Follow us

26/07/2026 3:31 am

Search
Close this search box.
Home » News In Punjabi » ਚੰਡੀਗੜ੍ਹ » ਡਿਮੋਲਿਸ਼ਨ ਤੋਂ ਬਾਅਦ ਮਲਬਾ ਨਾ ਹਟਾਉਣ ’ਤੇ ਡਿਪਟੀ ਮੇਅਰ ਦਾ ਨਿਗਮ ਨੂੰ ਅਲਟੀਮੇਟਮ, ਤੁਰੰਤ ਸਫਾਈ ਦੀ ਮੰਗ

ਡਿਮੋਲਿਸ਼ਨ ਤੋਂ ਬਾਅਦ ਮਲਬਾ ਨਾ ਹਟਾਉਣ ’ਤੇ ਡਿਪਟੀ ਮੇਅਰ ਦਾ ਨਿਗਮ ਨੂੰ ਅਲਟੀਮੇਟਮ, ਤੁਰੰਤ ਸਫਾਈ ਦੀ ਮੰਗ

ਡਿਮੋਲਿਸ਼ਨ ਤੋਂ ਬਾਅਦ ਮਲਬਾ ਨਾ ਹਟਾਉਣ ’ਤੇ ਡਿਪਟੀ ਮੇਅਰ ਦਾ ਨਿਗਮ ਨੂੰ ਅਲਟੀਮੇਟਮ, ਤੁਰੰਤ ਸਫਾਈ ਦੀ ਮੰਗ

DPB ਮੋਹਾਲੀ, 13 ਫਰਵਰੀ:

ਮੋਹਾਲੀ ਸ਼ਹਿਰ ਵਿੱਚ ਵੱਧ ਰਹੀ ਗੰਦਗੀ ਅਤੇ ਡਿਮੋਲਿਸ਼ਨ ਮੁਹਿੰਮ ਤੋਂ ਬਾਅਦ ਸੜਕਾਂ ਉੱਤੇ ਪਏ ਮਲਬੇ ਦੇ ਮਸਲੇ ਨੂੰ ਲੈ ਕੇ ਕੁਲਜੀਤ ਸਿੰਘ ਬੇਦੀ, ਡਿਪਟੀ ਮੇਅਰ ਮੋਹਾਲੀ, ਵੱਲੋਂ ਪਰਮਿੰਦਰ ਪਾਲ ਸਿੰਘ ਸੰਧੂ, ਕਮਿਸ਼ਨਰ ਨੂੰ ਪੱਤਰ ਲਿਖ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਪੱਤਰ ਵਿੱਚ ਉਨ੍ਹਾਂ ਲਿਖਿਆ ਕਿ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਹਾਲ ਹੀ ਵਿੱਚ ਚੱਲੀ ਡਿਮੋਲਿਸ਼ਨ ਮੁਹਿੰਮ ਤੋਂ ਬਾਅਦ ਵੀ ਸੜਕਾਂ ’ਤੇ ਮਲਬਾ ਪਿਆ ਹੋਇਆ ਹੈ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਡਿਪਟੀ ਮੇਅਰ ਨੇ ਦਰਸਾਇਆ ਕਿ ਅਦਾਲਤੀ ਹੁਕਮਾਂ ਅਨੁਸਾਰ ਮੋਹਾਲੀ ਮਿਊਂਸਪਲ ਕਾਰਪੋਰੇਸ਼ਨ ਅਤੇ ਗਮਾਡਾ ਵੱਲੋਂ ਸਾਂਝੀ ਕਾਰਵਾਈ ਤਾਂ ਕੀਤੀ ਗਈ, ਪਰ ਮਲਬੇ ਦੀ ਸਫਾਈ ਵੱਲ ਕੋਈ ਢੰਗ ਦੀ ਤਵੱਜੋ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ, “ਲੋਕ ਲਗਾਤਾਰ ਕੌਂਸਲਰਾਂ ਨਾਲ ਸੰਪਰਕ ਕਰ ਰਹੇ ਹਨ, ਪਰ ਨਿਗਮ ਵੱਲੋਂ ਤੁਰੰਤ ਪ੍ਰਬੰਧ ਨਹੀਂ ਕੀਤੇ ਜਾ ਰਹੇ।”

ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਦੀਆਂ ਕਈ ਸੜਕਾਂ ’ਤੇ ਮਕੈਨਿਕਲ ਸਫਾਈ ਰੋਕ ਦਿੱਤੀ ਗਈ ਹੈ, ਜਿਸ ਨਾਲ ਸਫਾਈ ਦੀ ਹਾਲਤ ਹੋਰ ਵੀ ਖਰਾਬ ਹੋ ਰਹੀ ਹੈ। “ਮੌਕੇ ’ਤੇ ਨਾ ਤਾਂ ਪੂਰੇ ਕਰਮਚਾਰੀ ਦਿਖ ਰਹੇ ਹਨ ਅਤੇ ਨਾ ਹੀ ਟਰਾਲੀਆਂ ਦੀ ਗਿਣਤੀ ਕਾਫੀ ਹੈ,” ਉਨ੍ਹਾਂ ਨੇ ਜੋੜਿਆ।

ਡਿਪਟੀ ਮੇਅਰ ਬੇਦੀ ਨੇ ਮੰਗ ਕੀਤੀ ਕਿ ਡਿਮੋਲਿਸ਼ਨ ਤੋਂ ਬਾਅਦ ਪਿਆ ਮਲਬਾ ਤੁਰੰਤ ਚੁਕਵਾਇਆ ਜਾਵੇ, ਮਾਰਕੀਟਾਂ ਅਤੇ ਸੜਕਾਂ ਦੀ ਰੋਜ਼ਾਨਾ ਸਫਾਈ ਯਕੀਨੀ ਬਣਾਈ ਜਾਵੇ ਅਤੇ ਸਫਾਈ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇ।

ਉਨ੍ਹਾਂ ਕਿਹਾ, “ਜਿਸ ਤੇਜ਼ੀ ਨਾਲ ਢਾਹੁਣ ਅਤੇ ਕਬਜ਼ਾ ਹਟਾਉਣ ਮੁਹਿੰਮ ਚਲਾਈ ਗਈ, ਉਸੇ ਤੇਜ਼ੀ ਨਾਲ ਸਫਾਈ ਦਾ ਕੰਮ ਵੀ ਹੋਣਾ ਚਾਹੀਦਾ ਹੈ, ਕਿਉਂਕਿ ਸਰਕਾਰੀ ਜ਼ਮੀਨ ਤੋਂ ਕਬਜ਼ੇ ਹਟਾਉਣ ਦੇ ਨਾਲ-ਨਾਲ ਉੱਥੇ ਪਈ ਗੰਦਗੀ ਅਤੇ ਮਲਬੇ ਦੀ ਸਫਾਈ ਕਰਨਾ ਵੀ ਨਿਗਮ ਦੀ ਜ਼ਿੰਮੇਵਾਰੀ ਹੈ।”

ਅੰਤ ਵਿੱਚ ਡਿਪਟੀ ਮੇਅਰ ਨੇ ਆਸ ਜਤਾਈ ਕਿ ਨਿਗਮ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਕਾਰਵਾਈ ਕਰੇਗਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ।

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal