Follow us

14/12/2024 1:09 am

Search
Close this search box.
Home » News In Punjabi » ਚੰਡੀਗੜ੍ਹ » ਮੋਹਾਲੀ ; MLA ਕੁਲਵੰਤ ਸਿੰਘ ਨੇ 65 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ

ਮੋਹਾਲੀ ; MLA ਕੁਲਵੰਤ ਸਿੰਘ ਨੇ 65 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ

. ਚੌਂਕਾਂ ਦੇ ਨਿਰਮਾਣ ਨਾਲ ਚੱਲੇਗੀ ਟਰੈਫਿਕ ਸੁਚਾਰੂ ਢੰਗ ਨਾਲ

. ਐਰੋਸਿਟੀ ਦੇ ਸੈਕਟਰ 101-ਏ ’ਚ ਐਨ-ਚੋਅ ’ਤੇ ਬਣਾਏ ਜਾਣਗੇ ਦੋ ਪੁੱਲ

. ਕੁੰਭੜਾਂ ਚੌਂਕ ਤੋਂ ਬਾਵਾ ਵ੍ਹਾਈਟ ਹਾਊਸ ਤੱਕ ਸੜ੍ਹਕ ਹੋਵੇਗੀ ਚੌੜੀ ਤੇ ਅਪਗ੍ਰੇਡ

ਸਾਹਿਬਜ਼ਾਦਾ ਅਜੀਤ ਸਿੰਘ ਨਗਰ :
ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਅੱਜ ਮੋਹਾਲੀ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਵਿਖੇ ਕਰੀਬ 65 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਦੇ ਨੀਹ ਪੱਥਰ ਰੱਖੇ ਗਏ।

ਇਨ੍ਹਾਂ ਪ੍ਰਾਜੈਕਟਾਂ ਵਿੱਚ ਸ਼ਹਿਰ ਦੇ 05 ਚੌਂਕ (ਰਾੳੂਂਡ ਅਬਾਊਟ) ਦੀ ਉਸਾਰੀ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾ ਰਹੀ ਹੈ, ਜਿਹੜੇ ਕਿ ਸੈਕਟਰ 79-78 ਤੋਂ 86-87 ਦੇ ਰੋਡ ਇੰਟਰਸੈਕਸ਼ਨ ਅਤੇ ਇਸ ਤੋਂ ਇਲਾਵਾ ਸੈਕਟਰ 76-77 ਤੋਂ 88-89 ਸੈਕਟਰ 77-78 ਤੋਂ 87-88 ਸੈਕਟਰ 79 -80 ਤੋਂ ਸੈਕਟਰ 85-86 ਸੈਕਟਰ 80-81 ਤੋਂ ਸੈਕਟਰ 84-85 ਵਿੱਚ ਬਣਨ ਜਾ ਰਹੇ ਹਨ।

ਇਸ ਤੋਂ ਇਲਾਵਾ ਪਲਾਸਕਾ ਯੂਨੀਵਰਸਿਟੀ ਤੋਂ ਪਿੰਡ ਚਾਉ ਮਾਜਰਾ ਦੇ ਚੜ੍ਹਦੇ ਪਾਸੇ ਵੱਲ ਅਤੇ ਆਈ.ਟੀ. ਸਿਟੀ ਤੋਂ ਇੰਟਰਨੈਸ਼ਨਲ ਏਅਰਪੋਰਟ ਰੋਡ ਦੇ ਵਿਚਕਾਰ ਪਿੰਡ ਵਲ ਬਿ੍ਰਜਾਂ ਦੀ ਉਸਾਰੀ ਤੇ ਕਰੀਬ 25 ਕਰੋੜ ਰੁਪਏ ਦੀ ਲਾਗਤ ਆਵੇਗੀ।

ਇਸ ਤੋਂ ਇਲਾਵਾ ਸੈਕਟਰ ਜੰਕਸ਼ਨ 61- 62 ਤੋਂ 69-70  ਕੁੰਭੜਾ ਚੌਂਕ ਤੋਂ ਸੈਕਟਰ ਜੰਕਸ਼ਨ 65-66 ਬਾਵਾ ਵ੍ਹਾਈਟ ਹਾਊਸ ਤੱਕ ਦੀ 3.2 ਕਿਲੋਮੀਟਰ ਦੀ ਸੜ੍ਹਕ ਨੂੰ ਚੌੜਾ ਕਰਨ ਅਤੇ ਅਪਗ੍ਰੇਡ ਕਰਨ ’ਤੇ ਲਗਪਗ 25 ਕਰੋੜ ਰੁਪਏ ਖਰਚੇ ਕੀਤੇ ਜਾਣਗੇ।

ਮੋਹਾਲੀ ਹਲਕੇ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਦੇ ਨੀਹ ਪੱਤਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਕੱੁਝ ਵੀ ਕਿਹਾ ਗਿਆ ਸੀ ਅਤੇ ਜੋ-ਜੋ ਵਾਅਦੇ ਅਤੇ ਗਾਰੰਟੀਆਂ ਲੋਕਾਂ ਨੂੰ ਦਿੱਤੀਆਂ ਗਈਆਂ ਸਨ, ਉਨ੍ਹਾਂ ਨੂੰ ਲਗਪਗ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਵੱਖ-ਵੱਖ ਵਿਭਾਗਾਂ ਦੇ ਵਿੱਚ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ  ਪੂਰਾ ਕੀਤਾ  ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿੱਚ ਇਨ੍ਹਾਂ ਪੰਜ ਚੌਂਕਾਂ (ਰਾਊਂਡ ਅਬਾੳੂਟ/ਰੋਟਰੀਜ਼) ਤੋਂ ਇਲਾਵਾ ਸੱਤ ਹੋਰ ਚੌਂਕ ਵੀ ਜਲਦੀ ਹੀ ਬਣਾਉਣੇ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਚੌਂਕ ਸ਼ਹਿਰ ਦੀ ਖੂਬਸੂਰਤੀ ਦਾ ਪ੍ਰਤੀਕ ਹਨ ਅਤੇ ਇਨ੍ਹਾਂ ਦੇ ਨਾਲ ਜਿੱਥੇ ਟਰੈਫ਼ਿਕ ਦੀ ਸਮੱਸਿਆ ਸੁਚਾਰੂ ਢੰਗ ਨਾਲ ਚੱਲਦੀ ਹੈ, ਉੱਥੇ ਸ਼ਹਿਰ ਦੀ ਖੂਬਸੂਰਤੀ ਵੀ ਵੱਧਦੀ ਵਧਦੀ ਹੈ ਅਤੇ ਆਉਂਦੇ ਕੁਝ ਸਮੇਂ ਵਿੱਚ ਹੀ ਮੋਹਾਲੀ ਸ਼ਹਿਰ ਨੂੰ ਚੰਡੀਗੜ੍ਹ ਤੋਂ ਵੀ ਵਧੇਰੇ ਖੂਬਸੂਰਤ ਸ਼ਹਿਰ ਬਣਾ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਚੌਂਕਾਂ ਦੇ ਵਿੱਚ ਪਹਿਲਾਂ ਰੱਖੇ ਗਏ ਢੋਲਾਂ ਦੇ ਸਬੰਧੀ ਵਿਰੋਧੀਆਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ, ਪਰੰਤੂ ਅੱਜ ਇਹਨਾਂ ਚੌਂਕਾਂ ਨੂੰ ਬਣਾਏ ਜਾਣ ਦੀ ਸ਼ੁਰੂਆਤ ਕਰਨ ਦੇ ਨਾਲ ਵਿਰੋਧੀਆਂ ਨੂੰ ਆਪਣੇ ਆਪ ਹੀ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹਨ, ਕਿਉਂਕਿ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਸਵਾਲਾਂ ਦੇ ਜਵਾਬ ਵਿਰੋਧੀਆਂ ਨਾਲ ਸ਼ਬਦਾਂ ਦੇ ਨਾਲ ਨਹੀਂ ਸਗੋਂ ਕੰਮ ਨੂੰ ਪੂਰਾ ਕਰਕੇ ਹੀ ਦਿੰਦੀ ਹੈ।

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਕਦੇ ਵੀ ਸੰਜੀਦਗੀ ਨਹੀਂ ਵਿਖਾਈ, ਮੋਹਾਲੀ ਸ਼ਹਿਰ ਦੀ ਖੂਬਸੂਰਤੀ ਵੱਲ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ।

