ਚੰਡੀਗੜ੍ਹ:
ਮੋਟਰ ਮਾਰਕੀਟ ਸੈਕਟਰ 48 ਵਿੱਚ ਬਾਬਾ ਵਿਸ਼ਵਕਰਮਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬਾਬਾ ਵਿਸ਼ਵਕਰਮਾ ਦੀ ਪੂਜਾ ਕਰਨ ਤੋਂ ਬਾਅਦ ਸਾਰੇ ਮੋਟਰ ਮਕੈਨਿਕਾਂ ਨੇ ਹਵਨ ਕੀਤਾ ਅਤੇ ਉਸ ਤੋਂ ਬਾਅਦ ਲੰਗਰ ਦਾ ਆਯੋਜਨ ਕੀਤਾ, ਅਤੇ ਲੰਗਰ ਸ਼ੁਰੂ ਹੋਣ ਤੋਂ ਬਾਅਦ ਰੰਗਾ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉੱਗੇ ਕਲਾਕਾਰ ਰਣਜੀਤ ਮਨੀ ਤੋਂ ਇਲਾਵਾ ਬਾਕੀ ਬਹੁਤ ਸਾਰੇ ਕਲਾਕਾਰਾਂ ਨੇ ਬਾਬਾ ਵਿਸ਼ਵਕਰਮਾ ਜੀ ਦੀਆਂ ਗਾਥਾਵਾਂ ਗਾਈਆਂ ਅਤੇ ਹੋਰ ਕਲਚਰਲ ਪ੍ਰੋਗਰਾਮ ਕਰਕੇ ਮਕੈਨਿਕਾਂ ਦਾ ਮਨੋਰੰਜਨ ਕੀਤਾ.
ਇਸ ਤੋਂ ਇਲਾਵਾ ਮਾਰਕੀਟ ਦੇ ਪ੍ਰਧਾਨ ਬਲਦੇਵ ਸਿੰਘ ਬੱਲੀ ਨੇ ਦੱਸਿਆ ਕਿ ਸਾਰੇ ਮਕੈਨਿਕ ਭਰਾਵਾਂ ਨੇ ਆਪਣੇ ਦਸਵੰਧ ਵਿੱਚੋਂ ਪੈਸੇ ਇਕੱਠੇ ਕਰਕੇ ਇਹ ਸਾਰਾ ਪ੍ਰੋਗਰਾਮ ਉਲੀਕਿਆ ਹੈ, ਉਨਾ ਸਾਰੇ ਮੋਟਰ ਮਕੈਨਿਕ ਮਾਰਕਿਟ ਦੇ ਦੁਕਾਨਦਾਰਾਂ/ ਮਕੈਨਿਕਾਂ ਦਾ ਧੰਨਵਾਦ ਕੀਤਾ ਅਤੇ ਬਾਬਾ ਵਿਸ਼ਵਕਰਮਾ ਜੀ ਤੋਂ ਆਸ਼ੀਰਵਾਦ ਲਿਆ ਤਾਂ ਕਿ ਆਉਣ ਵਾਲਾ ਸਾਲ ਬਹੁਤ ਵਧੀਆ ਕੰਮਕਾਰ ਚੱਲੇ ਅਤੇ ਮਾਰਕੀਟ ਦੀ ਭਲਾਈ ਦੇ ਕੰਮ ਇਦਾਂ ਹੀ ਹੁੰਦੇ ਰਹਿਣ।

