Follow us

26/07/2026 4:50 am

Search
Close this search box.
Home » News In Punjabi » ਸੰਸਾਰ » ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਖਤਮ ਕਰਨ ਲਈ ਭਾਜਪਾ ਆਗੂ ਗ੍ਰਹਿ ਮੰਤਰੀ ਨੂੰ ਮਿਲਣ :- ਬਲਵੰਤ ਸਿੰਘ ਰਾਮੂਵਾਲੀਆ

ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਖਤਮ ਕਰਨ ਲਈ ਭਾਜਪਾ ਆਗੂ ਗ੍ਰਹਿ ਮੰਤਰੀ ਨੂੰ ਮਿਲਣ :- ਬਲਵੰਤ ਸਿੰਘ ਰਾਮੂਵਾਲੀਆ


ਐਸ ਏ ਐਸ ਨਗਰ : ਕੈਨੇਡੀਅਨ ਸਰਕਾਰ ਨੇ ਪਿਛਲੇ ਦਿਨੀ ਭਾਰਤ ‘ਚ ਹਾਈ ਕਮਿਸ਼ਨ ਤੋਂ 41 ਡਿਪਲੋਮੈਟਾਂ ਨੂੰ ਹਟਾ ਦਿੱਤਾ ਹੈ, ਜਿਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੋਕ ਭਲਾਈ ਪਾਰਟੀ ਦੇ ਮੁਖੀ ਤੇ ਸਾਬਕਾ ਕੈਬਿਨਟ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਅਤੇ ਕੈਨੇਡਾ ‘ਚ ਵਿਚਾਲੇ ਵੱਧ ਰਹੇ ਤਣਾਅ ਵਿਚਾਲੇ ਕਿਸੇ ਵੀ ਸਿਆਸੀ ਪਾਰਟੀ ਜਾਂ ਧਾਰਮਿਕ ਜਥੇਬੰਦੀਆਂ ਵੱਲੋਂ ਮਸਲੇ ਦੇ ਹੱਲ ਲਈ ਆਵਾਜ਼ ਬੁਲੰਦ ਨਹੀਂ ਕੀਤੀ ਗਈ ਹੈ l

ਰਾਮੂਵਾਲੀਆ ਨੇ ਬਿਆਨ ਜਾਰੀ ਕਰਦਿਆਂ ਪੰਜਾਬ ਦੇ ਬੀ ਜੇ ਪੀ ਪ੍ਰਧਾਨ ਸੁਨੀਲ ਜਾਖੜ ਸਮੇਤ ਹੋਰ ਸੂਬਿਆਂ ਚ ਭਾਜਪਾ ਆਗੂਆਂ ਨੂੰ ਬੇਨਤੀ ਕੀਤੀ ਕਿ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਮਸਲੇ ਦੇ ਹੱਲ ਲਈ ਉੱਚ ਪੱਧਰੀ ਮੀਟਿੰਗ ਕਰਨੀ ਚਾਹੀਦੀ ਹੈ ਕਿਉਂਕਿ ਕੈਨੇਡਾ ‘ਚ ਲੱਖਾਂ ਹੀ ਪੰਜਾਬੀ ਅਤੇ ਗੁਜਰਾਤੀ ਬੈਠੇ ਹਨ ਅਤੇ ਹਰ ਸਾਲ ਵਿਆਹਾਂ ਦੇ ਸੀਜਨ ਦੌਰਾਨ ਆਉਣਾ ਜਾਣਾ ਬਣਿਆ ਰਹਿੰਦਾ ਪਰ ਦੋਵੇਂ ਦੇਸ਼ਾਂ ਚ ਤਣਾਅ ਵਧਣ ਕਾਰਨ ਭਾਰਤ ਚ ਬੈਂਗਲੁਰੂ, ਚੰਡੀਗੜ੍ਹ ਅਤੇ ਮੁੰਬਈ ਸਥਿਤ ਹਾਈ ਕਮਿਸ਼ਨ ਦੇ ਕੇਂਦਰਾਂ ਵਿੱਚ ਵੀਜ਼ਾ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ ਅਤੇ ਹੁਣ ਭਾਰਤ ਵਿੱਚ ਵੀਜ਼ਾ ਦੇਣ ਦਾ ਕੰਮ ਨਵੀਂ ਦਿੱਲੀ ਸਥਿਤ ਹਾਈ ਕਮਿਸ਼ਨ ਵਿੱਚ ਕੀਤਾ ਜਾਵੇਗਾ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ .

ਇਸ ਸਬੰਧੀ ਬਲਵੰਤ ਸਿੰਘ ਰਾਮੂਵਾਲੀਆ ਨੇ ਮਿੱਠੀ ਜੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਭਾਰਤ ਚ 10 ਲੱਖ ਪਰਿਵਾਰ ਦਲੀਲ ਦੀ ਤੀਰ ਕਮਾਨ ਨਾਲ ਲੈਸ ਹੋ ਕੇ ਬੀਜੇਪੀ ਦਾ ਵਿਰੋਧ ਕਰਨ ਲਈ ਤਿਆਰ ਬੈਠੇ ਹਨ,

ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਬੀਜੇਪੀ ਦੇ ਆਗੂਆਂ ਨੂੰ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲ ਕੇ ਭਾਰਤ ਤੇ ਕਨੇਡਾ ਵਿਚਾਲੇ ਤਣਾਅ ਨੂੰ ਖਤਮ ਕਰਨ ਲਈ ਅਹਿਮ ਯੋਗਦਾਨ ਦੀ ਭੂਮਿਕਾ ਨਿਭਾ ਕੇ ਪੰਜਾਬੀਆਂ ਦੇ ਨਾਲ ਨਾਲ ਹੋਰ ਸੂਬਿਆਂ ਦੇ ਲੋਕਾਂ ਦੇ ਦਿਲਾਂ ਚ ਸੋਭਾ ਖੱਟ ਲਓ.

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal