Follow us

26/07/2026 5:55 am

Search
Close this search box.
Home » News In Punjabi » ਕਾਰੋਬਾਰ » 2 ਨਵੰਬਰ ਨੂੰ ਮਸ਼ੀਨਾਂ ‘ਤੇ ਹੋਵੇਗੀ ਮੌਕ ਪੋਲ

2 ਨਵੰਬਰ ਨੂੰ ਮਸ਼ੀਨਾਂ ‘ਤੇ ਹੋਵੇਗੀ ਮੌਕ ਪੋਲ

ਵੋਟਿੰਗ ਮਸ਼ੀਨਾਂ ਦੀ ਪਹਿਲੇ ਪੱਧਰ ਦੀ ਜਾਂਚ;

ਚੱਲ ਰਹੇ ਫਸਟ ਲੈਵਲ ਚੈਕਿੰਗ ਕੰਮ ਦੀ ਸਮੀਖਿਆ ਕੱਲ੍ਹ ਸ਼ਾਮ ਤੱਕ ਪੂਰਾ ਕਰ ਲਿਆ ਜਾਵੇਗਾ

ਐਸ.ਏ.ਐਸ.ਨਗਰ :
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ 2 ਨਵੰਬਰ, 2023 ਨੂੰ ਪੰਜ ਫੀਸਦੀ ਈ.ਵੀ.ਐਮਜ਼ ‘ਤੇ ਮੌਕ ਪੋਲ ਕਰਵਾਇਆ ਜਾਵੇਗਾ।


       ਉਹ ਅੱਜ 16 ਅਕਤੂਬਰ ਤੋਂ 4 ਨਵੰਬਰ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ, ਮੋਹਾਲੀ ਵਿਖੇ ਜ਼ਿਲ੍ਹਾ ਚੋਣ ਦਫ਼ਤਰ ਦੇ ਗੋਦਾਮ ਵਿਖੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਚੱਲ ਰਹੀ ਫਸਟ ਲੈਵਲ ਚੈਕਿੰਗ ਦਾ ਜਾਇਜ਼ਾ ਲੈ ਰਹੇ ਸਨ।


      ਭਾਰਤ ਇਲੈਕਟ੍ਰੋਨਿਕਸ ਲਿਮਟਿਡ, ਬੰਗਲੌਰ ਦੇ ਇੰਜੀਨੀਅਰਾਂ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਨੇ ਪਹਿਲੇ ਪੱਧਰ ਦੀ ਚੈਕਿੰਗ ਦੇ ਕੰਮ ‘ਤੇ ਤਸੱਲੀ ਪ੍ਰਗਟਾਈ। ਇੰਜੀਨੀਅਰਾਂ ਦੀ ਟੀਮ ਨੇ ਡੀ ਸੀ ਨੂੰ ਹੁਣ ਤੱਕ ਕੀਤੇ ਕੰਮਾਂ ਤੋਂ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਕੀਤੀ ਗਈ ਐਫ.ਐਲ.ਸੀ. ਦੀ ਪ੍ਰਗਤੀ ਅਨੁਸਾਰ, ਕੁੱਲ 1247 ਵਿੱਚੋਂ 1193 ਕੰਟਰੋਲ ਯੂਨਿਟਾਂ ਤੋਂ ਇਲਾਵਾ ਕੁੱਲ 2140 ਵਿੱਚੋਂ 1705 ਬੈਲਟ ਯੂਨਿਟਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਹੁਣ ਤੱਕ 1290 ਵੀ ਵੀ ਪੀ ਏ ਟੀ ਵਿੱਚੋਂ 1232 ਯੂਨਿਟਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।


       ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਤੱਕ ਪਹਿਲੇ ਪੱਧਰ ਦੀ ਚੈਕਿੰਗ (ਫਸਟ ਲੈਵਲ ਚੈਕਿੰਗ) ਮੁਕੰਮਲ ਕਰ ਲਈ ਜਾਵੇਗੀ। ਇਸ ਤੋਂ ਬਾਅਦ 2 ਨਵੰਬਰ ਨੂੰ ਸਿਆਸੀ ਪਾਰਟੀਆਂ ਦੀ ਹਾਜ਼ਰੀ ਵਿੱਚ 5 ਫੀਸਦੀ ਐਫ.ਐਲ.ਸੀ ਮਸ਼ੀਨਾਂ ‘ਤੇ ਮੌਕ ਪੋਲ ਕਰਵਾਏ ਜਾਣਗੇ। ਇਨ੍ਹਾਂ ਵਿੱਚੋਂ ਇੱਕ ਪ੍ਰਤੀਸ਼ਤ ਮਸ਼ੀਨਾਂ ਤੇ ਮੌਕ ਪੋਲਿੰਗ ਦੌਰਾਨ 1200 ਵੋਟਾਂ ਪੈਣਗੀਆਂ ਅਤੇ ਦੋ ਪ੍ਰਤੀਸ਼ਤ ਮਸ਼ੀਨਾਂ ਤੇ ਕ੍ਰਮਵਾਰ 1000 ਅਤੇ 500 ਵੋਟਾਂ ਪੈਣਗੀਆਂ।ਮਸ਼ੀਨਾਂ ਦੀ ਚੋਣ, ਪਾਰਦਰਸ਼ਤਾ ਬਣਾਈ ਰੱਖਣ ਲਈ ਸਿਆਸੀ ਪਾਰਟੀਆਂ ਨੂੰ ਪੇਸ਼ ਕੀਤੀ ਗਈ ਸੂਚੀ ਵਿੱਚੋਂ ਬੇਤਰਤੀਬੇ (ਕਿਸੇ ਵੀ ਲੜੀ ਨੰਬਰ ਤੋਂ) ਢੰਗ ਨਾਲ ਕੀਤੀ ਜਾਵੇਗੀ।


      ਉਨ੍ਹਾਂ ਦੇ ਨਾਲ ਏ ਡੀ ਸੀ (ਜੀ) ਵਿਰਾਜ ਐਸ ਤਿੜਕੇ, ਐਸ ਡੀ ਐਮ ਮੋਹਾਲੀ ਚੰਦਰਜੋਤੀ ਸਿੰਘ, ਨਿਗਰਾਨ ਅਧਿਕਾਰੀ ਕਿਰਨ ਸ਼ਰਮਾ (ਜੁਆਇੰਟ ਕਮਿਸ਼ਨਰ ਐਮ ਸੀ ਮੋਹਾਲੀ) ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਵੀ ਮੌਜੂਦ ਸਨ।

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal