Follow us

14/12/2024 1:06 am

Search
Close this search box.
Home » News In Punjabi » ਕਾਰੋਬਾਰ » ਡਿਜ਼ੀਟਲ ਗ੍ਰਿਫਤਾਰੀ : whatsapp ਕਾਲ ਕਰਕੇ ਠੱਗੇ 1 ਕਰੋੜ ਰੁਪਏ : ਪੜ੍ਹੋ ਕਿਦਾਂ ਠੱਗਦੇ ਹਨ: ਰਹੋ ਸਾਵਧਾਨ

ਡਿਜ਼ੀਟਲ ਗ੍ਰਿਫਤਾਰੀ : whatsapp ਕਾਲ ਕਰਕੇ ਠੱਗੇ 1 ਕਰੋੜ ਰੁਪਏ : ਪੜ੍ਹੋ ਕਿਦਾਂ ਠੱਗਦੇ ਹਨ: ਰਹੋ ਸਾਵਧਾਨ

Digital Arrest (ਡਿਜ਼ੀਟਲ ਗ੍ਰਿਫਤਾਰੀ) : whatsapp ਕਾਲ ਕਰਕੇ ਠੱਗੇ 1 ਕਰੋੜ ਰੁਪਏ : ਪੜ੍ਹੋ ਕਿਦਾਂ ਠੱਗਦੇ ਹਨ


ਨਵੀਂ ਦਿੱਲੀ, ਬਿਓਰੋ :

ਦੇਸ਼ ਭਰ ਵਿੱਚ ਅੱਜ ਕੱਲ੍ਹ ਡਿਜ਼ੀਟਲ ਗਿਰਫਤਾਰੀ (ਅਰੇਸਟ) ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਰੋਜ਼ਾਨਾ ਡਿਜ਼ੀਟਲ ਗ੍ਰਿਫਤਾਰੀ ਰਾਹੀਂ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਕ ਅਜਿਹਾ ਹੀ ਮਾਮਲਾ ਹੁਣ ਗੁਜਰਾਤ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਦੀ ਡਿਜ਼ੀਟਲ ਗ੍ਰਿਫਤਾਰੀ ਕਰਕੇ ਉਸ ਤੋਂ 1 ਕਰੋੜ ਰੁਪਏ ਠੱਗ ਲਏ।

ਸੂਰਤ ਕ੍ਰਾਈਮ ਬ੍ਰਾਂਚ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋੲ ਦੱਸਿਆ ਕਿ ਇਸ ਰੈਕੇਟ ਨੂੰ ਚਲਾਉਣ ਵਾਲਿਆਂ ਵਿਚੋਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂ ਕਿ ਇਸ ਦਾ ਮਾਸਟਰਮਾਈਂਡ ਹਾਲੇ ਗ੍ਰਿਫਤ ਤੋਂ ਬਾਹਰ ਹੈ। ਇਹ ਠੱਗੀ ਦਾ ਧੰਦਾ (ਰੈਕੇਟ) ਚੀਨ ਦੇ ਇਕ ਗੈਂਗ ਦੀ ਮਦਦ ਨਾਲ ਚਲਾਇਆ ਜਾ ਰਿਹਾ ਸੀ।

ਜਾਣਕਾਰੀ ਅਨੁਸਾਰ ਬਜ਼ੁਰਗ ਨੂੰ ਇਕ ਕਾਲ ਆਈ। ਕਾਲ ਕਰਨ ਵਾਲਾ ਆਪਣੇ ਆਪ ਨੂੰ CBI ਅਫਸਰ ਦਸ ਰਿਹਾ ਸੀ ਅਤੇ ਕਿਹਾ ਕਿ ਉਨ੍ਹਾਂ ਦੇ ਨਾਮ ਮੁੰਬਈ ਤੋਂ ਚੀਨ ਤੱਕ ਦਾ ਇਕ ਪਾਰਸਲ ਮਿਲਿਆ ਹੈ ਜਿਸ ਵਿੱਚ ਡਰੱਗ ਹੈ। ਇਸ ਰਾਹੀਂ ਬਜ਼ੁਰਗ ਨੂੰ 15 ਦਿਨਾਂ ਤੱਕ ਡਿਜ਼ੀਟਲ ਅਰੇਸਟ ਉਤੇ ਰੱਖਿਆ ਗਿਆ ਅਤੇ ਇਕ ਕਰੋੜ ਰੁਪਏ ਠੱਗ ਲਏ। ਪੁਲਿਸ ਨੇ ਦੱਸਿਆ ਕਿ ਗਿਰੋਹ ਦਾ ਮਾਸਟਰ ਮਾਈਂਡ ਪਾਰਥ ਗੋਪਾਨੀ ਕੰਬੋਡੀਆ ਵਿੱਚ ਹੈ।

ਡੀਸੀਪੀ ਭਾਵੇਸ਼ ਰੋਜ਼ਿਆ ਨੇ ਦੱਸਿਆ ਕਿ ਬਜ਼ੁਰਗ ਸ਼ੇਅਰ ਬਾਜ਼ਾਰ ਵਿੱਚ ਕਾਰੋਬਾਰ ਕਰਦਾ ਸੀ। ਉਸਦੇ ਵਾਟਸਐਪ ਉਤੇ ਇਕ ਵਿਅਕਤੀ ਨੇ ਕਾਲ ਕੀਤੀ ਸੀ ਜਿਸ ਵਿੱਚ ਉਸਨੇ ਖੁਦ ਨੂੰ ਸੀ.ਬੀ.ਆਈ ਅਫਸਰ ਦੱਸਿਆ। ਇਸ ਤੋਂ ਬਾਅਦ ਠੱਗਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਾਮ ਦਾ ਇਕ ਪਾਰਸਲ ਵਿੱਚ 400 ਗ੍ਰਾਮ ਐਮ ਡੀ ਮਿਲਿਆ ਹੈ ਜਿਸ ਵਿੱਜ ਬਜ਼ੁਰਗ ਦੇ ਨਾਮ ਉਤੇ ਮੁੰਬਈ ਤੋਂ ਕੋਰੀਅਰ ਕੀਤਾ ਗਿਆ ਸੀ।

ਆਰੋਪੀ ਨੇ ਇਹ ਵੀ ਦਾਅਵਾ ਕੀਤਾ ਕਿ ਬਜ਼ੁਰਗ ਦੇ ਬੈਂਕ ਅਕਾਊਂਟ ਤੋਂ ਪਤਾ ਚਲਿਆ ਕਿ ਉਹ ਮਨੀ ਲਾਂਰਡਿੰਗ ਵਿੱਚ ਵੀ ਸ਼ਾਮਲ ਹੈ। ਠੱਗਾਂ ਨੇ ਧਮਕੀ ਦਿੱਤੀ ਕਿ ਬਜ਼ੁਰਗ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਖਿਲਾਫ ਮਾਮਲਾ ਦਰਜ ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

ਆਰੋਪੀਆਂ ਨੇ ਪੁੱਛਗਿੱਛ ਦੇ ਬਹਾਨੇ ਬਜ਼ੁਰਗ ਵਿਅਕਤੀ ਨੂੰ 15 ਦਿਨਾਂ ਲਈ ਡਿਜ਼ੀਟਲ ਅਰੇਸਟ ਉਤੇ ਰੱਖਿਆ ਗਿਆ ਅਤੇ ਉਸ ਨਾਲ ਉਸਦੇ ਬੈਂਕ ਖਾਤੇ ਤੋਂ ਕੀਤੇ ਗਏ ਲੈਣ ਦੇਣ ਬਾਰੇ ਸਵਾਲ ਕੀਤੇ ਗਏ। ਇਸ ਤੋਂ ਬਾਅਦ ਆਰੋਪੀ ਨੇ ਉਸ ਵਿਅਕਤੀ ਦੇ ਖਾਤੇ ਵਿਚੋਂ 1,15,00,000 ਟਰਾਂਸਫਰ ਕਰ ਲਏ।

ਮਾਮਲੇ ਦੀ ਜਾਣਕਾਰੀ ਲੱਗਦਿਆਂ ਹੀ 29 ਅਕਤੂਬਰ ਨੂੰ ਬਜ਼ੁਰਗ ਦੇ ਪਰਿਵਾਰ ਵਾਲਿਆਂ ਨੇ ਸੂਰਤ ਸਾਈਬਰ ਸੈਲ ਪਹੁੰਚੇ ਅਤੇ ਸ਼ਿਕਾਇਤ ਦਰਜ ਕਰਵਾਈ।

ਪੁਲਿਸ ਨੇ ਦੱਸਿਆ ਕਿ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪ੍ਰੰਤੂ ਮਾਸਟਰਮਾਈਂਡ ਦੀ ਭਾਲ ਜਾਰੀ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਕੋਲੋਂ 46 ਡੇਬਿਟ ਕਾਰਡ, 23 ਬੈਂਕ ਚੈਕ ਬੁੱਕ, ਇਕ ਗੱਡੀ, ਚਾਰ ਅਲੱਗ ਅਲੱਗ ਕੰਪਨੀਆਂ ਦੀ ਮੋਹਰ, 9 ਮੋਬਾਇਲ ਫੋਨ ਅਤੇ 28 ਸਿਮ ਕਾਰਡ ਬਰਾਮਦ ਕੀਤੇ ਗਏ ਹਨ।

dawnpunjab
Author: dawnpunjab

Leave a Comment

RELATED LATEST NEWS

Top Headlines

ਮੋਹਾਲੀ ਦੇ ਅੰਤਰਰਾਜੀ ਬਸ ਅੱਡੇ ਅਤੇ ਨਾਲ ਲੱਗਦੀ ਸੜਕ ਬਾਰੇ ਡਿਪਟੀ ਮੇਅਰ ਦੇ ਕੇਸ ‘ਚ ਹਾਈਕੋਰਟ ਵੱਲੋਂ GMADA / MC ਨੂੰ ਕੀਤਾ ਤਲਬ

18 ਦਸੰਬਰ ਨੂੰ ਹੋਵੇਗੀ ਅਗਲੀ ਸੁਣਵਾਈ ਮੋਹਾਲੀ: ਮੋਹਾਲੀ ਦੇ ਫੇਜ਼ 6 ਵਿੱਚ ਬਣੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬਸ ਅੱਡੇ

Live Cricket

Rashifal