ਚੰਡੀਗੜ੍ਹ :
ਕੋਈ ਪ੍ਰਾਣੀ ਬਿਨਾਂ ਸਿਰ ਤੋਂ ਰਹਿ ਸਕਦਾ ਹੈ, ਇਹ ਸੁਣਨ ਕੇ ਇਕ ਵਾਰ ਸਿੱਧੀ ਨਾਂਹ ਹੀ ਹੁੰਦੀ ਹੈ। ਪਰ ਅਜਿਹਾ ਹੋਇਆ ਹੈ ਕਿ ਇਕ ਮੁਰਗਾ ਬਿਨਾਂ ਸਿਰ ਤੋਂ 18 ਮਹੀਨੇ ਜਿਉਂਦਾ ਰਿਹਾ।
ਇਸ ਪਿੱਛੇ ਕੋਈ ਗੈਬੀ ਸ਼ਕਤੀ ਨਹੀਂ ਸੀ, ਮਾਹਿਰਾ ਮੁਤਾਬਕ ਇਕ ਵਿਗਿਆਨਕ ਕਾਰਨ ਸੀ। ਇਹ ਹੋਇਆ ਸੀ ਅਮਰੀਕਾ ਦੇ ਕੋਲਾਰਾਡੋ ਵਿੱਚ ਇਕ ਮਾਇਕ ਨਾਂ ਦਾ ਮੁਰਗਾ ਜੋ 18 ਮਹੀਨੇ ਬਿਨਾਂ ਸਿਰ ਤੋਂ ਜਿਉਂਦਾ ਰਿਹਾ, ਵੈਸੇ ਇਹ ਹੈਰਾਨ ਹੋਣ ਵਾਲੀ ਹੀ ਗੱਲ ਹੈ ਕਿ ਕੋਈ ਬਿਨਾਂ ਸਿਰ ਤੋਂ ਐਨਾਂ ਸਮਾਂ ਕਿਵੇਂ ਰਹਿ ਸਕਦਾ ਹੈ।
ਦਰਅਸਲ 18 ਸਤੰਬਰ 1945 ਨੂੰ ਇਕ ਪੌਲਟਰੀ ਫਾਰਮ ਦੇ ਮਾਲਕ ਅਤੇ ਕਿਸਾਨ ਲਊਯਡ ਓਸਲੇਨ ਨੇ ਨਾਨ ਵੈਜ ਪਾਰਟੀ ਰੱਖੀ ਸੀ। ਇਸ ਵਿਅਕਤੀ ਨੇ ਪਾਰਟੀ ਵਿੱਚ ਆਪਣੇ ਇਸ ਮੁਰਗੇ ਨੂੰ ਕੱਟਿਆ ਅਤੇ ਕੱਟਣ ਦੇ ਬਾਅਦ ਬਾਕਸ ਵਿੱਚ ਪਾਉਣ ਦੀ ਬਜਾਏ ਸਾਈਡ ਉਤੇ ਰੱਖ ਦਿੱਤਾ। ਐਨੇ ਵਿੱਚ ਮੁਰਗਾ ਤੜਪਦਾ ਹੋਇਆ ਇੱਧਰ ਓਧਰ ਭੱਜਦਾ ਹੋਇਆ ਬਹੁਤ ਦੁਰ ਚਲਿਆ ਗਿਆ।
ਅਸਲ ਵਿੱਚ ਮੁਰਗੇ ਦੇ ਬਚਣ ਦਾ ਅਸਲ ਕਾਰਨ ਸੀ ਕਿ ਇਸਦੇ ਸਿਰ ਦਾ ਅਗਲਾ ਹਿੱਸਾ ਹੀ ਕੱਟਿਆ ਗਿਆ ਸੀ, ਜਿਸ ਕਾਰਨ ਇਸਦੇ ਸਿਰ ਦੀਆਂ ਜ਼ਰੂਰੀ ਨਾੜਾਂ ਅਤੇ ਕੰਨ ਸਹੀ ਸਲਾਮਤ ਬਚਗਏ। ਉਥੇ, ਦਿਮਾਗ ਨੂੰ ਵੀ ਜ਼ਿਆਦਾ ਨੁਕਸ਼ਾਨ ਨਹੀਂ ਪਹੁੰਚਿਆ ਸੀ ਅਤੇ ਖੂਨ ਦਾ ਥੱਕਾ ਜੰਮਦਿਆਂ ਹੀ ਖੂਨ ਨਿਕਲਣਾ ਬੰਦ ਹੋ ਗਿਆ ਸੀ। ਇਸ ਕਾਰਨ ਮੁਰਗਾ ਮਰਿਆ ਨਹੀਂ।
ਇਸ ਤੋਂ ਬਾਅਦ ਲਿਊਯਡ ਨੇ ਆਪਣੇ ਇਸ ਮੁਰਗੇ ਉਤੇ ਤਰਸ ਖਾ ਕੇ ਇਸ ਦਾ ਇਲਾਜ ਕਰ ਇਸਦੀ ਦੇਖਭਾਲ ਕੀਤੀ। ਇਸ ਦਾ ਮਾਲਕ ਇਸ ਨੂੰ ਦੁੱਧ ਅਤੇ ਮੱਕੀ ਡਰਾਪਰ ਦੇ ਰਾਹੀਂ ਦਿੰਦਾ ਰਿਹਾ, ਜਿਸ ਕਾਰਨ ਇਹ 18 ਮਹੀਨੇ ਤੱਕ ਜਿਉਂਦਾ ਰਿਹਾ।