Follow us

14/01/2025 10:26 pm

Search
Close this search box.
Home » News In Punjabi » ਚੰਡੀਗੜ੍ਹ » ਨਗਰ ਨਿਗਮ ਦੀ ਮੀਟਿੰਗ ’ਚ ਭਾਜਪਾ ਅਤੇ ਕਾਂਗਰਸੀ ਕੌਂਸਲਰ ਹੱਥੋਪਾਈ ਤੱਕ ਪੁੱਜੇ: ਪੜ੍ਹੋ ਪੂਰਾ ਮਾਮਲਾ

ਨਗਰ ਨਿਗਮ ਦੀ ਮੀਟਿੰਗ ’ਚ ਭਾਜਪਾ ਅਤੇ ਕਾਂਗਰਸੀ ਕੌਂਸਲਰ ਹੱਥੋਪਾਈ ਤੱਕ ਪੁੱਜੇ: ਪੜ੍ਹੋ ਪੂਰਾ ਮਾਮਲਾ

ਚੰਡੀਗੜ੍ਹ :

ਚੰਡੀਗੜ੍ਹ ਨਿਗਮ ਦੀ ਅੱਜ ਹੋਈ ਮੀਟਿੰਗ ਵਿੱਚ ਕਾਂਗਰਸੀ ਅਤੇ ਭਾਜਪਾ ਕੌਂਸਲਰ ਆਪਸ ਵਿੱਚ ਹੱਥੋਂ ਪਾਈ ਹੋਏ। ਮੀਟਿੰਗ ਵਿੱਚ ਬੀਤੇ ਦਿਨੀਂ ਪਾਰਲੀਮੈਂਟ ਵਿੱਚ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬੀ ਆਰ ਅੰਬੇਡਕਰ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਆਪਸ ਵਿੱਚ ਖਹਿਬੜ ਪਏ।

ਨਗਰ ਨਿਗਮ ਦੀ ਮੀਟਿੰਗ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਅਮਿਤ ਸ਼ਾਹ ਖਿਲਾਫ ਪ੍ਰਸਤਾਵ ਪਾਸ ਕਰਦੇ ਹੋਏ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕੀਤੀ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਨਹਿਰੂ ਸਮੇਂ ਕਾਂਗਰਸ ਪਾਰਟੀ ਨੇ ਅੰਬੇਡਕਾਰ ਦਾ ਅਪਮਾਨ ਕੀਤਾ ਸੀ।

ਇਸ ਸਭ ਰੌਲੇ ਦੇ ਚਲਦਿਆਂ ਅਨਿਲ ਮਸੀਹ ਨੂੰ ਵੋਟ ਚੋਰ ਕਿਹਾ ਗਿਆ। ਫਿਰ ਮਸ਼ੀਹ ਵੱਲੋਂ ਵੀ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਜਮਾਨਤ ਉਤੇ ਬਾਹਰ ਆਉਣ ਗੱਲ ਕਹੀ।

ਜ਼ਿਕਰਯੋਗ ਹੈ ਕਿ ਇਸੇ ਸਾਲ ਜਨਵਰੀ 2024 ਵਿੱਚ ਹੋਈ ਮੇਅਰ ਦੀ ਚੋਣ ਵਿਵਾਦਾਂ ਵਿੱਚ ਰਹੀਆਂ ਸੀ। ਉਸ ਸਮੇਂ ਰਿਟਨਿੰਗ ਅਫਸਰ ਅਨਿਲ ਮਸੀਹ ਨੇ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਵੋਟ ਨੂੰ ਗਲਤ ਢੰਗ ਨਾਲ ਰੱਦ ਕਰ ਦਿੱਤਾ ਸੀ। ਇਸ ਗੱਲ ਨੂੰ ਲੈ ਕੇ ਆਪਸ ਵਿੱਚ ਬਹਿਸਬਾਜ਼ੀ ਇੱਥੋਂ ਤੱਕ ਪਹੁੰਚ ਗਈ ਕਿ ਦੋਵੇਂ ਧਿਰਾਂ ਹੱਥੋਂਪਾਈ ਹੋ ਗਈਆਂ।

dawnpunjab
Author: dawnpunjab

Leave a Comment

RELATED LATEST NEWS