ਇਸ ਮੌਕੇ ’ਤੇ ਕੌਂਸਲਰਸ ਰਬਜੀਤ ਸਿੰਘ ਸਮਾਣਾ, ਹਰਸੁਖਿੰਦਰ ਸਿੰਘ ਬੱਬੀ ਬਾਦਲ, ਚੀਫ਼ ਇੰਜੀਨੀਅਰ ਗਮਾਡਾ ਬਲਵਿੰਦਰ ਸਿੰਘ,  ਕੌਂਸਲਰ ਗੁਰਮੀਤ ਕੌਰ, ਸਟੇਟ ਅਵਾਰਡੀ ਅਤੇ ਸਾਬਕਾ ਕੌਂਸਲਰ ਫੂਲਰਾਜ ਸਿੰਘ, ਹਰਬਿੰਦਰ ਸਿੰਘ ਸੈਣੀ, ਆਰ.ਐਸ. ਢਿੱਲੋਂ, ਐਸ.ਈ. ਅਜੇ ਗਰਗ, ਐਸ.ਈ. ਦਰਸ਼ਨ ਕੁਮਾਰ ਜਿੰਦਲ, ਇੰਜੀਨੀਅਰ ਮਹਿਮੀ, ਕੈਪਟਨ ਕਰਨੈਲ ਸਿੰਘ, ਰਘਵੀਰ ਸਿੰਘ ,ਅੰਜਲੀ ਸਿੰਘ, ਉਪਿੰਦਰਪ੍ਰੀਤ ਕੌਰ, ਸਵਰਨ ਲਤਾ, ਗੱਜਣ ਸਿੰਘ, ਸੱਭਰਵਾਲ, ਸਵਿਤਾ ਪਿ੍ਰੰਜਾ, ਮਹਿੰਦਰ ਸਿੰਘ ਮਲੋਆ,ਹਰਪਾਲ ਸਿੰਘ, ਹਰਪਾਲ ਸਿੰਘ ਚੰਨਾ, ਡਾ. ਕੁਲਦੀਪ ਸਿੰਘ, ਡਾ. ਰਵਿੰਦਰ ਕੁਮਾਰ, ਨੰਬਰਦਾਰ ਹਰਸੰਗਤ ਸਿੰਘ ਸੁਹਾਣਾ, ਅਵਤਾਰ ਸਿੰਘ ਮੌਲੀ, ਹਰਜੋਤ ਸਿੰਘ ਗੱਬਰ, ਗੌਰਵ ਸੰਭਾਲਕੀ, ਅੰਜਲੀ ਸਿੰਘ, ਗੁਰਤੇਜ ਸਿੰਘ, ਮਲਕੀਤ ਸਿੰਘ, ਰਾਜੂ, ਜਸਪਾਲ ਮਟੌਰ, ਸੁਰਿੰਦਰ ਸਿੰਘ ਰੋਡਾ  ਸੁਹਾਣਾ, ਸੁਖਚੈਨ ਸਿੰਘ, ਬੰਤ ਸਿੰਘ ਸੋਹਾਣਾ, ਰਾਮ ਸਿੰਘ ਸੰਭਾਲਕੀ, ਗੁਰਦੇਵ ਸਿੰਘ, ਹਰਜੀਤ ਸਿੰਘ ਭੋਲੂ, ਐਮ.ਸੀ., ਰਣਦੀਪ ਮਟੌਰ, ਤਰਨਜੀਤ ਕੌਰ ਕੋਮਲ, ਸੁਮਿਤ ਸੋਢੀ, ਵੀ ਹਾਜ਼ਰ ਸਨ.

ਜਦ ਕਿ ਪੁਲਾਂ ਦੇ ਉਦਘਾਟਨ ਦੇ ਮੌਕੇ ਤੇ ਅਮਿਤ ਜੈਨ, ਜਸਵਿੰਦਰ ਸਿੰਘ ਚਾਓ ਮਾਜਰਾ, ਜਗਤਾਰ ਸਿੰਘ ਚਾਓ ਮਾਜਰਾ, ਗੁਰਪ੍ਰੀਤ ਸਿੰਘ ਕੁਰੜਾ, ਜੱਗੀ ਮਾਣਕਪੁਰ ਕੱਲਰ,ਸਤਨਾਮ ਸਿੰਘ ਗੀਗੇ ਮਾਜਰਾ, ਰਵਿੰਦਰ ਸਿੰਘ ਮਾਣਕਪੁਰ ਕੱਲਰ, ਗੋਬਿੰਦਰ ਸਿੰਘ, ਰਣਧੀਰ ਸਿੰਘ, ਕੁਲਵੀਰ ਸਿੰਘ ਮਨੌਲੀ,ਜਗਤਾਰ ਸਿੰਘ ’ਸ਼ੇਖਨ ਮਾਜਰਾ, ਪਰਮਜੀਤ ਸੈਣੀ, ਮਨਜੀਤ ਸਿੰਘ ਵੀ ਹਾਜ਼ਰ ਸਨ।

dawn punjab
Author: dawn punjab

Leave a Comment

RELATED LATEST NEWS

Top Headlines

ਮੋਹਾਲੀ ਦੇ ਅੰਤਰਰਾਜੀ ਬਸ ਅੱਡੇ ਅਤੇ ਨਾਲ ਲੱਗਦੀ ਸੜਕ ਬਾਰੇ ਡਿਪਟੀ ਮੇਅਰ ਦੇ ਕੇਸ ‘ਚ ਹਾਈਕੋਰਟ ਵੱਲੋਂ GMADA / MC ਨੂੰ ਕੀਤਾ ਤਲਬ

18 ਦਸੰਬਰ ਨੂੰ ਹੋਵੇਗੀ ਅਗਲੀ ਸੁਣਵਾਈ ਮੋਹਾਲੀ: ਮੋਹਾਲੀ ਦੇ ਫੇਜ਼ 6 ਵਿੱਚ ਬਣੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬਸ ਅੱਡੇ

Live Cricket

Rashifal