Follow us

03/03/2024 5:14 pm

Download Our App

Home » News In Punjabi » ਚੰਡੀਗੜ੍ਹ » Chandigarh Mayor Elections: ਮੇਅਰ ਦੱਫਤਰ ਨੂੰ ਤਾਲਾ ਲਾਉਣ ਪਹੁੰਚੇ ਯੂਥ ਕਾਂਗਰਸੀ ਆਗੂ, ਪੁਲਿਸ ਨੇ ਲਏ ਹਿਰਾਸਤ ‘ਚ

Chandigarh Mayor Elections: ਮੇਅਰ ਦੱਫਤਰ ਨੂੰ ਤਾਲਾ ਲਾਉਣ ਪਹੁੰਚੇ ਯੂਥ ਕਾਂਗਰਸੀ ਆਗੂ, ਪੁਲਿਸ ਨੇ ਲਏ ਹਿਰਾਸਤ ‘ਚ

ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਵੀਰਵਾਰ ਨੂੰ ਯੂਥ ਕਾਂਗਰਸ ਦੇ ਵਰਕਰਾਂ ਨੇ ਨਗਰ ਨਿਗਮ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਮੇਅਰ ਦੇ ਦੱਫਤਰ ਨੂੰ ਤਾਲਾ ਲਗਾਉਣ ਦੀ ਕੋਸ਼ਿਸ਼ ਚ ਜਦੋਂ ਨਿਗਮ ਦੇ ਗੇਟ ਵੱਲ ਜਾਣ ਲੱਗੇ ਤਾਂ ਇਸ ਤੋਂ ਬਾਅਦ ਪੁਲਸ ਨੇ ਉਹਨਾਂ ਨੂੰ ਹਿਰਾਸਤ ‘ਚ ਲੈ ਲਿਆ।


ਇਸ ਤੋਂ ਪਹਿਲਾਂ ਬੀਤੇ ਕੱਲ ਨੂੰ ਐਨਐਸਯੂਆਈ ਨੇ ਮੇਅਰ ਚੋਣਾਂ ਵਿੱਚ ਧਾਂਦਲੀ ਦਾ ਦੋਸ਼ ਲਾਉਂਦਿਆਂ ਸੈਕਟਰ-33 ਸਥਿਤ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਲਈ ਨਿਕਲੇ ਐਨਐਸਯੂਆਈ ਵਰਕਰਾਂ ਨੂੰ ਰੋਕਣ ਲਈ ਪੁਲੀਸ ਨੇ ਤਾਕਤ ਦੀ ਵਰਤੋਂ ਕੀਤੀ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ।


ਕਾਂਗਰਸ ਦਾ ਦੋਸ਼ ਹੈ ਕਿ ਪੁਲੀਸ ਨੇ ਕੌਂਸਲਰ ਸਚਿਨ ਗਾਲਵ ਨੂੰ ਲਾਠੀਚਾਰਜ ਕੀਤਾ। ਇਸ ਦੌਰਾਨ ਕੁਝ ਪ੍ਰਦਰਸ਼ਨ ਕਰ ਰਹੇ ਐਨਐਸਯੂਆਈ ਵਰਕਰਾਂ ਦੇ ਸਿਰ ਵੀ ਜ਼ਖ਼ਮੀ ਹੋ ਗਏ। ਕਾਂਗਰਸੀ ਆਗੂ ਯਾਦਵਿੰਦਰ ਮਹਿਤਾ ਦੀ ਉਂਗਲੀ ਫਰੈਕਚਰ ਹੋ ਗਈ ਅਤੇ ਦੋ ਹੋਰ ਵਿਅਕਤੀਆਂ ਦੀਆਂ ਹੱਡੀਆਂ ਵੀ ਟੁੱਟ ਗਈਆਂ ਸਨ।

dawn punjab
Author: dawn punjab

Leave a Comment

RELATED LATEST NEWS