Follow us

26/07/2026 4:45 am

Search
Close this search box.
Home » News In Punjabi » ਚੰਡੀਗੜ੍ਹ » ਕੌਂਸਲਰ ਬਲਜੀਤ ਕੌਰ ਦੀ ਸੰਸਦ ਮੈਂਬਰ ਅਮਰ ਸਿੰਘ ਨਾਲ ਮੁਲਾਕਾਤ, ਮਹਿਲਾ ਰਿਜ਼ਰਵੇਸ਼ਨ ‘ਤੇ ਮਜ਼ਬੂਤ ਸਟੈਂਡ

ਕੌਂਸਲਰ ਬਲਜੀਤ ਕੌਰ ਦੀ ਸੰਸਦ ਮੈਂਬਰ ਅਮਰ ਸਿੰਘ ਨਾਲ ਮੁਲਾਕਾਤ, ਮਹਿਲਾ ਰਿਜ਼ਰਵੇਸ਼ਨ ‘ਤੇ ਮਜ਼ਬੂਤ ਸਟੈਂਡ

ਮੋਹਾਲੀ ਦੀ ਕੌਂਸਲਰ ਬਲਜੀਤ ਕੌਰ ਦੀ ਸੰਸਦ ਮੈਂਬਰ ਅਮਰ ਸਿੰਘ ਨਾਲ ਮੁਲਾਕਾਤ, ਮਹਿਲਾ ਰਿਜ਼ਰਵੇਸ਼ਨ ‘ਤੇ ਮਜ਼ਬੂਤ ਸਟੈਂਡ

DPB: ਐਸ.ਏ.ਐਸ. ਨਗਰ (ਮੋਹਾਲੀ) ਦੀ ਵਾਰਡ ਨੰਬਰ 7 ਤੋਂ ਮਿਊਂਸਿਪਲ ਕੌਂਸਲਰ ਬਲਜੀਤ ਕੌਰ ਨੇ ਸੰਸਦ ਮੈਂਬਰ ਅਮਰ ਸਿੰਘ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਬਲਜੀਤ ਕੌਰ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਨਾਲ ਚਟਾਨ ਵਾਂਗ ਡਟ ਕੇ ਖੜੀਆਂ ਹਨ ਅਤੇ ਹਮੇਸ਼ਾਂ ਪਾਰਟੀ ਦੀਆਂ ਨੀਤੀਆਂ ਅਤੇ ਆਦਰਸ਼ਾਂ ਲਈ ਕੰਮ ਕਰਦੀਆਂ ਰਹਿਣਗੀਆਂ।

ਉਨ੍ਹਾਂ ਨੇ ਮਹਿਲਾਵਾਂ ਲਈ 33 ਫੀਸਦੀ ਰਿਜ਼ਰਵੇਸ਼ਨ ਨੂੰ ਲਾਗੂ ਕਰਵਾਉਣ ਦੇ ਮਾਮਲੇ ‘ਤੇ ਵੀ ਆਪਣਾ ਦ੍ਰਿੜ੍ਹ ਸਟੈਂਡ ਜਤਾਇਆ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਹਰ ਪੱਧਰ ‘ਤੇ ਉਠਾਇਆ ਜਾਵੇਗਾ ਅਤੇ ਇਸ ਲਈ ਪੂਰੀ ਤਾਕਤ ਨਾਲ ਲੜਾਈ ਲੜੀ ਜਾਵੇਗੀ।

ਬਲਜੀਤ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਮਹਿਲਾਵਾਂ ਨੂੰ ਸਮਾਨ ਹੱਕ ਅਤੇ ਮੌਕੇ ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ ਅਤੇ ਕਾਂਗਰਸ ਪਾਰਟੀ ਇਸ ਵਚਨਬੱਧਤਾ ਨਾਲ ਅੱਗੇ ਵਧ ਰਹੀ ਹੈ।

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal