ਮੋਹਾਲੀ: ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਆਪਣੇ ਭਰਾ ਬਲਬੀਰ ਸਿੰਘ ਸਿੱਧੂ ਸਾਬਕਾ ਮੰਤਰੀ ਦੇ ਨਾਲ ਕਾਂਗਰਸ ਵਿੱਚ ਵਾਪਸ ਜਾਣ ਦੇ ਐਲਾਨ ਤੋਂ ਬਾਅਦ ਮੋਹਾਲੀ ਵਿੱਚ ਸਿਆਸਤ ਮੁੜ ਗਰਮਾ ਗਈ ਹੈ। ਇਸ ਦੇ ਨਾਲ ਹੀ ਮੋਹਾਲੀ ਨਗਰ ਨਿਗਮ ਦੇ ਮੇਅਰ ਦਾ ਅਹੁਦਾ ਵੀ ਮੁੜ ਕਾਂਗਰਸ ਪਾਰਟੀ ਦਾ ਹੋਣ ਜਾ ਰਿਹਾ ਹੈ। ਬਹਿਰਹਾਲ ਅਚਾਨਕ ਸਿੱਧੂ ਭਰਾਵਾਂ ਵੱਲੋਂ ਕਿਉਂਕਿ ਇਸ ਕਦਮ ਦੇ ਪਿੱਛੇ ਮੁੱਖ ਕਾਰਨ ਇਹੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਭਾਜਪਾ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਮੋਹਾਲੀ ਹਲਕੇ ਵਿੱਚ ਭਾਜਪਾ ਦੀ ਮਾੜੀ ਹਾਲਤ ਹੋਣ ਦੇ ਚਲਦੇ ਸਿੱਧੂ ਭਰਾਵਾਂ ਨੂੰ ਕਾਂਗਰਸ ਵਿੱਚ ਘਰ ਵਾਪਸੀ ਦਾ ਇਹ ਫੈਸਲਾ ਲੈਣਾ ਪਿਆ ਹੈ।
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਤੋਂ ਬਾਅਦ ਪਹਿਲੀ ਲਿਸਟ ਵਿੱਚ ਉਹਨਾਂ ਦਾ ਕਿਸੇ ਅਹੁਦੇ ਵਿੱਚ ਨਾਂ ਨਹੀਂ ਸੀ ਆਇਆ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਸੀ। ਉਪਰੰਤ ਸੁਨੀਲ ਜਾਖੜ ਦੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਬਣਨ ਉਪਰੰਤ ਕੁਝ ਦਿਨ ਪਹਿਲਾਂ ਪਹਿਲੀ ਲਿਸਟ ਵਿੱਚ ਹੀ ਬਲਬੀਰ ਸਿੰਘ ਸਿੱਧੂ ਦਾ ਨਾਂ ਮੀਤ ਪ੍ਰਧਾਨ ਵਜੋਂ ਐਲਾਨਿਆ ਗਿਆ ਸੀ। ਵੱਡੀ ਗੱਲ ਇਹ ਹੈ ਕਿ ਬਲਬੀਰ ਸਿੰਘ ਸਿੱਧੂ ਵੱਲੋਂ ਆਪਣੇ ਕਿਸੇ ਵੀ ਸਮਰਥਕ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਛਾਮਿਲ ਨਹੀਂ ਸੀ ਕਰਵਾਇਆ ਗਿਆ।
ਭਾਜਪਾ ਦੀ ਮਾੜੀ ਹਾਲਤ ਬਣੀ ਕਾਰਨ
ਲਗਭਗ ਡੇਢ ਸਾਲ ਬਾਅਦ ਅਚਾਨਕ ਸਿੱਧੂ ਭਰਾਵਾਂ ਵੱਲੋਂ ਕਾਂਗਰਸ ਵਿੱਚ ਘਰ ਵਾਪਸੀ ਨੇ ਮੋਹਾਲੀ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਅਚਾਨਕ ਲਏ ਫੈਸਲੇ ਕਾਰਨ ਜਿੱਥੇ ਸਿੱਧੂ ਦੇ ਵੱਡੀ ਗਿਣਤੀ ਕਾਂਗਰਸੀ ਸਮਰਥਕ ਖੁਛ ਹਨ ਉਥੇ ਕਈ ਕਾਂਗਰਸੀ ਕੌਂਸਲਰਾਂ ਵਿੱਚ ਨਿਰਾਛਤਾ ਵੀ ਪਾਈ ਜਾ ਰਹੀ ਹੈ। ਇਹ ਉਹ ਕਾਂਗਰਸੀ ਕੌਂਸਲਰ ਹਨ ਜਿਨਾਂ ਨੇ ਸਿੱਧੂ ਦੇ ਭਾਜਪਾ ਦੇ ਜਾਣ ਤੋਂ ਬਾਅਦ ਸਿੱਧੂ ਦੇ ਇਸ ਫੈਸਲੇ ਦੀ ਮੁਖਾਲਫਤ ਕੀਤੀ ਸੀ ਅਤੇ ਕਾਂਗਰਸ ਨਾਲ ਖੜੇ ਰਹੇ ਸਨ।
ਆਪਣੀ ਹੋਂਦ ਬਚਾਉਣ ਲਈ ਚੁੱਕਿਆ ਕਦਮ
ਸਿਆਸੀ ਮਾਹਰ ਇਹ ਵੀ ਕਹਿੰਦੇ ਹਨ ਕਿ ਮੋਹਾਲੀ ਵਿੱਚ ਕੁਲਵੰਤ ਸਿੰਘ ਵੱਲੋਂ ਸਾਬਕਾ ਸਿਹਤ ਮੰਤਰੀ ਨੂੰ ਹਰਾਉਣ ਤੋਂ ਕੁਝ ਸਮੇਂ ਬਾਅਦ ਇਹ ਬਲਬੀਰ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ। ਸੂਤਰ ਦੱਸਦੇ ਹਨ ਕਿ ਮੋਹਾਲੀ ਹਲਕੇ ਦੇ ਲੋਕਾਂ ਨੇ ਬਲਬੀਰ ਸਿੰਘ ਸਿੱਧੂ ਨੂੰ ਇਹ ਕਹਿਣਾ ਛੁਰੂ ਕਰ ਦਿੱਤਾ ਸੀ ਕਿ ਉਹ ਨਿੱਜੀ ਤੌਰ ਤੇ ਭਾਵੇਂ ਬਲਵੀਰ ਸਿੰਘ ਸਿੱਧੂ ਦੇ ਨਾਲ ਖੜੇ ਹੋਣ ਪਰ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਨਹੀਂ ਪੈਣੀਆਂ। ਸਾਫ਼ ਜ਼ਾਹਰ ਹੈ ਕਿ ਜੇਕਰ ਲੋਕ ਸਭਾ ਟਿਕਟ ਸਿੱਧੂ ਨੂੰ ਨਾ ਮਿਲਦੀ ਤਾਂ ਵੀ ਭਾਜਪਾ ਉਮੀਦਵਾਰ ਦੀ ਮਦਦ ਕਰਨੀ ਸਿੱਧੂ ਦੀ ਮਜਬੂਰੀ ਸੀ ਪਰ ਲੋਕਾਂ ਦੀ ਆਵਾਜ਼ ਕੁਝ ਹੋਰ ਆ ਰਹੀ ਸੀ। ਇਸ ਦੇ ਚਲਦੇ ਸਾਬਕਾ ਸਿਹਤ ਮੰਤਰੀ ਨੂੰ ਮਹਿਸੂਸ ਹੋਣ ਲੱਗ ਗਿਆ ਸੀ ਕਿ ਕਿਤੇ ਭਾਰਤੀ ਜਨਤਾ ਪਾਰਟੀ ਵਿੱਚ ਹੋਣ ਕਾਰਨ ਮੋਹਾਲੀ ਵਿੱਚ ਉਹਨਾਂ ਨਾਲ ਜੁੜੇ ਲੋਕ ਉਹਨਾਂ ਤੋਂ ਦੂਰ ਨਾ ਹੋ ਜਾਣ। ਲਿਹਾਜਾ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਲਵੀਰ ਸਿੰਘ ਸਿੱਧੂ ਨੇ ਇਹ ਫੈਸਲਾ ਲੈ ਲਿਆ।
ਲੋਕ ਸਭਾ ਦੀ ਟਿਕਟ ਦੀ ਤਿਆਰੀ ਸਨ ਸਿੱਧੂ
ਸੂਤਰ ਦੱਸਦੇ ਹਨ ਕਿ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਤੋਂ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੀ ਟਿਕਟ ਮੰਗ ਰਹੇ ਸਨ। ਹੁਣ ਜਦੋਂ ਅਕਾਲੀ ਭਾਜਪਾ ਸਮਝੌਤੇ ਦੀਆਂ ਗੱਲਾਂ ਤੁਰੀਆਂ ਤਾਂ ਇਹ ਸਪਛਟ ਹੋ ਗਿਆ ਕਿ ਇਹ ਟਿਕਟ ਸਿੱਧੂ ਨੂੰ ਨਹੀਂ ਮਿਲ ਸਕਦੀ। ਦੂਜੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਮਝੌਤੇ ਦੀਆਂ ਗੱਲਾਂ ਵੀ ਤੁਰੀਆਂ ਹੋਈਆਂ ਹਨ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਖ ਲਗਾਤਾਰ ਡਿੱਗਦੀ ਜਾ ਰਹੀ ਹੈ।
ਸਿੱਧੂ ਧੜੇ ਦੇ ਕੌਂਸਲਰਾਂ ਨੂੰ ਰਾਹਤ
ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਧੜੇ ਦੇ ਕੌਂਸਲਰ ਸਿੱਧੂ ਦੇ ਇਸ ਫੈਸਲੇ ਨਾਲ ਰਾਹਤ ਮਹਿਸੂਸ ਕਰ ਰਹੇ ਹਨ। ਭਾਵੇਂ ਬਲਬੀਰ ਸਿੰਘ ਸਿੱਧੂ ਨੇ ਇਹਨਾਂ ਕੌਂਸਲਰਾਂ ਉੱਤੇ ਭਾਜਪਾ ਵਿੱਚ ਜਾਣ ਦੇ ਕੋਈ ਦਬਾਅ ਨਹੀਂ ਸੀ ਪਾਇਆ ਫੇਰ ਵੀ ਨਾ ਕੌਂਸਲਰਾਂ ਨੂੰ ਪਤਾ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਉੱਤੇ ਭਾਜਪਾ ਵਿੱਚ ਛਾਮਿਲ ਹੋਣ ਦਾ ਦਬਾਅ ਪਵੇਗਾ। ਇਹਨਾਂ ਵਿੱਚੋਂ ਕੁਝ ਕੌਂਸਲਰ ਇਸ ਸਬੰਧੀ ਆਪਣੀ ਨਰਾੰਗੀ ਜਾਹਰ ਵੀ ਕਰ ਚੁੱਕੇ ਸਨ। ਬਹਿਰਹਾਲ ਇਹਨਾਂ ਕੌਂਸਲਰਾਂ ਨੂੰ ਹੁਣ ਬਲਬੀਰ ਸਿੰਘ ਸਿੱਧੂ ਦੀ ਘਰ ਵਾਪਸੀ ਦੇ ਫੈਸਲੇ ਨਾਲ ਰਾਹਤ ਮਿਲੀ ਹੈ।