Follow us

26/07/2026 11:32 pm

Search
Close this search box.
Home » News In Punjabi » ਚੰਡੀਗੜ੍ਹ » ਬੇਦੀ ਦੇ ਉਪਰਾਲਿਆਂ ਸਦਕਾ ਹਾਈ ਕੋਰਟ ਦੇ ਦਖ਼ਲ ਬਾਅਦ ਮੋਹਾਲੀ ਨੂੰ 12 ਸਾਲ ਬਾਅਦ ਮਿਲੀ ਵੱਡੀ ਸੌਗਾਤ

ਬੇਦੀ ਦੇ ਉਪਰਾਲਿਆਂ ਸਦਕਾ ਹਾਈ ਕੋਰਟ ਦੇ ਦਖ਼ਲ ਬਾਅਦ ਮੋਹਾਲੀ ਨੂੰ 12 ਸਾਲ ਬਾਅਦ ਮਿਲੀ ਵੱਡੀ ਸੌਗਾਤ

ਬੇਦੀ ਦੇ ਉਪਰਾਲਿਆਂ ਸਦਕਾ ਹਾਈ ਕੋਰਟ ਦੇ ਦਖ਼ਲ ਬਾਅਦ ਮੋਹਾਲੀ ਨੂੰ 12 ਸਾਲ ਬਾਅਦ ਮਿਲੀ ਵੱਡੀ ਸੌਗਾਤ

3 ਏਕੜ ਜ਼ਮੀਨ ‘ਤੇ ਬਣੇਗਾ ਅਧੁਨਿਕ OLD age home ਓਲਡ ਏਜ ਹੋਮ – ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ

ਮੋਹਾਲੀ DPB: ਸ਼ਹਿਰ ਦੇ ਬਜ਼ੁਰਗਾਂ ਲਈ OLD age home ਓਲਡ ਏਜ ਹੋਮ ਬਣਾਉਣ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਹੁਣ ਹਕੀਕਤ ਬਣਨ ਵੱਲ ਵਧ ਰਹੀ ਹੈ ਅਤੇ ਇਸ ਦੇ ਪਿੱਛੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਲਗਾਤਾਰ ਕਾਨੂੰਨੀ ਪੈਰਵੀ ਅਤੇ ਸਮਾਜਿਕ ਮਿਹਨਤ ਨੂੰ ਵੱਡੀ ਕਾਮਯਾਬੀ ਮਿਲੀ ਹੈ। ਹਾਈ ਕੋਰਟ ਵਿੱਚ ਕੀਤੀ ਗਈ 11 ਸਾਲ ਦੀ ਲੜਾਈ ਅਤੇ ਪੇਸ਼ੀਆਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿੱਚ ਅਧੁਨਿਕ ਓਲਡ ਏਜ ਹੋਮ ਬਣਾਉਣ ਦੀ ਪ੍ਰਕਿਰਿਆ ਨੂੰ ਹਰੀ ਝੰਡੀ ਮਿਲ ਗਈ ਹੈ।

ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਬੇਦੀ ਨੇ ਕਿਹਾ ਕਿ ਬਜ਼ੁਰਗਾਂ ਦੀ ਸੁਰੱਖਿਆ, ਸਨਮਾਨ ਅਤੇ ਸੰਭਾਲ ਲਈ ਸ਼ੁਰੂ ਕੀਤਾ ਗਿਆ ਇਹ ਸੰਘਰਸ਼ ਹੁਣ ਜ਼ਮੀਨੀ ਪੱਧਰ ‘ਤੇ ਅਮਲ ਵੱਲ ਵਧ ਰਿਹਾ ਹੈ, ਜੋ ਮੋਹਾਲੀ ਦੇ ਬਜ਼ੁਰਗਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ।

ਉਨ੍ਹਾਂ ਦੱਸਿਆ ਕਿ ਤਪਾ ਵਿੱਚ ਬਣੇ old age home ਓਲਡ ਏਜ ਹੋਮ ਦੇ ਮਾਡਲ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਹਾਲੀ ਲਈ ਯੋਜਨਾ ਤਿਆਰ ਕੀਤੀ ਗਈ ਹੈ। ਬੇਦੀ ਮੁਤਾਬਕ, ਗਮਾਡਾ ਵੱਲੋਂ ਤਿੰਨ ਏਕੜ ਜ਼ਮੀਨ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਇੱਥੇ ਕਰੀਬ ਇੱਕ ਸੌ ਪੰਜਾਹ ਬਜ਼ੁਰਗਾਂ ਲਈ ਰਹਾਇਸ਼ ਦੀ ਸੁਵਿਧਾ ਹੋਵੇਗੀ, ਜਿੱਥੇ ਉਨ੍ਹਾਂ ਨੂੰ ਪਰਿਵਾਰਕ ਮਾਹੌਲ ਦੇ ਨਾਲ ਸਿਹਤ ਅਤੇ ਰੋਜ਼ਾਨਾ ਦੀਆਂ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਪ੍ਰੋਜੈਕਟ ਦੀਆਂ ਮੁੱਖ ਜਾਣਕਾਰੀਆਂ

ਡਿਪਟੀ ਮੇਅਰ ਬੇਦੀ ਨੇ ਦੱਸਿਆ ਕਿ ਮੋਹਾਲੀ ਵਿੱਚ ਬਣਨ ਵਾਲਾ ਇਹ old age home ਓਲਡ ਏਜ ਹੋਮ ਤਿੰਨ ਏਕੜ ਵਿੱਚ ਫੈਲਿਆ ਹੋਇਆ ਅਧੁਨਿਕ ਕੈਂਪਸ ਹੋਵੇਗਾ, ਜਿਸ ਲਈ ਗਮਾਡਾ ਵੱਲੋਂ ਜ਼ਮੀਨ ਮੁਫ਼ਤ ਦਿੱਤੀ ਜਾ ਰਹੀ ਹੈ। ਇਸ ਕੇਂਦਰ ਵਿੱਚ ਲਗਭਗ ਇੱਕ ਸੌ ਪੰਜਾਹ ਬਜ਼ੁਰਗਾਂ ਦੀ ਰਹਾਇਸ਼ ਸਮਰਥਾ ਹੋਵੇਗੀ ਅਤੇ ਇਸਦਾ ਡਿਜ਼ਾਇਨ ਤਪਾ ਮੰਡੀ ਵਿੱਚ ਪਹਿਲਾਂ ਤੋਂ ਚੱਲ ਰਹੇ ਓਲਡ ਏਜ ਹੋਮ ਦੇ ਅਧਾਰ ‘ਤੇ ਤਿਆਰ ਕੀਤਾ ਜਾਵੇਗਾ।

ਡਿਪਟੀ ਮੇਅਰ ਨੇ ਕਿਹਾ ਕਿ ਮੋਹਾਲੀ ਦੇ ਬਹੁਤ ਸਾਰੇ ਬਜ਼ੁਰਗ ਅੱਜ ਇਕੱਲੇਪਨ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੇ ਬੱਚੇ ਵਿਦੇਸ਼ਾਂ ਜਾਂ ਹੋਰ ਸ਼ਹਿਰਾਂ ਵਿੱਚ ਵੱਸਦੇ ਹਨ। ਇਹ ਕੇਂਦਰ ਉਨ੍ਹਾਂ ਲਈ ਸਿਰਫ਼ ਰਹਿਣ ਦੀ ਥਾਂ ਨਹੀਂ, ਸਗੋਂ ਸਮਾਜਿਕ ਸਹਾਰਾ ਅਤੇ ਸੁਰੱਖਿਅਤ ਜੀਵਨ ਦਾ ਕੇਂਦਰ ਬਣੇਗਾ।

ਓਲਡ ਏਜ ਹੋਮ ਵਿੱਚ ਉਪਲਬਧ ਸਹੂਲਤਾਂ

ਉਹਨਾਂ ਦੱਸਿਆ ਕਿ ਇਸ ਕੇਂਦਰ ਵਿੱਚ ਚੌਵੀ ਘੰਟੇ ਐਂਬੂਲੈਂਸ ਸੇਵਾ, ਐਮਰਜੈਂਸੀ ਮੈਡੀਕਲ ਸਹੂਲਤਾਂ, ਨਿਯਮਿਤ ਡਾਕਟਰੀ ਜਾਂਚ ਅਤੇ ਫਿਜ਼ੀਓਥੈਰਪੀ ਦੀ ਵਿਵਸਥਾ ਹੋਵੇਗੀ। ਬਜ਼ੁਰਗਾਂ ਲਈ ਮੁਫ਼ਤ ਭੋਜਨ, ਰਾਸ਼ਨ, ਅਖਬਾਰ ਅਤੇ ਮਨੋਰੰਜਨ ਸਹੂਲਤਾਂ ਦਿੱਤੀਆਂ ਜਾਣਗੀਆਂ। ਪੂਰਾ ਕੈਂਪਸ ਸੁਰੱਖਿਅਤ ਹੋਵੇਗਾ ਅਤੇ ਉੱਥੇ ਨਿਗਰਾਨੀ ਪ੍ਰਣਾਲੀ ਦੇ ਨਾਲ ਸਟਾਫ ਲਈ ਵੱਖਰੇ ਪ੍ਰਬੰਧ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਇਹ ਯੋਜਨਾ 2007 ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਬਣਾਏ ਕਾਨੂੰਨ ਦੀ ਆਤਮਾ ਦੇ ਅਨੁਸਾਰ ਹੈ, ਜਿਸਦਾ ਮਕਸਦ ਬਜ਼ੁਰਗਾਂ ਦੀ ਭਲਾਈ ਲਈ ਓਲਡ ਏਜ ਹੋਮ ਸਥਾਪਿਤ ਕਰਨਾ ਹੈ। ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਦਿੱਤੇ ਹਲਫ਼ਨਾਮੇ ਅਨੁਸਾਰ 21 ਜ਼ਿਲ੍ਹਿਆਂ ਵਿੱਚ ਅਜਿਹੇ ਕੇਂਦਰ ਬਣਾਉਣ ਦੀ ਪ੍ਰਕਿਰਿਆ ਨੂੰ ਲਾਗੂ ਕਰਵਾਉਣ ਲਈ ਉਹ ਲਗਾਤਾਰ ਕਾਨੂੰਨੀ ਪੱਧਰ ‘ਤੇ ਯਤਨ ਕਰਦੇ ਰਹੇ ਹਨ।

ਡਿਪਟੀ ਮੇਅਰ ਦਾ ਬਿਆਨ

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਹ ਮੋਹਾਲੀ ਦੇ ਬਜ਼ੁਰਗਾਂ ਦੀ ਵੱਡੀ ਜਿੱਤ ਹੈ ਅਤੇ ਉਹ ਯਕੀਨੀ ਬਣਾਉਣਗੇ ਕਿ ਇਹ ਪ੍ਰੋਜੈਕਟ ਸਿਰਫ਼ ਐਲਾਨ ਤੱਕ ਸੀਮਿਤ ਨਾ ਰਹੇ, ਸਗੋਂ ਪੂਰੀ ਤਰ੍ਹਾਂ ਤਿਆਰ ਹੋ ਕੇ ਸਹੂਲਤਾਂ ਸਮੇਤ ਚੱਲੂ ਵੀ ਹੋਵੇ। ਉਨ੍ਹਾਂ ਕਿਹਾ ਕਿ ਜਦ ਤੱਕ ਇਮਾਰਤ ਤਿਆਰ ਨਹੀਂ ਹੁੰਦੀ, ਉਹ ਆਪਣੀ ਲੜਾਈ ਜਾਰੀ ਰੱਖਣਗੇ।

ਇਸ ਮੌਕੇ ਬ੍ਰਿਗੇਡੀਅਰ ਜਗਦੇਵ ਸਿੰਘ, ਪ੍ਰਧਾਨ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਮੋਹਾਲੀ, ਆਰ.ਪੀ. ਵਿਗ, ਗੁਰਮੀਤ ਸਿੰਘ ਸਿਆਣ, ਅਜੈਬ ਸਿੰਘ ਬਾਕਰਪੁਰ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਬੈਂਸ ਸੀ-ਸੈਲ ਅਤੇ ਮੋਹਾਲੀ ਦੇ ਹੋਰ ਸੀਨੀਅਰ ਸਿਟੀਜ਼ਨ ਵੀ ਮੌਜੂਦ ਸਨ।

ਇਸ ਫੈਸਲੇ ਨਾਲ ਮੋਹਾਲੀ ਵਿੱਚ ਸਮਾਜਿਕ ਸੁਰੱਖਿਆ ਢਾਂਚੇ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ ਅਤੇ ਬਜ਼ੁਰਗਾਂ ਲਈ ਸਨਮਾਨਜਨਕ ਜੀਵਨ ਵੱਲ ਇਹ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal