Follow us

19/02/2026 6:18 am

Search
Close this search box.
Home » News In Punjabi » ਚੰਡੀਗੜ੍ਹ » ਆਈ ਟੀ ਸਿਟੀ ਐਨਹਾਂਸਮੈਂਟ ਮਾਮਲਾ : MLA ਕੁਲਵੰਤ ਸਿੰਘ ਨੇ CM ਨਾਲ ਗੱਲ ਕਰਕੇ ਵਸਨੀਕਾਂ ਨੂੰ ਰਾਹਤ ਦਿਵਾਉਣ ਦਾ ਭਰੋਸਾ ਦਿੱਤਾ

ਆਈ ਟੀ ਸਿਟੀ ਐਨਹਾਂਸਮੈਂਟ ਮਾਮਲਾ : MLA ਕੁਲਵੰਤ ਸਿੰਘ ਨੇ CM ਨਾਲ ਗੱਲ ਕਰਕੇ ਵਸਨੀਕਾਂ ਨੂੰ ਰਾਹਤ ਦਿਵਾਉਣ ਦਾ ਭਰੋਸਾ ਦਿੱਤਾ

ਆਈ ਟੀ ਸਿਟੀ ਦੇ ਪਲਾਟ ਮਾਲਕਾਂ ਤੋਂ ਐਨਹਾਂਸਮੈਂਟ ਦੀ ਵਸੂਲੀ ਦੇ ਮਾਮਲੇ ਵਿੱਚ ਹਲਕਾ ਵਿਧਾਇਕ ਨੇ ਮੁੱਖ ਮੰਤਰੀ ਨਾਲ ਗੱਲ ਕਰਕੇ ਵਸਨੀਕਾਂ ਨੂੰ ਰਾਹਤ ਦਿਵਾਉਣ ਦਾ ਭਰੋਸਾ ਦਿੱਤਾ

ਆਈ ਟੀ ਸਿਟੀ ਦੇ ਵਸਨੀਕਾਂ ਦੇ ਵਫਦ ਨਾਲ ਮੁਲਾਕਾਤ ਦੌਰਾਨ ਗਮਾਡਾ ਅਧਿਕਾਰੀਆਂ ਨੂੰ ਕਾਰਵਾਈ ਰੋਕਣ ਦੀ ਹਿਦਾਇਤ ਕੀਤੀ

Mohali DPB: ਗਮਾਡਾ GMADA ਵਲੋਂ ਆਈ ਟੀ IT City ਸਿਟੀ ਦੇ ਸੈਕਟਰ 82 ਏ, ਸੈਕਟਰ 83 ਏ ਅਤੇ ਸੈਕਟਰ 66 ਬੀ ਦੇ ਪਲਾਟ ਮਾਲਕਾਂ ਤੋਂ 7845 ਰਪਏ ਪ੍ਰਤੀ ਵਰਗ ਗਜ ਦੀ ਦਰ ਨਾਲ ਇਨਹਾਂਸਮੈਂਟ ਦੀ ਵਸੂਲੀ ਦੇ ਮਾਮਲੇ ਵਿੱਚ ਹਲਕਾ ਵਿਧਾਇਕ MLA ਕੁਲਵੰਤ ਸਿੰਘ ਨੇ ਇਹਨਾਂ ਸੈਕਟਰਾਂ ਦੇ ਵਸਨੀਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਨਾਲ ਗੱਲ ਕਰਕੇ ਇਸ ਮਾਮਲੇ ਦਾ ਸਰਵਪ੍ਰਵਾਨਿਤ ਹਲ ਕਰਵਾਉਣਗੇ।

ਸਮਾਜਸੇਵੀ ਆਗੂ ਅਤੇ ਸੈਕਟਰ 82 ਏ ਦੇ ਪ੍ਰਧਾਨ  ਨਸੀਬ ਸਿੰਘ ਸੰਧੂ ਦੀ ਅਗਵਾਈ ਵਿੱਚ MLA ਨੂੰ ਮਿਲਣ ਆਏ IT ਆਈ ਟੀ ਸੈਕਟਰ ਦੇ ਵਸਨੀਕਾਂ ਦੇ ਇੱਕ ਵਫਦ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਉਹਨਾਂ ਵਲੋਂ ਪਹਿਲਾਂ ਹੀ ਮਕਾਨ ਉਸਾਰੀ ਮੰਤਰੀ ਨਾਲ ਗੱਲ ਕੀਤੀ ਜਾ ਚੁੱਕੀ ਹੈ ਅਤੇ ਉਹ ਇਹ ਮਾਮਲਾ ਮੁੱਖ ਮੰਤਰੀ CM ਦੇ ਧਿਆਨ ਵਿੱਚ ਵੀ ਲਿਆ ਚੁੱਕੇ ਹਨ। ਇਸ ਮੌਕੇ ਵਫਦ ਦੇ ਆਗੂਆਂ ਨੇ

ਮੰਗ ਕੀਤੀ ਕਿ ਇਸ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ। ਉਹਨਾਂ ਕੁਲਵੰਤ ਸਿੰਘ ਨੂੰ ਦੱਸਿਆ ਕਿ ਗਮਾਡਾ ਵਲੋਂ 2018 ਵਿੱਚ ਆਈ ਟੀ ਸਿਟੀ ਵਿੱਚ ਪਲਾਟ ਅਲਾਟ ਕੀਤੇ ਗਏ ਸਨ ਅਤੇ ਹੁਣ 8 ਸਾਲ ਬਾਅਦ ਗਮਾਡਾ ਵਲੋਂ ਇਸ ਕੀਮਤ ਵਿੱਚ 7850 ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਵਾਧਾ ਕਰਕੇ ਪਲਾਟ ਮਾਲਕਾਂ ਤੋਂ ਵਧੀ ਹੋਈ ਕੀਮਤ ਦਾ ਫੈਸਲਾ ਕਰ ਲਿਆ ਗਿਆ ਹੈ ਜੋ ਕਿਸੇ ਪੱਖੋਂ ਵੀ ਜਾਇਜ ਨਹੀਂ ਹੈ ਕਿਉਂਕਿ ਗਮਾਡਾ ਵਲੋਂ ਇੱਥੇ ਪਹਿਲਾਂ ਪਲਾਟਾਂ ਦੀ ਜਿਆਦਾ ਕੀਮਤ ਵਸੂਲੀ ਗਈ ਹੈ।

ਉਹਨਾਂ ਕਿਹਾ ਕਿ ਜੇਕਰ ਗਮਾਡਾ ਨੂੰ ਜਮੀਨ ਮਾਲਕਾਂ ਨੂੰ ਹੋਰ ਰਕਮ ਦੇਣੀ ਵੀ ਪੈਣੀ ਹੈ ਤਾਂ ਵੀ ਗਮਾਡਾ ਇਹ ਰਕਮ ਆਪਣੇ ਪੱਲਿਉਂ ਦੇਵੇ ਕਿਉਂਕਿ ਗਮਾਡਾ ਨੇ ਇੱਥੇ ਕਮਰਸ਼ੀਅਲ ਪ੍ਰਾਪਰਟੀ ਵੇਚ ਕੇ ਵੱਡਾ ਮੁਨਾਫਾ ਕਮਾਇਆ ਹੈ ਅਤੇ ਗਮਾਡਾ ਕੋਲ ਹੁਣੇ ਹੋਰ ਵੀ ਕਈ ਸਾਈਟਾਂ ਪਈਆਂ ਹਨ ਜਿਹਨਾਂ ਨੂੰ ਗਮਾਡਾ ਵਲੋਂ ਕਾਫੀ ਮਹਿੰਗੀ ਕੀਮਤ ਤੇ ਵੇਚਿਆ ਜਾਣਾ ਹੈ ਅਤੇ ਇਹ ਰਕਮ ਭਰਨ ਤੋਂ ਬਾਅਦ ਵੀ ਗਮਾਡਾ ਕੋਲ ਕਾਫੀ ਕਮਾਈ ਬਚ ਜਾਣੀ ਹੈ।

ਆਗੂਆਂ ਨੇ ਕਿਹਾ ਕਿ ਲੋਕਾਂ ਵਲੋਂ ਇੱਥੇ ਕਰਜੇ ਲੈ ਕੇ ਆਪਣੇ ਘਰ ਬਣਾਏ ਗਏ ਹਨ ਅਤੇ ਹੁਣ ਉਹਨਾਂ ਤੇ ਪਲਾਟਾਂ ਦੀ ਕੀਮਤ ਦੇ ਰੂਪ ਵਿੱਚ ਜਿਹੜਾ ਭਾਰ ਪਾਇਆ ਜਾ ਰਿਹਾ ਹੈ ਲੋਕ ਉਹ ਰਕਮ ਭਰਨ ਦੇ ਸਮਰਥ ਨਹੀਂ ਹਨ। ਲੋਕਾਂ ਨੇ ਪਹਿਲਾਂ ਹੀ ਕਰਜੇ ਲੈ ਕੇ ਆਪਣੇ ਮਕਾਨ ਬਣਾਏ ਹਨ ਅਤੇ ਹੁਣ ਵਧੀ ਹੋਈ ਕੀਮਤ ਭਰਨਾ ਉਹਨਾਂ ਦੇ ਵਸ ਵਿੱਚ ਨਹੀਂ ਹੈ।

ਇਸ ਮੌਕੇ MLA ਕੁਲਵੰਤ ਸਿੰਘ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਹਲ ਕਰਵਾਉਣਗੇ। ਉਹਨਾਂ ਇਸ ਮੌਕੇ ਗਮਾਡਾ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਸੰਬੰਧੀ ਕਾਰਵਾਈ ਤੇ ਰੋਕ ਲਗਾਉਣ ਲਈ ਕਿਹਾ ਅਤੇ ਕਿਹਾ ਕਿ ਇਸ ਸੰਬੰਧੀ ਸਰਕਾਰ ਦੇ ਪੱਧਰ ਤੇ ਫੈਸਲਾ ਹੋਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਮਸਲੇ ਦਾ ਹਲ ਛੇਤੀ ਹੀ ਕੱਢ ਲਿਆ ਜਾਵੇਗਾ।

ਵਫਦ ਵਿੱਚ ਆਈ ਟੀ ਸਿਟੀ ਦੀਆਂ ਵੱਖ ਵੱਖ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਹਰਿੰਦਰ ਸਿੰਘ ਮਾਨ, ਗੋਬਿੰਦਰ ਸਿੰਘ, ਜਸਪਾਲ ਸਿੰਘ, ਪ੍ਰਿੰਸੀਪਲ ਜਸਪਾਲ ਸਿੰਘ, ਰਾਜੇਸ਼ ਕੁਮਾਰ, ਚੀਫ ਇੰਜਨੀਅਰ ਪਰਮਜੀਤ ਸਿੰਘ (ਰਿਟਾ.) ਕੁਲਤਾਰ ਸਿੰਘ, ਗੁਰਦਿੱਤਾ ਸਿੰਘ ਸਿੱਧੂ, ਜਸਪ੍ਰੀਤ ਸਿੰਘ, ਬਲਬੀਰ ਸਿੰਘ ਵਧਾਵਨ, ਮਨਿੰਦਰ ਸਿਘ, ਬੀਬੀ ਸਪਨਾ, ਬੀਬੀ ਜਸਵਿੰਦਰ ਸੋਨੀ, ਪ੍ਰੇਮਲਤਾ ਅਤੇ ਹੋਰ ਵਸਨੀਕ ਹਾਜਿਰ ਸਨ।

dawn punjab
Author: dawn punjab

Leave a Comment

RELATED LATEST NEWS