Follow us

26/07/2026 3:27 am

Search
Close this search box.
Home » News In Punjabi » ਸੰਸਾਰ » ਅੱਜ ਆਂਧਰਾ ਨਾਲ ਟਕਰਾਏਗਾ ਚੱਕਰਵਾਤੀ ਤੂਫ਼ਾਨ ‘ਮਿਚੌਂਗ’, ਰੈੱਡ ਅਲਰਟ ਜਾਰੀ

ਅੱਜ ਆਂਧਰਾ ਨਾਲ ਟਕਰਾਏਗਾ ਚੱਕਰਵਾਤੀ ਤੂਫ਼ਾਨ ‘ਮਿਚੌਂਗ’, ਰੈੱਡ ਅਲਰਟ ਜਾਰੀ

ਚੰਡੀਗੜ੍ਹ/ਆਂਧਰਾ ਪ੍ਰਦੇਸ਼: (ਬਿਊਰੋ) 2 ਦਸੰਬਰ ਨੂੰ ਬੰਗਾਲ ਦੀ ਖਾੜੀ ਤੋਂ ਨਿਕਲਿਆ ਚੱਕਰਵਾਤੀ ਤੂਫਾਨ ਮਿਚੌਂਗ ਅੱਜ ਦੁਪਹਿਰ ਆਂਧਰਾ ਪ੍ਰਦੇਸ਼ ਦੇ ਬਾਪਟਲਾ ਨੇੜੇ ਨੇਲੋਰ-ਮਛਲੀਪਟਨਮ ਵਿਚਕਾਰ ਟਕਰਾਏਗਾ। ਮੌਸਮ ਵਿਭਾਗ (IMD) ਮੁਤਾਬਕ ਇਸ ਦੌਰਾਨ 90 ਤੋਂ 110 ਕਿਲੋਮੀਟਰ ਪ੍ਰਤੀ ਘੰਟਾ (KMPH) ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।

ਚੱਕਰਵਾਤ ਨੂੰ ਲੈ ਕੇ ਆਂਧਰਾ ਪ੍ਰਦੇਸ਼ ‘ਚ ਹਾਈ ਅਲਰਟ ਹੈ। ਰਾਜ ਸਰਕਾਰ ਨੇ ਤਿਰੂਪਤੀ, ਨੇਲੋਰ, ਪ੍ਰਕਾਸ਼ਮ, ਬਾਪਟਲਾ, ਕ੍ਰਿਸ਼ਨਾ, ਪੱਛਮੀ ਗੋਦਾਵਰੀ, ਕੋਨਾਸੀਮਾ ਅਤੇ ਕਾਕੀਨਾਡਾ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਇਨ੍ਹਾਂ 8 ਜ਼ਿਲ੍ਹਿਆਂ ਵਿੱਚ NDRF ਅਤੇ SDRF ਦੀਆਂ 5-5 ਟੀਮਾਂ ਤਾਇਨਾਤ ਹਨ।

ਦੂਜੇ ਪਾਸੇ ਮੰਗਲਵਾਰ ਨੂੰ ਤਾਮਿਲਨਾਡੂ ‘ਚ ਬਾਰਿਸ਼ ‘ਚ ਕਮੀ ਆਈ। ਸੋਮਵਾਰ ਦੇ ਤੂਫਾਨ ਕਾਰਨ ਚੇਨਈ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਕਾਰਾਂ ਸੜਕਾਂ ‘ਤੇ ਤੈਰਦੀਆਂ ਦੇਖੀਆਂ ਗਈਆਂ। ਹਵਾਈ ਅੱਡੇ ‘ਤੇ ਜਹਾਜ਼ ਭਰੇ ਪਾਣੀ ‘ਚ ਖੜ੍ਹੇ ਰਹੇ।

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal