Follow us

23/05/2024 11:32 am

Search
Close this search box.
Home » News In Punjabi » ਚੰਡੀਗੜ੍ਹ » ਜਬਰ-ਜਨਾਹ, ਨਿਰਵਸਤਰ ਕਰਕੇ ਔਰਤ ਨੂੰ ਸ਼ਰੇਆਮ ਘੁੰਮਣਾਂ ਅਤੇ ਕਤਲ ਕਰਨ ਵਰਗੀਆਂ ਪ੍ਰਮੁੱਖ ਘਟਨਾਵਾਂ ਨਾਲ ਪੰਜਾਬ ‘ਚ ਦਹਿਸ਼ਤ ਅਤੇ ਖੌਫਨਾਕ ਮਾਹੌਲ

ਜਬਰ-ਜਨਾਹ, ਨਿਰਵਸਤਰ ਕਰਕੇ ਔਰਤ ਨੂੰ ਸ਼ਰੇਆਮ ਘੁੰਮਣਾਂ ਅਤੇ ਕਤਲ ਕਰਨ ਵਰਗੀਆਂ ਪ੍ਰਮੁੱਖ ਘਟਨਾਵਾਂ ਨਾਲ ਪੰਜਾਬ ‘ਚ ਦਹਿਸ਼ਤ ਅਤੇ ਖੌਫਨਾਕ ਮਾਹੌਲ

ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਾੜੇ ਅਨਸਰ ‘ਤੇ ਕਮਜ਼ੋਰ ਪਕੜ ਹੋਣ ਕਾਰਨ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦਾ ਡਰ ਭੈਅ ਖਤਮ ਹੋਇਆ

 ਚੰਡੀਗੜ : ਪੰਜਾਬ ‘ਚ ਪਿੱਛਲੇ ਦਿਨੀ ਕਾਨੂੰਨ ਵਿਵਸਥਾ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਦੀ ਕਮਜ਼ੋਰ ਪਕੜ ਹੋਣ ਕਾਰਨ ਨਿਰਾਸ਼ਾਜਨਕ ਮਾਹੌਲ ‘ਚ ਜਬਰ-ਜਨਾਹ , ਨਿਰਵਸਤਰ ਕਰਕੇ ਔਰਤ ਨੂੰ ਸ਼ਰੇਆਮ ਘੁੰਮਣਾਂ ਅਤੇ ਕਤਲ ਕਰਨ ਵਰਗੀਆਂ ਪ੍ਰਮੁੱਖ ਘਟਨਾਵਾਂ ਨਾਲ ਦਹਿਸ਼ਤ ਅਤੇ ਖੌਫਨਾਕ ਮਾਹੌਲ ਕਾਰਨ ਹਰਇਕ ਵਿਅਕਤੀ ਚਿੰਤਤ ਦਿਖਾਈ ਦੇ ਰਿਹਾ ਹੈ। ਭਾਰਤੀਆ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਸ੍ਰ.ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਅਮਨ ਪਸੰਦ ਆਮ ਲੋਕਾਂ ਕਾਨੂੰਨ ਵਿਵਸਥਾ ‘ਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਕਮਜ਼ੋਰ ਪਕੜ ਹੋਣ ਕਾਰਨ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦਾ ਡਰ ਭੈਅ ਖਤਮ ਹੋਣ ਕਾਰਨ ਮਾੜੇ ਅਨਸਰਾਂ ਦੇ ਹੌਸਲੇ ਬੁਲੰਦ ਹਨ ਜਿਸ ਕਾਰਨ ਪੰਜਾਬ ਦੇ ਵੱਖੋ-ਵੱਖ ਜਿਲਿਆਂ ‘ਚ ਜਬਰ-ਜਨਾਹ , ਨਿਰਵਸਤਰ ਕਰਕੇ ਔਰਤ ਨੂੰ ਸ਼ਰੇਆਮ ਘੁੰਮਣਾਂ ਅਤੇ ਕਤਲ ਕਰਨ ਵਰਗੀਆਂ ਪ੍ਰਮੁੱਖ ਘਟਨਾਵਾਂ ਨਾਲ ਦਹਿਸ਼ਤ ਅਤੇ ਖੌਫਨਾਕ ਮਾਹੌਲ ਬਣ ਗਿਆ ਹੈ। ਭਾਰਤੀਆ ਜਨਤਾ ਪਾਰਟੀ ਪੰਜਾਬ ਵਿੱਚ ਅਮਨ ਕਾਨੂੰਨ ਕਾਇਮ ਰੱਖਣ ਵਿੱਚ ਅਸਫਲ ਹੋਣ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਿਖੇਧੀ ਕੀਤੀ ਹੈ। ਪੰਜਾਬ ਦੇ ਲੋਕਾਂ ਦੀ ਸੁਰੱਖਿਆ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੀ ਕੈਬਨਿਟ ਭ੍ਰਿਸ਼ਟਾਚਾਰ ਦੇ ਦੋਸ਼ਾ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੰਤਰੀਆਂ ਸਮੇਤ ਦਿੱਲੀ ਸ਼ਰਾਬ ਘੋਟਾਲਾ ‘ਚ ਸ਼ਾਮਲ ਨੂੰ ਬਚਾਉਣ ਲਈ ਦਿਨ ਰਾਤ ਇਕ ਕੀਤਾ ਹੋਇਆ ਹੈ। ਸ੍ਰ ਕੈਂਥ ਨੇ ਦੱਸਿਆ ਕਿ ਪੰਜਾਬ ਦੇ ਸ਼ਹਿਰ ਨਾਭਾ ਤੇ ਜਲੰਧਰ ‘ਚ ਜਬਰ-ਜਨਾਹ ਅਤੇ ਤਰਨਤਾਰਨ ਵਿਚਨਿਰਵਸਤਰ ਕਰਕੇ ਔਰਤ ਨੂੰ ਸ਼ਰੇਆਮ ਘੁੰਮਣਾਂ ਦੀਆਂ ਦਿਨ ਦਿਹਾੜੇ ਘਟਨਾਵਾਂ ਨੇ ਔਰਤਾਂ ਅਤੇ ਲੜਕੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਤਰਾਂ ਨੰਗਲ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਹੈ। ਭਾਰਤੀਆ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਸ੍ਰ.ਪਰਮਜੀਤ ਸਿੰਘ ਕੈਂਥ ਨੇ ਚੌਣਾਂ ਦੌਰਾਨ ਅਜਿਹੀਆਂ ਘਟਨਾਵਾਂ ਆਮ ਲੋਕਾਂ ਵਿੱਚ ਬੇਹੱਦ ਖੌਫਨਾਕ ਮਾਹੌਲ ਅਤੇ ਅਸੁਰੱਖਿਅਤ ਮਹਿਸੂਸ ਕਰਨ ਦੇ ਲਈ ਤੁਰੰਤ ਲੋੜੀਂਦੇ ਸਖਤ ਸੁਰੱਖਿਆ ਕਦਮ ਅਤੇ ਪ੍ਰਬੰਧ ਕਰਨ ਦੀ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕੀਤੀ ਹੈ। ਤਾਂ ਜੋ ਪੰਜਾਬ ਵਿੱਚ ਅਮਨ ਆਮਨ ਨਾਲ ਬੇਖੌਫ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।

dawn punjab
Author: dawn punjab

Leave a Comment

RELATED LATEST NEWS