Follow us

26/07/2026 4:47 am

Search
Close this search box.
Home » News In Punjabi » ਚੰਡੀਗੜ੍ਹ » ਆਤਮਾ ਸਕੀਮ ਅਧੀਨ ਵਿਸ਼ਵ ਮੱਛੀ ਪਾਲਣ ਦਿਵਸ ਮਨਾਉਣ ਸਬੰਧੀ ਜ਼ਿਲ੍ਹਾ ਐਸ.ਏ.ਐਸ.ਨਗਰ ਦੇ 16 ਮੱਛੀ ਕਾਸ਼ਤਕਾਰਾਂ ਦੀ ਐਕਸਪੋਜਰ ਵਿਜ਼ਿਟ

ਆਤਮਾ ਸਕੀਮ ਅਧੀਨ ਵਿਸ਼ਵ ਮੱਛੀ ਪਾਲਣ ਦਿਵਸ ਮਨਾਉਣ ਸਬੰਧੀ ਜ਼ਿਲ੍ਹਾ ਐਸ.ਏ.ਐਸ.ਨਗਰ ਦੇ 16 ਮੱਛੀ ਕਾਸ਼ਤਕਾਰਾਂ ਦੀ ਐਕਸਪੋਜਰ ਵਿਜ਼ਿਟ

ਐਸ.ਏ.ਐਸ.ਨਗਰ :

ਜਿਲ੍ਹਾ ਐਸ.ਏ.ਐਸ.ਨਗਰ ਵਿਚ ਆਧੁਨਿਕ ਤਕਨੀਕ ਨਾਲ ਮੱਛੀ ਪਾਲਣ ਧੰਦੇ ਨੂੰ ਹੁਲਾਰਾ ਦੇਣ ਵਾਸਤੇ ਡਾ. ਗਰੁਮੇਲ ਸਿੰਘ, ਮੁੱਖ ਖੇਤੀਬਾੜੀ ਅਫਸਰ, ਐਸ.ਏ.ਐਸ.ਨਗਰ ਦੇ ਸਹਿਯੋਗ ਨਾਲ ਨੈਸ਼ਨਲ ਮਿਸ਼ਨ ਆਫ ਐਗਰੀਕਲਚਰ ਐਕਸ਼ਟੇਸ਼ਨ ਐਂਡ ਟੈਕਨਾਲੌਜੀ (ਆਤਮਾ ਸਕੀਮ) ਅਧੀਨ 16 ਮੱਛੀ ਕਾਸ਼ਤਕਾਰਾਂ ਨੂੰ ਵਿੱਦ ਇੰਨ ਸਟੇਟ ਐਕਸਪੋਜਰ ਵਿਜਟ ਕਰਵਾਇਆ ਗਿਆ।   

 ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ, ਪੰਜਾਬ ਐਸ.ਏ.ਐਸ.ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਮੱਛੀ ਪਾਲਣ ਦਿਵਸ ਮਨਾਉਣ ਲਈ ਸਰਕਾਰੀ ਮੱਛੀ ਪੂੰਗ ਫਾਰਮ ਜ਼ਿਲ੍ਹਾ ਸੰਗਰੂਰ ਵਿਖੇ ਸ੍ਰੀ ਗੁਰਜੀਤ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਐਸ.ਏ.ਐਸ.ਨਗਰ ਵੱਲੋਂ 16 ਮੱਛੀ ਪਾਲਕਾਂ ਨੂੰ ਵਿਜਿਟ ਕਰਵਾਇਆ ਗਿਆ।

ਇਸ ਮੌਕੇ ਤੇ ਗਡਵਾਸੂ ਦੇ ਮਾਹਿਰਾਂ ਵਲੋਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਸਟੇਨੇਬਿਲਿਟੀ ਐਕੁਆਕਲਚਰ ਅਪਣਾਉਣ ਬਾਰੇ ਕਿਹਾ।

ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾ, ਐਫ.ਪੀ.ਓ (ਫਾਰਮਰਜ ਪ੍ਰੀਡਿਊਸ ਆਰਗਾਈਜੇਸ਼ਨ), ਘੱਟ ਖਰਚੇ ਤੇ ਵੱਧ ਮੁਨਾਫਾ, ਸੰਯੁਕਤ ਮੱਛੀ ਪਾਲਣ ਆਦਿ ਬਾਰੇ ਜਾਣਕਾਰੀ ਦਿੱਤੀ। ਸ੍ਰੀਮਤੀ ਹਰਦੀਪ ਕੌਰ ਸੀਨੀਅਰ ਮੱਛੀ ਪਾਲਣ ਅਫਸਰ, ਸ੍ਰੀਮਤੀ ਜਗਦੀਪ ਕੌਰ ਮੱਛੀ ਪਾਲਣ ਅਫਸਰ ਅਤੇ ਸ੍ਰੀ ਬਚਿੱਤਰ ਸਿੰਘ ਖੇਤਰੀ ਸਹਾਇਕ ਨੇ ਵੀ ਯੋਗਦਾਨ ਪਾਇਆ।

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal