Follow us

24/07/2024 4:33 am

Search
Close this search box.
Home » News In Punjabi » ਖੇਡ » ਦੇਸ਼ ਦੀ ਉੱਚ ਨਿਆ-ਪਾਲਿਕਾ ਨੇ ਲੋਕਤੰਤਰ ਬਚਾਉਣ ਦੇ ਲਈ ਦਿੱਤਾ ਇਤਿਹਾਸਿਕ ਫੈਸਲਾ : ਕੁਲਵੰਤ ਸਿੰਘ

ਦੇਸ਼ ਦੀ ਉੱਚ ਨਿਆ-ਪਾਲਿਕਾ ਨੇ ਲੋਕਤੰਤਰ ਬਚਾਉਣ ਦੇ ਲਈ ਦਿੱਤਾ ਇਤਿਹਾਸਿਕ ਫੈਸਲਾ : ਕੁਲਵੰਤ ਸਿੰਘ

ਆਪ ਦੀ ਸਰਕਾਰ ਲੋਕਾਂ ਦੇ ਦੁਆਰ’- ਪ੍ਰੋਗਰਾਮ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਨਾਨੂੰਮਾਜਰਾ ਅਤੇ ਸੁਖਗੜ ਪਿੰਡਾਂ ਦਾ ਦੌਰਾ


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਰਫੋਂ ਸ਼ੁਰੂ ਕੀਤੇ ਗਏ ‘ਆਪ ਦੀ ਸਰਕਾਰ ਲੋਕਾਂ ਦੇ ਦੁਆਰ’ ਪ੍ਰੋਗਰਾਮ ਤਹਿਤ ਅੱਜ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪਿੰਡ ਨਾਨੂੰਮਾਜਰਾ ਅਤੇ ਸੁਖਗੜ੍ਹ ਦਾ ਦੌਰਾ ਕੀਤਾ। ਇਹਨਾਂ ਪਿੰਡਾਂ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਬੰਧਤ ਮੁਲਾਜ਼ਮ 44 ਸੇਵਾਵਾਂ ਦੇਣ ਤੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਮੌਜੂਦ ਰਹੇ। ਇਹਨਾਂ ਕੈਂਪਾਂ ਵਿੱਚ ਆਪਣੇ ਕੰਮਾਂ ਨੂੰ ਕਰਵਾਉਣ ਦੇ ਲਈ ਸਵੇਰ ਵੇਲੇ ਤੋਂ ਹੀ ਲੋਕਾਂ ਦਾ ਤਾਂਤਾ ਲੱਗਿਆ ਰਿਹਾ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਖੁਦ ਲੋਕਾਂ ਦੇ ਘਰ- ਘਰ ਜਾ ਕੇ ਉਹਨਾਂ ਦੇ ਕੰਮ ਕਰਨ ਦੇ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ’- ਆਪ ਦੀ ਸਰਕਾਰ ਲੋਕਾਂ ਦੇ ਦੁਆਰ- ਪ੍ਰੋਗਰਾਮ ਦੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਹਨ, ਜਿਸ ਦੇ ਤਹਿਤ ਅੱਜ ਪਿੰਡ ਨਾਨੂੰਮਾਜਰਾ ਅਤੇ ਸੁਖਗੜ ਵਿਖੇ ਲੋਕਾਂ ਦੇ ਰੋਜ਼ਮਰ੍ਹਾ ਦੇ ਕੰਮਾਂ ਨੂੰ ਕਰਨ ਦੇ ਲਈ ਕੈਂਪ ਲਗਾਏ ਗਏ ਹਨ।

ਉਹਨਾਂ ਕਿਹਾ ਕਿ ਇਹ ਸਿਲਸਿਲਾ ਪਿਛਲੇ ਕਈ ਦਿਨਾਂ ਤੋਂ ਪੰਜਾਬ ਭਰ ਵਿੱਚ ਲਾਗੂ ਹੈ ਅਤੇ ਇਸ ਤਰ੍ਹਾਂ ਦੇ ਕੈਂਪਾਂ ਦੀ ਲਗਾਤਾਰਤਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਗਾਤਾਰ ਬਣੀ ਰਹੇਗੀ, ਤਾਂ ਕਿ ਲੋਕਾਂ ਨੂੰ ਆਪਣੇ ਕੰਮਾਂ ਨੂੰ ਕਰਵਾਉਣ ਦੇ ਲਈ ਸਰਕਾਰੀ ਦਫਤਰਾਂ ਦੇ ਵਿੱਚ ਹੁੰਦੀ ਖੱਜਲ- ਖੁਆਰੀ ਤੋਂ ਬਚਾਇਆ ਜਾ ਸਕੇ ਅਤੇ ਉਹਨਾਂ ਨੂੰ ਆਪਣਾ ਸਮਾਂ ਸਰਕਾਰੀ ਦਫਤਰਾਂ ਦੇ ਚੱਕਰ ਲਗਾਉਣ ਦੇ ਵਿੱਚ ਨਾ ਲੱਗੇ। ਇਸ ਦੇ ਚਲਦੇ ਹੀ ਸਰਕਾਰ ਖੁਦ ਲੋਕਾਂ ਦੇ ਦੁਆਰ ਤੇ ਜਾ ਕੇ ਉਹਨਾਂ ਦੇ ਮਸਲੇ ਹੱਲ ਕਰ ਰਹੀ ਹੈ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ
ਸੁਪਰੀਮ ਕੋਰਟ ਨੇ ਦੇਸ਼ ਵਿੱਚ ਲੋਕਤੰਤਰ ਨੂੰ ਬਚਾਉਣ ਦੇ ਲਈ ਇਤਿਹਾਸਿਕ ਫੈਸਲਾ ਦਿੱਤਾ ਹੈ। ਅਤੇ ਫਿਰ ਤੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਦਾ ਸਾਂਝਾ ਉਮੀਦਵਾਰ ਚੰਡੀਗੜ੍ਹ ਨਗਰ ਨਿਗਮ ਦਾ ਮੇਅਰ ਬਣ ਸਕਿਆ ਹੈ,

ਉਹਨਾਂ ਕਿਹਾ ਕਿ ਲੋਕਾਂ ਦੁਆਰਾ ਚੁਣਿਆ ਗਿਆ ਉਮੀਦਵਾਰ ਹੀ ਲੋਕਾਂ ਦਾ ਨੁਮਾਇੰਦਾ ਬਣ ਸਕਦਾ ਹੈ ਅਤੇ ਬਣਨਾ ਚਾਹੀਦਾ ਹੈ , ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਦੇ ਸਬੰਧ ਵਿੱਚ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਸਲਾਹੁਣਯੋਗ ਹੈ। ਇਸ ਮੌਕੇ ਤੇ ਪਿੰਡ ਨਾਨੂ ਮਾਜਰਾ ਅਤੇ ਪਿੰਡ ਸੁਖਗੜ ਵਿਖੇ ਲੱਗੇ ਕੈਂਪਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਨੇਤਾ- ਕੁਲਦੀਪ ਸਿੰਘ ਸਮਾਣਾ, ਅਵਤਾਰ ਸਿੰਘ ਮੌਲੀ- ਬਲਾਕ ਪ੍ਰਧਾਨ, ਹਰਮੇਸ਼ ਸਿੰਘ ਕੁੰਭੜਾ, ਸਨੀ ਮੌਲੀ, ਸੁਮਿਤ ਸੋਢੀ, ਨਰਿੰਦਰ ਸਿੰਘ, ਸਿਮਰਦੀਪ ਸਿੰਘ, ਹਰਪਾਲ ਸਿੰਘ, ਬਲਜੀਤ ਸਿੰਘ ਹੈਪੀ ਵੀ ਹਾਜ਼ਰ ਸਨ।

dawn punjab
Author: dawn punjab

Leave a Comment

RELATED LATEST NEWS