Follow us

26/07/2026 4:45 am

Search
Close this search box.
Home » Uncategorized » ਕਰਨ ਗਿਲਹੋਤਰਾ ਬਣੇ ਪੀ.ਐਚ.ਡੀ.ਸੀ.ਸੀ.ਆਈ ਪੰਜਾਬ ਚੈਪਟਰ ਦੇ ਚੇਅਰ

ਕਰਨ ਗਿਲਹੋਤਰਾ ਬਣੇ ਪੀ.ਐਚ.ਡੀ.ਸੀ.ਸੀ.ਆਈ ਪੰਜਾਬ ਚੈਪਟਰ ਦੇ ਚੇਅਰ

ਮਧੂ ਸੂਦਨ ਵਿਜ ਚੰਡੀਗੜ੍ਹ ਚੈਪਟਰ ਅਤੇ ਸਾਜਨ ਕੁਮਾਰ ਜੈਨ ਹਰਿਆਣਾ ਦੇ ਪ੍ਰਧਾਨ ਬਣੇ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਲਈ ਪੀ.ਐਚ.ਡੀ.ਸੀ.ਸੀ.ਆਈ ਲੀਡਰਸ਼ਿਪ ਦਾ ਐਲਾਨ


ਚੰਡੀਗੜ੍ਹ: ਪੰਜਾਬ ਦੇ ਉੱਘੇ ਉਦਯੋਗਪਤੀ ਅਤੇ ਸਮਾਜ ਸੇਵੀ ਕਰਨ ਗਿਲਹੋਤਰਾ ਨੂੰ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਦਾ ਚੇਅਰ ਐਲਾਨਿਆ ਗਿਆ ਹੈ। ਗਿਲਹੋਤਰਾ ਪਹਿਲਾਂ ਵੀ ਚੈਂਬਰ ਦੇ ਚੇਅਰ ਅਤੇ ਕੋ-ਚੇਅਰ ਦੇ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਗਿਲਹੋਤਰਾ ਚੰਡੀਗੜ੍ਹ ਵਿੱਚ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਅਤੇ ਹਾਕੀ ਚੰਡੀਗੜ੍ਹ ਦੇ ਪ੍ਰਧਾਨ ਵੀ ਹਨ। ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸਾਲਾਂ ਤੋਂ ਸਰਗਰਮ ਰਹਿਣ ਵਾਲੇ ਗਿਲਹੋਤਰਾ ਇਸ ਸਮੇਂ ਕਰਨ ਗਿਲਹੋਤਰਾ ਫਾਊਂਡੇਸ਼ਨ ਅਤੇ ਮੁਹਾਲੀ ਸਥਿਤ ਪਲਾਕਸ਼ਾ ਯੂਨੀਵਰਸਿਟੀ ਦੇ ਸੰਸਥਾਪਕ ਵਜੋਂ ਵੀ ਕੰਮ ਕਰ ਰਹੇ ਹਨ।

ਭਾਰਤ ਵਿੱਚ ਸਭ ਤੋਂ ਘੱਟ ਉਮਰ ਦੇ ਸਰਪੰਚ ਬਣ ਕੇ ਲਿਮਕਾ ਬੁੱਕ ਆਫ਼ ਰਿਕਾਰਡਜ਼ ’ਚ ਨਾਮ ਦਰਜ ਕਰਵਾਉਣ ਵਾਲੇ ਕਰਨ ਗਿਲਹੋਤਰਾ ਇਕਨਾਮਿਕ ਟਾਈਮਜ਼ ਐਂਟਰਪ੍ਰੀਨਿਓਰ ਆਫ਼ ਦਾ ਈਅਰ 2018, ਪੰਜਾਬ ਯੂਥ ਆਈਕਨ 2020 ਅਤੇ 2020 ਅਤੇ 2021 ਦੋਵਾਂ ਵਿੱਚ ਜਨਤਕ ਸੇਵਾ ਲਈ 15 ਅਗਸਤ ਸਟੇਟ ਅਵਾਰਡਾਂ ਨਾਲ ਸਨਮਾਨਿਤ ਹੋ ਚੁੱਕੇ ਹਨ। ਆਪਣੀ ਨਿਯੁਕਤੀ ‘ਤੇ ਗਿਲਹੋਤਰਾ ਨੇ ਕਿਹਾ ਕਿ ਪੀਐਚਡੀਸੀਸੀਆਈ ਦੇ ਪੰਜਾਬ ਰਾਜ ਚੈਪਟਰ ਦੇ ਪ੍ਰਧਾਨ ਦੀ ਭੂਮਿਕਾ ਨਿਭਾਉਣਾ ਮਾਣ ਵਾਲੀ ਗੱਲ ਹੈ। ਉਹ ਟਿਕਾਊ ਵਿਕਾਸ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੇ ਆਰਥਿਕ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਉਦਯੋਗ ਜਗਤ ਦੇ ਨੁਮਾਇੰਦਿਆਂ ਅਤੇ ਨੀਤੀ ਨਿਰਮਾਤਾਵਾਂ ਨਾਲ ਸਹਿਯੋਗ ਕਰਨ ਲਈ ਤਤਪਰ ਰਹਿਣਗੇ। ਇਕੱਠੇ ਮਿਲ ਕੇ, ਅਸੀਂ ਕਾਰੋਬਾਰਾਂ ਲਈ ਹੋਰ ਮੌਕੇ ਪੈਦਾ ਕਰ ਸਕਦੇ ਹਾਂ ਅਤੇ ਆਪਣੇ ਖੇਤਰ ਦੀ ਖੁਸ਼ਹਾਲੀ ਵਿੱਚ ਯੋਗਦਾਨ ਪਾ ਸਕਦੇ ਹਾਂ।

