ਚੰਡੀਗੜ੍ਹ:
ਟੀਐਫਟੀ ਦੇ 18ਵੇਂ ਵਿੰਟਰ ਨੈਸ਼ਨਲ ਥਿਏਟਰ ਫੈਸਟੀਵਲ ਦੇ ਪ੍ਰੋਗਰਾਮ ਪੂਰਵ ਰੰਗ ਦੇ ਚੋਥੇ ਦਿਨ “ਜਾਨਵੀ ਜਿੰਦਲ” ਨੇ ਆਪਣੀ ਕਲਾ ਦੇ ਜੌਹਰ ਦਿਖਾਏ ਇਹ 16 ਸਾਲਾਂ ਦੀ ਬਾਲ ਕਲਾਕਾਰ ਚੰਡੀਗੜ੍ਹ ਸੈਕਟਰ 16 ਮਾਡਲ ਸਕੂਲ ਦੀ 10 ਵੀਂ ਜਮਾਤ ਦੀ ਵਿਦਿਆਰਥਣ ਹੈ ।
ਜਾਨਵੀ ਛੋਟੀ ਉਮਰ ਵਿੱਚ ਵੱਡੇ ਕੰਮ ਕਰ ਚੁੱਕੀ ਹੈ । ਸਕੇਟਸ ਉੱਤੇ ਭੰਗੜਾ ਕਰਨਾ ਵਾਲੀ ਦੁਨੀਆ ਦੀ ਪਹਿਲੀ ਕੁੜੀ ਹੈ । ਚੰਡੀਗੜ੍ਹ ਵਾਸਤੇ ਫ੍ਰਰੀ ਸਟਾਈਲ ਸਕੇਟਿੰਗ ਵਿੱਚ ਪਹਿਲਾਂ ਮੈਡਲ ਲੈ ਕੇ ਆਉਣ ਵਾਲੀ ਪਹਿਲੀ ਕੁੜੀ ਹੈ । ਸਕੇਟਸ ਰਾਹੀਂ ਪੋੜੀਆਂ ਤੋਂ ਰੋਲ ਡਾਉਨ ਕਰਨ ਵਾਲੀ ਇੰਡੀਆ ਦੀ ਪਹਿਲੀ ਕੁੜੀ ਹੋਣ ਦਾ ਮਾਣ ਹਾਸਲ ਕਰ ਚੁੱਕੀ ਹੈ।
