ਨੂਰਪੁਰਬੇਦੀ/ ਚੰਡੀਗੜ੍ਹ: ਸ਼ਿਕਾਰੀਆਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਇਲਾਕੇ ‘ਚ ਜੰਗਲੀ ਪਸ਼ੂਆਂ ਦਾ ਲਗਾਤਾਰ ਸ਼ਿਕਾਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਜੰਗਲੀ ਜੀਵ ਵਿਭਾਗ ਵੀ ਪੂਰੀ ਤਰ੍ਹਾਂ ਚੌਕਸ ਹੈ ਅਤੇ ਰਾਤ ਸਮੇਂ ਆਪਣੀ ਗਸ਼ਤ ਵਧਾ ਦਿੱਤੀ ਹੈ |
ਬੀਤੇ ਕੱਲ੍ਹ ਨੂਰਪੁਰ ਬੇਦੀ ਦੇ ਪਿੰਡ ਖੱਡ ਰਾਜਗਿਰੀ ਚ ਬੀਤੀ ਰਾਤ ਚਾਰ ਵਿਅਕਤੀ ਇੱਕ ਸਾਂਬਰ ਦੇ ਬੱਚੇ ਦਾ ਸ਼ਿਕਾਰ ਕਰਦੇ ਹੋਏ ਮਿਲੇ ਹਨ।
ਜਾਣਕਾਰੀ ਦਿੰਦਿਆਂ ਰੇਂਜ ਅਫ਼ਸਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ‘ਤੇ ਇਨ੍ਹਾਂ ਮੁਲਜ਼ਮਾਂ ਨੂੰ ਫੜਨ ‘ਚ ਸਫਲਤਾ ਹਾਸਲ ਕੀਤੀ ਗਈ ਹੈ।ਫਿਲਹਾਲ ਇਨ੍ਹਾਂ ਕੋਲੋਂ ਇਕ ਮ੍ਰਿਤਕ ਸਾਂਭਰ ਦਾ ਬੱਚਾ ਵੀ ਬਰਾਮਦ ਹੋਇਆ ਹੈ।
