Follow us

03/10/2026 4:56 am

Search
Close this search box.
Home » News In Punjabi » ਚੰਡੀਗੜ੍ਹ » Guri Chahal Rape Case: ਕੈਂਸਲੇਸ਼ਨ ਰਿਪੋਰਟ ਖ਼ਿਲਾਫ਼ ਮੋਹਾਲੀ ਅਦਾਲਤ ਪਹੁੰਚੀ ਪੀੜਤ ਮਹਿਲਾ, ਪੁਲਿਸ ਰਿਪੋਰਟ ’ਤੇ ਜਤਾਇਆ ਇਤਰਾਜ਼

Guri Chahal Rape Case: ਕੈਂਸਲੇਸ਼ਨ ਰਿਪੋਰਟ ਖ਼ਿਲਾਫ਼ ਮੋਹਾਲੀ ਅਦਾਲਤ ਪਹੁੰਚੀ ਪੀੜਤ ਮਹਿਲਾ, ਪੁਲਿਸ ਰਿਪੋਰਟ ’ਤੇ ਜਤਾਇਆ ਇਤਰਾਜ਼

ਮੋਹਾਲੀ: ਗੁਰੀ ਚਾਹਲ ਨਾਲ ਜੁੜੇ ਬਹੁਚਰਚਿਤ ਕਥਿੱਤ ਰੇਪ ਕੇਸ ਵਿੱਚ ਪੁਲਿਸ ਵੱਲੋਂ ਦਾਇਰ ਕੀਤੀ ਗਈ ਕੈਂਸਲੇਸ਼ਨ ਰਿਪੋਰਟ ਦਾ ਪੀੜਤ ਪੱਖ ਨੇ ਵਿਰੋਧ ਕੀਤਾ ਹੈ। ਮਾਮਲੇ ਦੀ ਸੁਣਵਾਈ ਦੌਰਾਨ ਪੀੜਤ ਮਹਿਲਾ ਆਪਣੇ ਵਕੀਲ HS Dhanoa ਸਮੇਤ ਮੋਹਾਲੀ ਅਦਾਲਤ ਵਿੱਚ ਪੇਸ਼ ਹੋਈ ਅਤੇ ਪੁਲਿਸ ਦੀ ਰਿਪੋਰਟ ’ਤੇ ਇਤਰਾਜ਼ ਦਰਜ ਕਰਵਾਇਆ।

ਪੀੜਤ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਦੌਰਾਨ ਉਸ ਨੂੰ ਆਪਣਾ ਪੱਖ ਪ੍ਰਭਾਵਸ਼ਾਲੀ ਢੰਗ ਨਾਲ ਰੱਖਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਪੁਲਿਸ ਵੱਲੋਂ ਮਾਮਲਾ ਰੱਦ ਕਰਨ ਸਬੰਧੀ ਪੇਸ਼ ਕੀਤੀ ਕੈਂਸਲੇਸ਼ਨ ਰਿਪੋਰਟ ਨੂੰ ਸਵੀਕਾਰ ਨਾ ਕਰਨ ਦੀ ਮੰਗ ਕੀਤੀ।

ਸੁਣਵਾਈ ਦੌਰਾਨ ਪੀੜਤ ਪੱਖ ਦੇ ਵਕੀਲ ਨੇ ਮਾਮਲੇ ਨਾਲ ਸਬੰਧਤ ਤੱਥ ਅਤੇ ਦਲੀਲਾਂ ਅਦਾਲਤ ਦੇ ਸਾਹਮਣੇ ਰੱਖੀਆਂ। ਪੀੜਤ ਪੱਖ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਉਸ ਨੂੰ ਅਦਾਲਤ ਤੋਂ ਇਨਸਾਫ਼ ਦੀ ਉਮੀਦ ਹੈ।

ਹੁਣ ਮੋਹਾਲੀ ਅਦਾਲਤ ਵੱਲੋਂ 19 sept ਨੂੰ ਪੁਲਿਸ ਦੀ ਕੈਂਸਲੇਸ਼ਨ ਰਿਪੋਰਟ ਅਤੇ ਪੀੜਤ ਪੱਖ ਵੱਲੋਂ ਦਰਜ ਕਰਵਾਏ ਇਤਰਾਜ਼ਾਂ ’ਤੇ ਵਿਚਾਰ ਕੀਤਾ ਜਾਵੇਗਾ। ਮਾਮਲੇ ਵਿੱਚ ਅਦਾਲਤ ਦੇ ਅਗਲੇ ਹੁਕਮ ’ਤੇ ਸਾਰਿਆਂ ਦੀ ਨਜ਼ਰ ਹੈ।

 

 

 

 

 

dawn punjab
Author: dawn punjab

Leave a Comment

RELATED LATEST NEWS