Follow us

14/01/2025 9:30 pm

Search
Close this search box.
Home » News In Punjabi » ਚੰਡੀਗੜ੍ਹ » ਹਰਲੀਨ ਦਿਓਲ ਦੇ ਪਰਿਵਾਰ ਨੂੰ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੀਤਾ ਸਨਮਾਨਿਤ

ਹਰਲੀਨ ਦਿਓਲ ਦੇ ਪਰਿਵਾਰ ਨੂੰ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੀਤਾ ਸਨਮਾਨਿਤ

ਮਹਿਲਾ ਕ੍ਰਿਕਟ ਦੀ ਦੂਜੀ ਖਿਡਾਰੀ ਬਣੀ ਜਿਸਨੇ 100 ਤੋਂ ਘੱਟ ਗੇਂਦਾਂ ਵਿੱਚ ਸੈਂਕੜਾ ਮਾਰਿਆ

ਮੋਹਾਲੀ:
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਭਾਰਤ ਦੀ ਮਹਿਲਾ ਕਿ੍ਕਟ ਟੀਮ ਦੀ ਹੋਣਹਾਰ ਖਿਡਾਰੀ ਹਰਲੀਨ ਦਿਓਲ ਵੱਲੋਂ ਵੈਸਟ ਇੰਡੀਜ਼ ਦੇ ਖਿਲਾਫ ਦੂਜੇ ਵਨ ਡੇ ਇੰਟਰਨੈਸ਼ਨਲ ਮੈਚ ਵਿੱਚ ਪਹਿਲਾ ਸੈਂਕੜਾ ਲਗਾਉਣ ਅਤੇ ਮੈਨ ਆਫ ਦਾ ਮੈਚ ਦਾ ਅਵਾਰਡ, ਗੇਮ ਚੇਂਜਰ ਦਾ ਅਵਾਰਡ ਅਤੇ ਸਭ ਤੋਂ ਵੱਧ 16 ਚੌਕਿਆ ਮਾਰਨ ਦਾ ਅਵਾਰਡ ਮਿਲਣ ਉੱਤੇ ਗਹਿਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਹਰਲੀਨ ਦਿਓਲ ਦੇ ਪਿਤਾ ਬੀਐਸ ਦਿਓਲ, ਮਾਤਾ ਚਰਨਜੀਤ ਕੌਰ ਤੇ ਭਰਾ ਮਨਜੋਤ ਸਿੰਘ ਨੂੰ ਉਹਨਾਂ ਦੇ ਘਰ ਜਾ ਕੇ ਸਨਮਾਨਤ ਕੀਤਾ। ਇਸ ਮੌਕੇ ਉਹਨਾਂ ਨਾਲ ਕੌਂਸਲਰ ਪ੍ਰਮੋਦ ਮਿੱਤਰਾ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।

ਜਿਕਰਯੋਗ ਹੈ ਕਿ ਵਦੋਦਰਾ ਵਿੱਚ ਹੋਏ ਇਸ ਮੈਚ ਵਿੱਚ ਨਾ ਸਿਰਫ ਹਰਲੀਨ ਦਿਓਲ ਨੇ ਇਸ ਮੈਚ ਵਿੱਚ 115 ਰਨ ਬਣਾਏ, ਸਗੋਂ 16 ਚੌਂਕੇ ਵੀ ਲਗਾਏ ਅਤੇ ਟੀਮ ਵਾਸਤੇ ਮਹੱਤਵਪੂਰਨ ਸਕੋਰ ਕੀਤਾ। ਉਹ ਭਾਰਤ ਦੀ ਅਜਿਹੀ ਦੂਜੀ ਮਹਿਲਾ ਕ੍ਰਿਕਟਰ ਬਣ ਗਈ ਹੈ ਜਿਸਨੇ 100 ਤੋਂ ਘੱਟ ਬਾਲਾਂ ਵਿੱਚ ਸੈਂਚਰੀ ਮਾਰੀ ਹੈ।

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਬੱਚਿਆਂ ਨੂੰ ਚੈਂਪੀਅਨ ਬਣਾਉਣ ਵਿੱਚ ਮਾਪਿਆਂ ਦਾ ਬਹੁਤ ਵੱਡਾ ਤੇ ਮਹੱਤਵਪੂਰਨ ਰੋਲ ਅਤੇ ਕੁਰਬਾਨੀ ਹੁੰਦੀ ਹੈ ਜਿਸ ਤੋਂ ਬਿਨਾਂ ਚੈਂਪੀਅਨ ਨਹੀਂ ਬਣਾਏ ਜਾ ਸਕਦੇ। ਉਹਨਾਂ ਕਿਹਾ ਕਿ ਹਰਲੀਨ ਦੇ ਮਾਪਿਆਂ ਨੇ ਖਾਸ ਤੌਰ ਤੇ ਆਪਣੀ ਬੱਚੀ ਨੂੰ ਖੇਡ ਵਾਸਤੇ ਹਰ ਸੁੱਖ ਸੁਵਿਧਾ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨਾਂ ਕਿਹਾ ਕਿ ਹਰਲੀਨ ਦੀ ਆਪਣੀ ਮਿਹਨਤ ਵੀ ਬਹੁਤ ਜਿਆਦਾ ਹੈ ਕਿਉਂਕਿ ਇੱਕ ਲੜਕੀ ਵਾਸਤੇ ਕ੍ਰਿਕਟ ਵਰਗੀ ਖੇਡ (ਜਿਸ ਉੱਤੇ ਮਰਦ ਹੀ ਜਿਆਦਾ ਹਾਵੀ ਰਹਿੰਦੇ ਹਨ), ਵਿਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

ਉਹਨਾਂ ਇਸ ਮੌਕੇ ਸਮੁੱਚੇ ਮੋਹਾਲੀ ਵਾਸੀਆਂ ਵੱਲੋਂ ਹਰਲੀਨ ਕੌਰ ਦਿਓਲ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਇਸ ਸਫਲਾਤਾ ਲਈ ਵਧਾਈ ਦਿੱਤੀ ਅਤੇ ਆਉਣ ਵਾਲੇ ਮੈਚਾਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਹਰਲੀਨ ਕੌਰ ਦੀ ਖੇਡ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵਰਲਡ ਕੱਪ ਜਿਤਾਵੇਗੀ, ਉਹ ਅਜਿਹੀ ਕਾਮਨਾ ਕਰਦੇ ਹਨ।

dawnpunjab
Author: dawnpunjab

Leave a Comment

RELATED LATEST NEWS