Follow us

30/04/2026 4:04 am

Search
Close this search box.
Home » News In Punjabi » ਚੰਡੀਗੜ੍ਹ » ਝੂਠਾ ਕੇਸ ਮਨਵਾਉਣ ਲਈ ਕੰਨਪੱਟੀ ‘ਤੇ ਰਿਵਾਲਵਰ ਰੱਖੀ ,ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ

ਝੂਠਾ ਕੇਸ ਮਨਵਾਉਣ ਲਈ ਕੰਨਪੱਟੀ ‘ਤੇ ਰਿਵਾਲਵਰ ਰੱਖੀ ,ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ

ਝੂਠਾ ਕੇਸ ਮਨਵਾਉਣ ਲਈ ਕੰਨਪੱਟੀ ‘ਤੇ ਰਿਵਾਲਵਰ ਰੱਖੀ ,ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ

DPB , Mohali: ਮੁਹਾਲੀ ਦੇ ਪਿੰਡ ਦਾਊ ‘ਚ 16 ਸਾਲਾ ਵਿਦਿਆਰਥੀ ਪ੍ਰਿੰਸ ਕੁਮਾਰ ਦੇ ਅਪਹਰਨ ਅਤੇ ਬੇਰਹਮੀ ਨਾਲ ਮਾਰਪੀਟ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ 4 ਫਰਵਰੀ 2026 ਨੂੰ ਦੋ ਅਣਪਛਾਤੇ ਨੌਜਵਾਨ ਉਸਦੇ ਘਰ ਪੁੱਛਗਿੱਛ ਲਈ ਆਏ ਪਰ ਉਹ ਘਰ ‘ਚ ਨਹੀਂ ਸੀ। ਜਦੋਂ ਉਹ ਦਾਊ ਸਕੂਲ ਤੋਂ ਵਾਪਸ ਆ ਰਿਹਾ ਸੀ ਤਾਂ ਪਿੰਡ ਨੇੜੇ ਖੜ੍ਹੀ ਫਾਰਚੂਨਰ ਕਾਰ ‘ਚ ਸਵਾਰ ਕੁਝ ਲੋਕਾਂ ਨੇ ਉਸਨੂੰ ਜਬਰਦਸਤੀ ਗੱਡੀ ‘ਚ ਬਿਠਾ ਕੇ ਅਗਵਾ ਕਰ ਲਿਆ।

ਪੀੜਤ ਮੁਤਾਬਕ ਦੋਸ਼ੀਆਂ ‘ਚ ਰੋਬਿਨ, ਪ੍ਰਦੀਪ ਰਾਣਾ, ਜਸਵੀਰ ਸਿੰਘ ਉਰਫ਼ ਜੱਸੀ, ਸੰਜੀਵ ਰਾਣਾ ਉਰਫ਼ ਸੰਜੂ, ਅਕਵਿੰਦਰ ਸਿੰਘ ਸਮੇਤ 15-20 ਹੋਰ ਨੌਜਵਾਨ ਸ਼ਾਮਲ ਸਨ। ਉਸਨੂੰ ਪਿੰਡ ਬਹਲੋਲਪੁਰ ਨੇੜੇ ਇਕ ਟਿਊਬਵੈਲ ‘ਤੇ ਲੈ ਜਾ ਕੇ ਕੱਪੜੇ ਉਤਾਰ ਕੇ ਹੱਥ-ਪੈਰ ਬੰਨ੍ਹ ਦਿੱਤੇ ਗਏ ਅਤੇ ਡੰਡਿਆਂ ਤੇ ਲੋਹੇ ਦੀ ਰਾਡ ਨਾਲ ਬੇਰਹਮੀ ਨਾਲ ਕੁੱਟਿਆ ਗਿਆ। ਦੋਸ਼ ਹੈ ਕਿ ਸਿਰ ‘ਤੇ ਰਿਵਾਲਵਰ ਰੱਖ ਕੇ ਝੂਠਾ ਚੋਰੀ ਦਾ ਦੋਸ਼ ਕਬੂਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਨਸ਼ੀਲਾ ਪਦਾਰਥ ਦੇਣ ਦੀ ਧਮਕੀ ਵੀ ਦਿੱਤੀ ਗਈ।

ਬਾਅਦ ‘ਚ ਦੋਸ਼ੀ ਉਸਨੂੰ ਚੰਡੀਗੜ੍ਹ ਸੈਕਟਰ 39 ਥਾਣਾ ਦੇ ਬਾਹਰ ਲੈ ਗਏ ਅਤੇ ਇਕ ਮੁਲਾਜ਼ਮ ਨੂੰ ਬੁਲਾ ਕੇ ਕਿਹਾ ਕਿ ਚੋਰ ਫੜਿਆ ਹੈ। ਹਾਲਤ ਗੰਭੀਰ ਦੇਖ ਕੇ ਪੁਲਿਸ ਨੇ ਪਹਿਲਾਂ ਹਸਪਤਾਲ ਲੈ ਜਾਣ ਲਈ ਕਿਹਾ। ਪਰ ਦੋਸ਼ੀ ਉਸਨੂੰ ਹਸਪਤਾਲ ਦੀ ਬਜਾਏ ਜੁਝਾਰ ਨਗਰ ‘ਚ ਇਕ ਸ਼ਿਵ ਪ੍ਰਾਪਰਟੀ ਡੀਲਰ ਦੇ ਦਫ਼ਤਰ ਲੈ ਗਏ ਜਿੱਥੇ ਫਿਰ ਕੁੱਟਮਾਰ ਕੀਤੀ ਗਈ। ਮੌਕਾ ਮਿਲਣ ‘ਤੇ ਉਸਨੇ ਮਾਂ ਨੂੰ ਸੂਚਿਤ ਕੀਤਾ ਪਰ ਹਮਲਾਵਰਾਂ ਨੇ ਉਸਦਾ ਫ਼ੋਨ ਤੋੜ ਦਿੱਤਾ। ਪਰਿਵਾਰ ਪੁਲਿਸ ਨਾਲ ਪਹੁੰਚਿਆ ਅਤੇ ਜਖ਼ਮੀ ਨੂੰ ਸਿਵਲ ਹਸਪਤਾਲ ਖਰੜ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਐਮਐਲਆਰ ‘ਚ 9 ਚੋਟਾਂ ਦਰਜ ਕੀਤੀਆਂ। ਪੁਲਿਸ ਨੇ ਨਾਮਜ਼ਦ ਅਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

“ਮਾਮਲਾ ਦਰਜ ਕਰਨ ਤੋਂ ਬਾਅਦ ਤਿੰਨ ਹਮਲਾਵਰ ਰੋਬਿਨ, ਪ੍ਰਦੀਪ ਰਾਣਾ ਅਤੇ ਜਸਵੀਰ ਸਿੰਘ ਉਰਫ਼ ਜੱਸੀ ਗ੍ਰਿਫ਼ਤਾਰ ਕਰ ਲਏ ਗਏ ਹਨ ਅਤੇ ਪੁਲਿਸ ਰਿਮਾਂਡ ‘ਤੇ ਹਨ। ਦੋ ਹੋਰ ਦੀ ਤਲਾਸ਼ ਜਾਰੀ ਹੈ, ਜਲਦੀ ਕਾਬੂ ਕਰ ਲਿਆ ਜਾਵੇਗਾ।” — ਪੈਰੀਵਿੰਕਲ ਸਿੰਘ SHO ਬਲੌਂਗੀ

dawn punjab
Author: dawn punjab

Leave a Comment

RELATED LATEST NEWS