Follow us

26/07/2026 5:56 am

Search
Close this search box.
Home » News In Punjabi » ਆਈਟੀ ਸਿਟੀ ਅਲਾਟੀਆਂ ’ਤੇ ਐਨਹੈਂਸਮੈਂਟ ਚਾਰਜ ਲੋਕਾਂ ਨਾਲ ਧੋਖਾ: ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ

ਆਈਟੀ ਸਿਟੀ ਅਲਾਟੀਆਂ ’ਤੇ ਐਨਹੈਂਸਮੈਂਟ ਚਾਰਜ ਲੋਕਾਂ ਨਾਲ ਧੋਖਾ: ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ

IT city Mohali ਆਈਟੀ ਸਿਟੀ ਅਲਾਟੀਆਂ ’ਤੇ ਐਨਹੈਂਸਮੈਂਟ ਚਾਰਜ ਲੋਕਾਂ ਨਾਲ ਧੋਖਾ: ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ

ਕਿਹਾ, ਗਮਾਡਾ ਖੁਦ ਭਰੇ ਐਨਹਾਂਸਮੈਂਟ ਦੇ ਪੈਸ

ਮੋਹਾਲੀ: IT city ਏਅਰਪੋਰਟ ਰੋਡ ਸਥਿਤ ਗਮਾਡਾ ਦੀ ਆਈਟੀ ਸਿਟੀ ਸਕੀਮ ਦੇ ਅਲਾਟੀਆਂ ’ਤੇ 7845 ਰੁਪਏ ਪ੍ਰਤੀ ਵਰਗ ਗਜ ਐਨਹੈਂਸਮੈਂਟ ਚਾਰਜ ਲਗਾਉਣ ਦੇ ਫ਼ੈਸਲੇ ਦੀ ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੜੀ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਇਸ ਫ਼ੈਸਲੇ ਨੂੰ ਰਾਜ ਸਰਕਾਰ ਅਤੇ ਗਮਾਡਾ ਦੀ ਲੋਕ ਵਿਰੋਧੀ ਨੀਤੀ ਕਰਾਰ ਦਿੰਦਿਆਂ ਕਿਹਾ ਕਿ ਇਹ ਅਲਾਟੀਆਂ ’ਤੇ ਸਿੱਧਾ ਆਰਥਿਕ ਪ੍ਰਹਾਰ ਹੈ।

ਡਿਪਟੀ ਮੇਅਰ ਨੇ ਕਿਹਾ ਕਿ 22 ਜਨਵਰੀ ਨੂੰ ਅਸਟੇਟ ਅਫ਼ਸਰ (ਪਲਾਟ) ਵੱਲੋਂ ਜਾਰੀ ਪੱਤਰ ਸਾਫ਼ ਕਰਦਾ ਹੈ ਕਿ ਗਮਾਡਾ ਹੁਣ ਵਿਕਾਸ ਅਥਾਰਟੀ ਨਹੀਂ, ਬਲਕਿ ਇੱਕ ਪ੍ਰਾਪਰਟੀ ਡੀਲਰ ਵਾਂਗ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 12 ਜਨਵਰੀ ਨੂੰ ਹੋਈ ਗਮਾਡਾ ਅਥਾਰਟੀ ਦੀ 38ਵੀਂ ਮੀਟਿੰਗ ਵਿੱਚ “ਆਈਟੀ ਸਿਟੀ ਸਕੀਮ ਅਧੀਨ ਮੌਜੂਦਾ ਅਲਾਟੀਆਂ/ਟ੍ਰਾਂਸਫ਼ਰੀਆਂ ਤੋਂ ਵਾਧੂ ਕੀਮਤ ਦੀ ਵਸੂਲੀ” ਦੇ ਏਜੰਡੇ ਨੂੰ ਮਨਜ਼ੂਰੀ ਦੇ ਕੇ ਲੋਕਾਂ ’ਤੇ ਵੱਡਾ ਆਰਥਿਕ ਬੋਝ ਲਾਇਆ ਗਿਆ ਹੈ।

ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਾਲ 2018 ਵਿੱਚ ਆਈਟੀ ਸਿਟੀ ਸਕੀਮ ਲਾਂਚ ਸਮੇਂ ਪਲਾਟਾਂ ਦੀ ਕੀਮਤ 25 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤੈਅ ਸੀ, ਜਦਕਿ ਆਉਸਟੀਜ਼ ਕੋਟੇ ਹੇਠ ਕਿਸਾਨਾਂ ਨੂੰ 13,500 ਰੁਪਏ ਪ੍ਰਤੀ ਵਰਗ ਗਜ ਦੇ ਹਿਸਾਬ ਨਾਲ ਪਲਾਟ ਦਿੱਤੇ ਗਏ। ਅੱਠ ਸਾਲ ਬਾਅਦ ਹੁਣ ਲੱਖਾਂ ਰੁਪਏ ਵਾਧੂ ਮੰਗਣਾ ਅਲਾਟੀਆਂ ਨਾਲ ਸਾਫ਼ ਧੋਖਾ ਹੈ।

ਉਨ੍ਹਾਂ ਕਿਹਾ ਕਿ ਇੱਕ ਵਾਰ ਵੇਚੀ ਜਾ ਚੁੱਕੀ ਜਾਇਦਾਦ ’ਤੇ ਸਾਲਾਂ ਬਾਅਦ ਦੁਬਾਰਾ ਐਨਹੈਂਸਮੈਂਟ ਚਾਰਜ ਲਗਾਉਣਾ ਨਿਆਂਸੰਗਤ ਨਹੀਂ। ਸਰਕਾਰ ਇੱਕ ਪਾਸੇ ਰਾਹਤ ਦੀਆਂ ਗੱਲਾਂ ਕਰਦੀ ਹੈ ਤੇ ਦੂਜੇ ਪਾਸੇ ਲੋਕਾਂ ’ਤੇ ਨਵਾਂ ਬੋਝ ਪਾ ਰਹੀ ਹੈ।

ਡਿਪਟੀ ਮੇਅਰ ਨੇ ਦੋਸ਼ ਲਗਾਇਆ ਕਿ ਗਮਾਡਾ ਰਿਹਾਇਸ਼ੀ ਪਲਾਟਾਂ ਨਾਲੋਂ ਕਈ ਗੁਣਾ ਮਹਿੰਗੇ ਰੇਟਾਂ ’ਤੇ ਕਮਰਸ਼ੀਅਲ ਪ੍ਰਾਪਰਟੀ ਵੇਚ ਕੇ ਸੈਂਕੜੇ ਕਰੋੜ ਰੁਪਏ ਕਮਾ ਰਹੀ ਹੈ। ਜੇਕਰ ਗਮਾਡਾ ਇੰਨੀ ਕਮਾਈ ਕਰ ਰਹੀ ਹੈ ਤਾਂ ਐਨਹੈਂਸਮੈਂਟ ਦੀ ਰਕਮ ਆਪਣੇ ਮੁਨਾਫ਼ੇ ਵਿਚੋਂ ਕਿਉਂ ਨਹੀਂ ਭਰਦੀ। ਉਹਨਾਂ ਕਿਹਾ ਕਿ ਇਹੀ ਨਹੀਂ ਆਉਂਦੇ ਦਿਨਾਂ ਵਿੱਚ ਗਮਾਡਾ ਨੇ ਮੋਹਾਲੀ ਦੀ ਜਾਇਦਾਦ ਵੇਚਣ ਵਾਸਤੇ ਹਜ਼ਾਰਾਂ ਕਰੋੜ ਰੁਪਏ ਦੀ ਨਿਲਾਮੀ ਰੱਖੀ ਹੈ, ਤਾਂ ਉਹਨਾਂ ਪੈਸਿਆਂ ਵਿੱਚੋਂ ਵੀ ਅਐਨਹਾਸਮੈਂਟ ਦੇ ਕੇ ਅਲਾਟੀਆਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਰਾਜ ਸਰਕਾਰ ਅਤੇ ਗਮਾਡਾ ਨੇ ਇਹ ਫ਼ੈਸਲਾ ਤੁਰੰਤ ਵਾਪਸ ਨਾ ਲਿਆ ਤਾਂ ਆਈਟੀ ਸਿਟੀ ਦੇ ਅਲਾਟੀਆਂ ਵੱਲੋਂ ਵੱਡਾ ਸੰਘਰਸ਼ ਹੋ ਸਕਦਾ ਹੈ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਗਮਾਡਾ ਦੀ ਹੋਵੇਗੀ।

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal