇ ਪਾਈਪ ਤੇ ਬਰਾਸ ਬੈਂਡ ਦੇ ਮੁਕਾਬਲੇ ਕਰਵਾਏ ਗਏ, ਜਦਕਿ 14 ਦਸੰਬਰ ਨੂੰ ਲੜਕੀਆਂ ਦੇ ਮੁਕਾਬਲੇ ਕਰਵਾਏ ਜਾਣਗੇ। 

ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਸ਼੍ਰੀਮਤੀ ਰੁਪਿੰਦਰ ਕੌਰ ਗਰੇਵਾਲ ਵਲੋਂ ਬਾਖੂਬੀ ਨਿਭਾਈ ਗਈ। 

ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਅੰਗਰੇਜ਼ ਸਿੰਘ, ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਇੰਦੂ ਬਾਲਾ ਤੋਂ ਇਲਾਵਾ, ਨੋਡਲ ਅਫ਼ਸਰ ਗੁਰਵੀਰ ਕੌਰ, ਸਿੱਖਿਆ ਵਿਭਾਗ ਦੇ ਅਧਿਕਾਰੀ, ਟੀਮਾਂ ਨਾਲ ਆਏ ਇੰਚਾਰਜ ਸਾਹਿਬਾਨ ਅਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਤੇ ਹੋਰ ਪਤਵੰਤੇ ਹਾਜ਼ਰ ਸਨ।

ਫੋਟੋ:1. ਮੰਗਲਵਾਰ ਨੂੰ ਸ਼ੁਰੂ ਹੋਏ ਰਾਸ਼ਟਰੀ ਉੱਤਰੀ ਜ਼ੋਨ ਸਕੂਲ ਬੈਂਡ ਮੁਕਾਬਲਿਆਂ ਦਾ ਸ਼ਮ੍ਹਾਂ ਰੋਸ਼ਨ ਕਰਕੇ ਉਦਘਾਟਨ ਕਰਦੇ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ) ਸ਼੍ਰੀ ਸੰਜੀਵ ਸ਼ਰਮਾ।

2. ਪਾਈਪ ਬੈਂਡ ਮੁਕਾਬਲੇ ਦੀ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਅਧਿਕਾਰੀ। 

3. ਉਦਘਾਟਨ ਸਮਾਗਮ ਦੇ ਮੁੱਖ ਮਹਿਮਾਨ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ) ਸ਼੍ਰੀ ਸੰਜੀਵ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਡੀਈਓ (ਸੈੱ:ਸਿੱ) ਡਾ: ਗਿੰਨੀ ਦੁੱਗਲ।

4. ਬੈਂਡ ਟੀਮਾਂ ਨਾਲ ਜਾਣ ਪਹਿਚਾਣ ਕਰਦੇ ਡੀਈਓ (ਸੈ:ਸਿੱ) ਡਾ: ਗਿੰਨੀ ਦੁੱਗਲ।

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal