Follow us

26/10/2024 1:46 am

Search
Close this search box.
Home » News In Punjabi » ਚੰਡੀਗੜ੍ਹ » ਚੰਡੀਗੜ੍ਹ ਮੇਅਰ ਚੋਣ: AAP ਵਾਲੋਂ  ਨਿਗਮ ਚੋਣਾਂ ਵਿੱਚ ਹੋਈ ਕਥਿਤ ਧਾਂਦਲੀ ਖਿਲਾਫ਼ ਸੈਕਟਰ 56 / ਮਲੋਆ ਵਿੱਚ ਕੱਢਿਆ ਕੈਂਡਲ ਮਾਰਚ

ਚੰਡੀਗੜ੍ਹ ਮੇਅਰ ਚੋਣ: AAP ਵਾਲੋਂ  ਨਿਗਮ ਚੋਣਾਂ ਵਿੱਚ ਹੋਈ ਕਥਿਤ ਧਾਂਦਲੀ ਖਿਲਾਫ਼ ਸੈਕਟਰ 56 / ਮਲੋਆ ਵਿੱਚ ਕੱਢਿਆ ਕੈਂਡਲ ਮਾਰਚ

ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਹੋਈ ਲੋਕਤੰਤਰ ਦੀ ਹੱਤਿਆ ਖਿਲਾਫ ਅੱਜ ਦੂਜੇ ਦਿਨ ਆਮ ਆਦਮੀ ਪਾਰਟੀ (ਆਪ) ਨੇ ਮਲੋਆ ਵਿੱਚ ਕੈਂਡਲ ਮਾਰਚ ਕੱਢਿਆ। ਇਸ ਕੈਂਡਲ ਮਾਰਚ ਵਿੱਚ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ, ਡਾ. ਐਸ.ਐਸ. ਆਹਲੂਵਾਲੀਆ, ਕੌਂਸਲਰ ਮਨੋਵਰ, ਸੀਨੀਅਰ ਆਗੂ ਮੀਨਾ ਸ਼ਰਮਾਂ, ਗੁਰਦੇਵ ਯਾਦਵ, ਰਾਜੇਸ਼ ਚੌਧਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਲੰਟੀਅਰ ਅਤੇ ਚੰਡੀਗੜ੍ਹ ਵਾਸੀ ਸ਼ਾਮਿਲ ਹੋਏ।

ਇਸ ਮੌਕੇ ਉਤੇ ਡਾ. ਐਸ.ਐਸ. ਆਹਲੂਵਾਲੀਆ ਨੇ ਬੋਲਦੇ ਹੋਏ ਕਿਹਾ ਕਿ ਚੰਡੀਗੜ੍ਹ ਵਾਸੀ ਉਦੋਂ ਤੱਕ ਚੁੱਪ ਕਰਕੇ ਨਹੀਂ ਬੈਠਣਗੇ ਜਦੋਂ ਤੱਕ ਕਿ 30 ਜਨਵਰੀ ਨੂੰ ਨਗਰ ਨਿਗਮ ਚੋਣਾਂ ਵਿੱਚ ਧਾਂਦਲੀ ਕਰਕੇ ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ ਨੂੰ ਸਜਾ ਨਹੀਂ ਮਿਲ ਜਾਂਦੀ।

ਆਹਲੂਵਾਲੀਆ ਨੇ ਕਿਹਾ ਕਿ ਨਗਰ ਨਿਗਮ ਦੇ ਲਈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੋਣਾਂ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਿੱਚ ਇਕੱਲੇ ਬੀਜੇਪੀ ਦੇ ਨੌਮੀਨੇਟਿਡ ਕੌਂਸਲਰ ਅਤੇ ਪ੍ਰੀਜਾਇਡਿੰਗ ਅਫ਼ਸਰ ਅਨਿਲ ਮਸ਼ੀਹ ਹੀ ਦੋਸ਼ੀ ਨਹੀਂ ਹਨ। ਉਨ੍ਹਾਂ ਦੇ ਨਾਲ ਬੀਜੇਪੀ ਦੇ ਸਾਰੇ ਕੌਂਸਲਰ, ਪਾਰਲੀਮੈਂਟ ਮੈਂਬਰ ਕਿਰਣ ਖੇਰ ਅਤੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵੀ ਪੂਰੀ ਤਰ੍ਹਾਂ ਨਾਲ ਦੋਸ਼ੀ ਹਨ। ਕਿਉਂਕਿ ਇਹ ਸਾਰਾ ਕੁੱਝ ਇੱਕ ਪਹਿਲਾਂ ਬਣਾਈ ਰਚੀ ਗਈ ਸਾਜਿਸ ਦੇ ਤਹਿਤ ਕੀਤਾ ਗਿਆ ਹੈ। ਜਦੋਂ ਵੋਟਾਂ ਦੀ ਗਿਣਤੀ ਚੱਲ ਰਹੀ ਸੀ, ਤਾਂ ਉਸ ਵੇਲੇ ਡਿਪਟੀ ਕਮਿਸ਼ਨਰ ਹਾਲ ਵਿਚੋਂ ਉਠ ਕੇ ਬਾਹਰ ਚਲੇ ਜਾਂਦੇ ਹਨ। ਜਿਸ ਤੋਂ ਸਾਫ਼ ਪਤਾ ਚਲਦਾ ਹੈ ਕਿ ਇਸ ਸਾਜਿਸ ਵਿੱਚ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵੀ ਸ਼ਾਮਿਲ ਹਨ।

ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਕੁਮਾਰ ਦੀਆਂ 8 ਵੋਟਾਂ ਨੂੰ ਰੱਦ ਕੀਤਾ ਗਿਆ ਹੈ। ਉਹ ਇਕੱਲੇ ਅਨਿਲ ਮਸ਼ੀਹ ਦਾ ਕੰਮ ਨਹੀਂ ਹੈ। ਬੀਜੇਪੀ ਵਲੋਂ ਇਸ ਕੰਮ ਨੂੰ ਇੱਕ ਪੂਰੀ ਟੀਮ ਤਿਆਰ ਕਰਕੇ ਅੰਜਾਮ ਦਿੱਤਾ ਗਿਆ ਹੈ। ਵੋਟਿੰਗ ਵਾਲੇ ਦਿਨ ਬੀਜੇਪੀ ਦੇ ਹਰ ਕੌਂਸਲਰ ਦੀ ਹਾਲ ਵਿੱਚ ਅਲੱਗ–ਅਲੱਗ ਜਗ੍ਹਾਂ ਡਿਊਟੀ ਲਗਾਈ ਗਈ ਸੀ, ਕਿ ਕਿਹੜੇ ਕੌਂਸਲਰ ਨੇ ਕੈਮਰਿਆਂ ਨੂੰ ਅਨਿਲ ਮਸ਼ੀਹ ਦੇ ਉਪਰੋਂ ਹਟਾਉਣਾ ਹੈ ਅਤੇ ਕਿਹੜੇ ਕੌਂਸਲਰ ਨੇ ਰੌਲਾ ਪਾ ਕੇ ਆਪ ਅਤੇ ਕਾਂਗਰਸ ਦੇ ਕੌਂਸਲਰਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਹੈ ਤਾਂ ਜੋ ਅਨਿਲ ਮਸ਼ੀਹ ਅਰਾਮ ਨਾਲ 8 ਵੋਟਾਂ ਨੂੰ ਰੱਦ ਕਰ ਸਕੇ ਅਤੇ ਬੀਜੇਪੀ ਦੇ ਮੇਅਰ ਅਹੁਦੇ ਦੇ ਉਮੀਦਵਾਰ ਨੂੰ ਇੱਕ ਸਾਜਿਸ ਤਹਿਤ ਜਿਤਾ ਸਕਣ।

ਉਨ੍ਹਾਂ ਕਿਹਾ ਕਿ ਹੁਣ ਕੈਮਰਿਆਂ ਚ ਹੋਈ ਰਿਕਾਰਡਿੰਗ ਦੇ ਰਾਂਹੀ ਸਾਰੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ। ਚੰਡੀਗੜ੍ਹ ਵਾਸੀ ਬੀਜੇਪੀ ਵਲੋਂ ਕੀਤੀ ਲੋਕਤੰਤਰ ਦੀ ਹੱਤਿਆ ਨੂੰ ਲੈ ਕੇ ਬਹੁਤ ਜ਼ਿਆਦਾ ਰੋਸ਼ ਵਿੱਚ ਹਨ। ਕਿਉਂਕਿ ਸ਼ਹਿਰ ਵਾਸੀ ਚਾਹੁੰਦੇ ਹਨ, ਕਿ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣੇ ਅਤੇ ਸ਼ਹਿਰ ਦਾ ਸਮੁੱਚਾ ਵਿਕਾਸ ਹੋਵੇ।

ਉਨ੍ਹਾਂ ਅੱਗੇ ਦੱਸਿਆ ਕਿ ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ ਨੂੰ ਸਜਾਵਾਂ ਦਵਾਉਣ ਦੇ ਲਈ ਅੱਜ ਵੀ ਸੈਕਟਰ 17, ਨਗਰ ਨਿਗਮ ਦੇ ਦਫ਼ਤਰ ਸਾਹਮਣੇ ਆਮ ਆਦਮੀ ਪਾਰਟੀ ਦੇ ਵਲੋਂ ਭੁੱਖ ਹੜਤਾਲ ਜਾਰੀ ਹੈ ਅਤੇ ਵੱਡੀ ਗਿਣਤੀ ਵਿੱਚ ਵਲੰਟੀਅਰ ਵੀ ਸ਼ਾਮਿਲ ਹੋਏ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal