Follow us

26/07/2026 4:44 am

Search
Close this search box.
Home » News In Punjabi » ਚੰਡੀਗੜ੍ਹ » ਨੌਜਵਾਨ ਦੇ ਅਪਹਰਨ ਮਾਮਲੇ ਵਿੱਚ ਚਾਰ ਦੋਸ਼ੀ ਗ੍ਰਿਫਤਾਰ, ਪੀੜਤ ਸੁਰੱਖਿਅਤ ਬਰਾਮਦ

ਨੌਜਵਾਨ ਦੇ ਅਪਹਰਨ ਮਾਮਲੇ ਵਿੱਚ ਚਾਰ ਦੋਸ਼ੀ ਗ੍ਰਿਫਤਾਰ, ਪੀੜਤ ਸੁਰੱਖਿਅਤ ਬਰਾਮਦ

ਨੌਜਵਾਨ ਦੇ ਅਪਹਰਨ ਮਾਮਲੇ ਵਿੱਚ ਚਾਰ ਦੋਸ਼ੀ ਗ੍ਰਿਫਤਾਰ, ਪੀੜਤ ਸੁਰੱਖਿਅਤ ਬਰਾਮਦ

ਖਰੜ: ਸ਼ਹਿਰ ਵਿੱਚ ਅਪਹਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਅਪਹਰਿਤ ਨੌਜਵਾਨ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਖਰੜ ਦੇ ਇੰਚਾਰਜ ਇੰਸਪੈਕਟਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲ ਰਹੇ ਅਭਿਆਨ ਦੌਰਾਨ ਕੀਤੀ ਗਈ।

ਜਾਣਕਾਰੀ ਅਨੁਸਾਰ 31 ਮਾਰਚ ਨੂੰ ਅਵਿਦੇਸ਼ ਸਿੰਘ ਰਾਜਪੂਤ, ਨਿਵਾਸੀ ਅਰਬਨ ਹੋਮਜ਼, ਜੀਟੀਬੀ ਨਗਰ ਖਰੜ ਦਾ ਮੈਡੀਕਲ ਰੁੱਕਾ ਪੁਲਿਸ ਨੂੰ ਮਿਲਿਆ ਸੀ। ਆਪਣੇ ਬਿਆਨ ਵਿੱਚ ਪੀੜਤ ਨੇ ਦੱਸਿਆ ਕਿ 30 ਮਾਰਚ ਦੀ ਰਾਤ ਉਹ ਆਪਣੇ ਦੋਸਤ ਦੇ ਫਲੈਟ ‘ਤੇ ਗਿਆ ਹੋਇਆ ਸੀ। ਕਰੀਬ ਰਾਤ 10 ਵਜੇ ਜਦੋਂ ਉਹ ਬਾਜ਼ਾਰ ਤੋਂ ਸਮਾਨ ਲੈਣ ਲਈ ਨਿਕਲਿਆ, ਤਾਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਝਗੜਾ ਕੀਤਾ ਅਤੇ ਜਬਰਦਸਤੀ ਕਾਰ ਵਿੱਚ ਬਿਠਾ ਕੇ ਉਸਦਾ ਅਪਹਰਨ ਕਰ ਲਿਆ।

ਦੋਸ਼ੀਆਂ ਨੇ ਉਸਨੂੰ ਜਾਨੋਂ ਮਾਰਣ ਦੀ ਧਮਕੀ ਦਿੱਤੀ ਅਤੇ ਇੱਕ ਲੱਖ ਰੁਪਏ ਦੀ ਮੰਗ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਪੀੜਤ ਦੇ ਦੋਸਤਾਂ ਤੋਂ ਇੱਕ ਅਣਪਛਾਤੀ ਲੜਕੀ ਦੇ ਖਾਤੇ ਵਿੱਚ 5 ਹਜ਼ਾਰ ਰੁਪਏ ਟਰਾਂਸਫਰ ਕਰਵਾ ਲਏ।

ਮਾਮਲੇ ਵਿੱਚ ਪੁਲਿਸ ਨੇ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਤਨਵੀਰ ਕੌਰ ਨੂੰ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਪਹਿਚਾਣ ਪੀੜਤ ਤੋਂ ਕਰਵਾਈ ਗਈ। ਇਸ ਤੋਂ ਬਾਅਦ ਪੁੱਛਗਿੱਛ ਦੇ ਆਧਾਰ ‘ਤੇ ਹੋਰ ਦੋਸ਼ੀਆਂ ਜਸਪ੍ਰੀਤ ਸਿੰਘ, ਉਦੈ ਸ਼ਰਮਾ, ਰਛਪਾਲ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ।

ਪੁਲਿਸ ਨੇ 1 ਅਪ੍ਰੈਲ ਨੂੰ ਲਵਪ੍ਰੀਤ ਸਿੰਘ, ਉਦੈ ਸ਼ਰਮਾ ਅਤੇ ਪ੍ਰਿੰਸ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ। ਸਾਰੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ।

ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਤੋਂ ਵਾਰਦਾਤ ਵਿੱਚ ਵਰਤੀ ਗਈ ਮਾਰੂਤੀ ਕਾਰ ਅਤੇ ਇੱਕ ਕਿਰਪਾਨ ਵੀ ਬਰਾਮਦ ਕੀਤੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal