ਈਡੀ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਕੇ ‘ਆਪ’ ਨੇ ਕਿਹੜਾ ਲੋਕਤੰਤਰ ਦਿਖਾਇਆ? : ਆਭਾ ਬਾਂਸਲ
ਮੋਹਾਲੀ: ਗਮਾਡਾ ਦਫ਼ਤਰ ਵਿੱਚ ਈਡੀ ਦੀ ਕਾਰਵਾਈ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੀਤੇ ਪ੍ਰਦਰਸ਼ਨ ਅਤੇ ਈਡੀ ਅਧਿਕਾਰੀਆਂ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ’ਤੇ ਭਾਜਪਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਆਭਾ ਬਾਂਸਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਗੱਡੀਆਂ ਦੇ ਸ਼ੀਸ਼ੇ ਤੋੜਨਾ ਜਾਂ ਹੰਗਾਮਾ ਕਰਨਾ ਲੋਕਤੰਤਰਿਕ ਵਿਰੋਧ ਦਾ ਤਰੀਕਾ ਨਹੀਂ ਹੈ। ਆਭਾ ਬਾਂਸਲ ਨੇ ਕਿਹਾ ਕਿ “ਜੇਕਰ ਸਰਕਾਰ ਜਾਂ ਆਮ ਆਦਮੀ ਪਾਰਟੀ ਨੂੰ ਜਾਂਚ ’ਤੇ ਕੋਈ ਇਤਰਾਜ਼ ਹੈ ਤਾਂ ਕਾਨੂੰਨੀ ਤਰੀਕੇ ਨਾਲ ਜਵਾਬ ਦੇਣਾ ਚਾਹੀਦਾ ਹੈ, ਗੁੰਡਾਗਰਦੀ ਵਾਲੇ ਰਵੱਈਏ ਨਾਲ ਨਹੀਂ।”





