Follow us

23/05/2024 11:38 am

Search
Close this search box.
Home » News In Punjabi » ਸਿੱਖਿਆ » ਸੂਬੇ ਦਾ ਸਿੱਖਿਆ ਢਾਂਚਾ ਬਣ ਰਿਹਾ ਮਿਸਾਲ: ਵਿਧਾਇਕ ਕੁਲਵੰਤ ਸਿੰਘ

ਸੂਬੇ ਦਾ ਸਿੱਖਿਆ ਢਾਂਚਾ ਬਣ ਰਿਹਾ ਮਿਸਾਲ: ਵਿਧਾਇਕ ਕੁਲਵੰਤ ਸਿੰਘ

ਪਿੰਡ ਸਿਆਉਂ ਵਿਖੇ ਸਰਕਾਰੀ ਮਿਡਲ ਸਕੂਲ ਦੇ ਸਾਢੇ 18 ਲੱਖ ਰੁਪਏ ਦੀ ਲਾਗਤ ਨਾਲ ਬਣੇ
ਤਿੰਨ ਕਮਰੇ ਵਿਦਿਆਰਥੀਆਂ ਨੂੰ ਸਮਰਪਿਤ

ਐੱਸ.ਏ.ਐੱਸ. ਨਗਰ: ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਪਿੰਡ ਸਿਆਉਂ (ਮੋਹਾਲੀ) ਵਿਖੇ ਸਰਕਾਰੀ ਮਿਡਲ ਸਕੂਲ ਵਿਖੇ ਸਾਢੇ 18 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਨਵੇਂ ਕਲਾਸ ਰੂਮਾਂ ਦੀ ਉਸਾਰੀ ਕੀਤੀ ਗਈ ਹੈ।

ਇਹ ਕਮਰੇ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ। ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ ਤੇ ਸੂਬੇ ਦਾ ਸਿੱਖਿਆ ਢਾਂਚਾ ਮਿਸਾਲ ਬਣ ਕੇ ਉਭਰ ਰਿਹਾ ਹੈ।

ਇਹਨਾਂ ਕਮਰਿਆਂ ਲਈ ਲਗਭਗ 12.5 ਲੱਖ ਰੁਪਏ ਸਮੱਗਰ ਸਕੀਮ ਸਰਬ ਸਿੱਖਿਆ ਅਭਿਆਨ ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ 2022-23 ਸੈਸ਼ਨ ਦੌਰਾਨ ਜਾਰੀ ਕੀਤੇ ਗਏ ਅਤੇ ਬਾਕੀ ਦੀ ਰਕਮ ਪਿੰਡ ਦੀ ਪੰਚਾਇਤ ਨੂੰ ਸਰਕਾਰ ਵੱਲੋਂ ਦਿੱਤੇ ਫੰਡਾਂ ਵਿੱਚੋਂ ਖਰਚ ਕੇ ਇਹ ਇਮਾਰਤ ਮੁਕੰਮਲ ਕੀਤੀ ਗਈ ਹੈ।

ਸ. ਕੁਲਵੰਤ ਸਿੰਘ ਨੇ ਕਿਹਾ ਕਿ ਇਹਨਾਂ ਕਲਾਸ ਰੂਮਾਂ ਵਿੱਚ ਲੋੜੀਂਦੇ ਪ੍ਰੋਜੈਕਟਰ ਅਤੇ ਫਰਨੀਚਰ ਲਈ ਲਗਭਗ 1.25 ਲੱਖ ਰੁਪਏ ਦੀ ਰਾਸ਼ੀ ਵੱਖਰੇ ਤੌਰ ‘ਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਲਦ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਕਰਨ ਦੇ ਲਈ ਦੇਸ਼ ਵਿੱਚ ਪਹਿਲੀ ਵਾਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਵਿਖੇ ਪੜ੍ਹਾਈ ਦੇ ਮਿਆਰ ਅਤੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਹਾਸਿਲ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭੇਜਿਆ ਗਿਆ, ਤਾਂ ਜੋ ਪੰਜਾਬ ਦੇ ਵਿਦਿਆਰਥੀਆਂ ਦੇ ਆਤਮ -ਵਿਸ਼ਵਾਸ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਉਹ ਸਫਲਤਾ ਹਾਸਿਲ ਕਰ ਸਕਣ। ਇਸ ਮੌਕੇ ਵਿਧਾਇਕ ਸ.ਕੁਲਵੰਤ ਸਿੰਘ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਰਫੋਂ ਸਿੱਖਿਆ ਦੇ ਨਾਲ -ਨਾਲ ਸਿਹਤ ਸੇਵਾਵਾਂ ਦੇ ਵਿੱਚ ਵੀ ਸੁਧਾਰ ਕਰਨ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹਨਾਂ ਸਭ ਕੋਸ਼ਿਸ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਸਿਹਤ ਅਤੇ ਸਿੱਖਿਆ ਨਾਲ ਸੰਬੰਧਿਤ ਵਿਸ਼ੇਸ਼ ਮਾਹਿਰਾਂ ਦੀ ਰਾਏ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਤੋਂ ਵੀ ਵਿਚਾਰ ਜਾਣੇ ਜਾਂਦੇ ਹਨ।

ਹਲਕਾ ਵਿਧਾਇਕ ਨੇ ਕਿਹਾ ਕਿ ਲੋਕਾਂ ਦੀ ਸਿਹਤ ਠੀਕ ਰਹੇ ਅਤੇ ਉਹ ਤੰਦਰੁਸਤੀ ਨਾਲ ਆਪਣਾ ਜੀਵਨ ਬਤੀਤ ਕਰਨ, ਜਿਸ ਲਈ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਹਨ, ਜਿਸ ਤੋਂ ਹਜ਼ਾਰਾਂ ਲੋਕ ਰੋਜ਼ਾਨਾ ਆਪਣੀ ਸਿਹਤ ਨਾਲ ਸਬੰਧਿਤ ਮੁਫਤ ਇਲਾਜ ਅਤੇ ਲੋੜੀਂਦੇ ਜ਼ਰੂਰੀ ਟੈਸਟ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਮੁਹੱਲਾ ਕਲੀਨਿਕ ਇਲਾਕੇ ਦੇ ਲੋਕਾਂ ਦੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਖੋਲ੍ਹੇ ਜਾ ਰਹੇ ਹਨ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣਾ ਅਤਿ ਜ਼ਰੂਰੀ ਹੈ ਤਾਂ ਜੋ ਹਲਕੇ ਅਤੇ ਪੰਜਾਬ ਦੀ ਤਰੱਕੀ ਅਤੇ ਸਹੀ ਅਰਥਾਂ ਦੇ ਵਿੱਚ ਵਿਕਾਸ ਮੁਖੀ ਕੰਮ ਨੇਪਰੇ ਚੜ੍ਹ ਸਕਣ।

ਇਸ ਮੌਕੇ ਸ਼੍ਰੀਮਤੀ ਗਿੰਨੀ ਦੁਗਲ ਡੀ .ਈ.ਓ. ਸੈਕੰਡਰੀ, ਸ੍ਰੀ ਅਸ਼ਵਨੀ ਕੁਮਾਰ ਡੀ.ਈ.ਓ ਪ੍ਰਾਇਮਰੀ, ਗੁਰਜੀਤ ਸਿੰਘ ਸਕੂਲ ਇੰਚਾਰਜ, ਧਨਵੰਤ ਸਿੰਘ ਰੰਧਾਵਾ ਬੀ. ਡੀ .ਬੀ.ਓ. ਮੁਹਾਲੀ, ਹਿੰਮਤ ਸਿੰਘ, ਮੰਗਲ ਸਿੰਘ ਸਰਪੰਚ ਪਿੰਡ ਸਿਆਉਂ, ਗੁਰਵਿੰਦਰ ਸਿੰਘ ਚੇਅਰਮੈਨ ਸਕੂਲ ਕਮੇਟੀ, ਰਜਿੰਦਰ ਸਿੰਘ, ਯਾਦਵਿੰਦਰ ਸਿੰਘ, ਅਰਵਿੰਦਰ ਸਿੰਘ- ਬੱਬੂ, ਕਿਰਪਾਲ ਸਿੰਘ ਕਿਸਾਨ ਯੂਨੀਅਨ, ਬਲਾਕ ਪ੍ਰਧਾਨ- ਆਰ.ਪੀ.ਸ਼ਰਮਾ, ਅਕਵਿੰਦਰ ਸਿੰਘ ਗੋਸਲ, ਹਰਪਾਲ ਸਿੰਘ ਚੰਨਾ, ਜਸਪਾਲ ਮਟੌਰ, ਡਾ. ਕੁਲਦੀਪ ਸਿੰਘ, ਨਿਰਮਲ ਸਿੰਘ, ਜਗਦੇਵ ਸਿੰਘ ਸ਼ੇਖਨ ਮਾਜਰਾ, ਗੁਰਪ੍ਰੀਤ ਸਿੰਘ ਅਤੇ ਕਰਮਜੀਤ ਕੁਮਾਰ ਹਾਜ਼ਰ ਸਨ।

dawn punjab
Author: dawn punjab

Leave a Comment

RELATED LATEST NEWS