ਗਿਲਹੋਤਰਾ ਤੋਂ ਇਲਾਵਾ ਪੀਐਚਡੀਸੀਸੀਆਈ ਡਾਇਰੈਕਟੋਰੇਟ ਦੀ ਤਰਫੋਂ ਇੰਡੋ ਆਟੋਟੈਕ ਲਿਮਟਿਡ ਦੇ ਪ੍ਰਧਾਨ ਸਾਜਨ ਕੁਮਾਰ ਜੈਨ ਨੂੰ ਹਰਿਆਣਾ ਰਾਜ ਚੈਪਟਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਾਜਨ ਕੁਮਾਰ ਜੈਨ ਫਰੀਦਾਬਾਦ ਵਿੱਚ ਆਟੋਮੋਬਾਈਲ ਸੈਕਟਰ ਵਿੱਚ ਇੱਕ ਪ੍ਰਮੁੱਖ ਉਦਯੋਗਪਤੀ ਅਤੇ ਇੱਕ ਮਸ਼ਹੂਰ ਸਮਾਜਸੇਵੀ ਹਨ। ਆਪਣੀ ਨਿਯੁਕਤੀ ‘ਤੇ ਸਾਜਨ ਕੁਮਾਰ ਜੈਨ ਨੇ ਹਰਿਆਣਾ ਨੂੰ ਮੌਕਿਆਂ ਦੀ ਧਰਤੀ ਦੱਸਿਆ। ਉਨ੍ਹਾਂ ਕਿਹਾ ਕਿ ਉਹ ਸਰਕਾਰ ਵੱਲੋਂ ਸੂਬੇ ਵਿੱਚ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਬਣਾਈਆਂ ਗਈਆਂ ਨੀਤੀਆਂ ਨੂੰ ਅੱਗੇ ਵਧਾਉਣ ਦਾ ਯਤਨ ਕਰਨਗੇ ਤਾਂ ਜੋ ਉਦਯੋਗ ਇਨ੍ਹਾਂ ਨੀਤੀਆਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।

ਚੰਡੀਗੜ੍ਹ ਸਥਿਤ ਮਾਡਰਨ ਆਟੋਮੋਬਾਈਲਜ਼ ਦੇ ਐਮਡੀ ਮਧੂ ਸੂਦਨ ਵਿਜ ਨੂੰ ਪੀਐਚਡੀਸੀਸੀਆਈ ਦੇ ਚੰਡੀਗੜ੍ਹ ਚੈਪਟਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮਧੂ ਸੂਦਨ ਵਿਜ ਇਸ ਇਲਾਕੇ ਦੇ ਉੱਘੇ ਕਾਰੋਬਾਰੀ ਹਨ ਅਤੇ ਇਲਾਕੇ ਵਿੱਚ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਸਰਗਰਮ ਰਹੇ ਹਨ। ਉਹ ਪੀਐਚਡੀਸੀਸੀਆਈ ਦੇ ਪੁਰਾਣੇ ਮੈਂਬਰ ਹਨ ਅਤੇ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਚੈਪਟਰ ਦੇ ਪ੍ਰਧਾਨ ਵਜੋਂ ਦੋ ਕਾਰਜਕਾਲ ਦੀ ਸੇਵਾ ਨਿਭਾ ਚੁੱਕੇ ਹਨ। ਮਧੂ ਸੂਦਨ ਵਿਜ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਹ ਚੰਡੀਗੜ੍ਹ ਖੇਤਰ ਦੇ ਉਦਯੋਗ ਅਤੇ ਵਪਾਰ ਨਾਲ ਮਿਲ ਕੇ ਕੰਮ ਕਰਨਗੇ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਿਜ਼ਨ ਨਾਲ ਤਾਲਮੇਲ ਬਣਾਇਆ ਜਾ ਸਕੇ।

dawnpunjab
Author: dawnpunjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal