Follow us

02/05/2026 4:36 am

Search
Close this search box.
Home » News In Punjabi » ਚੰਡੀਗੜ੍ਹ » ਸੈਕਟਰ 76-80 ਇਨਹਾਂਸਮੈਂਟ ਮਾਮਲੇ ‘ਚ ਵੱਡੀ ਰਾਹਤ, GMADA ਵੱਲੋਂ ਨਵੇਂ ਘੱਟ ਰੇਟ ਲਾਗੂ ਕਰਨ ਦਾ ਭਰੋਸਾ

ਸੈਕਟਰ 76-80 ਇਨਹਾਂਸਮੈਂਟ ਮਾਮਲੇ ‘ਚ ਵੱਡੀ ਰਾਹਤ, GMADA ਵੱਲੋਂ ਨਵੇਂ ਘੱਟ ਰੇਟ ਲਾਗੂ ਕਰਨ ਦਾ ਭਰੋਸਾ

ਸੈਕਟਰ 76-80 ਇਨਹਾਂਸਮੈਂਟ ਮਾਮਲੇ ‘ਚ ਵੱਡੀ ਰਾਹਤ, GMADA ਵੱਲੋਂ ਨਵੇਂ ਘੱਟ ਰੇਟ ਲਾਗੂ ਕਰਨ ਦਾ ਭਰੋਸਾ

ਮੋਹਾਲੀ ਅਪ੍ਰੈਲ 7

ਮੋਹਾਲੀ ਦੇ ਸੈਕਟਰ 76-80 ਦੇ ਇਨਹਾਂਸਮੈਂਟ ਮਾਮਲੇ ਨੂੰ ਲੈ ਕੇ ਨਿਵਾਸੀਆਂ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਬਣ ਗਈ ਹੈ। ਇਨਹਾਂਸਮੈਂਟ ਸੰਘਰਸ਼ ਕਮੇਟੀ ਦੀ ਅਗਵਾਈ ਕਨਵੀਨਰ ਕੁਲਵੰਤ ਸਿੰਘ ਧਨੋਆ ਵੱਲੋਂ ਕੀਤੀ ਗਈ, ਜਿੱਥੇ GMADA ਦੀ ਚੀਫ਼ ਐਡਮਿਨਿਸਟਰੇਟਰ (CA) ਸਾਕਸ਼ੀ ਸਾਹਨੀ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਪਿਛਲੇ ਸਮੇਂ ਵਿੱਚ ਭੇਜੇ ਗਏ ਇਨਹਾਂਸਮੈਂਟ ਪੱਤਰਾਂ ਅਤੇ ਉਨ੍ਹਾਂ ‘ਤੇ ਲੱਗ ਰਹੇ ਵਿਆਜ ਦੇ ਮਸਲੇ ਨੂੰ ਉਠਾਇਆ। ਕਮੇਟੀ ਦੇ ਮੈਂਬਰ ਹਰਜੀਤ ਸਿੰਘ ਭੋਲੂ (MC) ਨੇ ਦੱਸਿਆ ਕਿ ਪਹਿਲਾਂ GMADA ਵੱਲੋਂ ਉੱਚੇ ਰੇਟਾਂ ‘ਤੇ ਇਨਹਾਂਸਮੈਂਟ ਦੀ ਮੰਗ ਕੀਤੀ ਗਈ ਸੀ, ਜਿਸ ਨਾਲ ਨਿਵਾਸੀ ਪ੍ਰੇਸ਼ਾਨ ਸਨ।

ਉਨ੍ਹਾਂ ਦੱਸਿਆ ਕਿ ਹੁਣ GMADA ਵੱਲੋਂ ਨਵੇਂ ਘੱਟ ਰੇਟਾਂ ਅਨੁਸਾਰ ਲਗਭਗ 1853 ਰੁਪਏ ਪ੍ਰਤੀ ਵਰਗ ਗਜ਼ ਦੇ ਹਿਸਾਬ ਨਾਲ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪੁਰਾਣੇ ਇਨਹਾਂਸਮੈਂਟ ਪੱਤਰਾਂ ਦੇ ਥਾਂ  ਤੇ ਹੁਣ ਨਵੇਂ ਪਤਰਾਂ ਨੂੰ ਹੁਣ ਅੰਤਿਮ ਮੰਨਿਆ ਜਾਵੇਗਾ ਅਤੇ ਉਨ੍ਹਾਂ ‘ਤੇ ਵਿਆਜ ਨਹੀਂ ਲੱਗੇਗਾ।

CA ਸਾਕਸ਼ੀ ਸਾਹਨੀ ਨੇ ਭਰੋਸਾ ਦਿਵਾਇਆ ਕਿ ਸੈਕਟਰ 76-80 ਦੇ ਨਿਵਾਸੀਆਂ ਨੂੰ ਨਵੇਂ ਘੱਟ ਰੇਟਾਂ ਅਨੁਸਾਰ ਹੀ ਤਾਜ਼ਾ ਪੱਤਰ ਭੇਜੇ ਜਾਣਗੇ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਪਹਿਲਾਂ ਵੱਧ ਰਕਮ GMADA ਵਿੱਚ ਜਮ੍ਹਾਂ ਕਰਵਾਈ ਹੈ, ਉਹ ਰਕਮ ਵੀ ਜਲਦ ਹੀ ਵਾਪਸ ਕੀਤੀ ਜਾਵੇਗੀ।

ਮੀਟਿੰਗ ਤੋਂ ਬਾਅਦ ਕਮੇਟੀ ਵੱਲੋਂ CA ਮੈਡਮ ਦਾ ਫੁੱਲਾਂ ਦੇ ਗੁਲਦਸਤੇ ਨਾਲ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦੇ ਸਕਾਰਾਤਮਕ ਫ਼ੈਸਲੇ ਦੀ ਪ੍ਰਸ਼ੰਸਾ ਕੀਤੀ ਗਈ।

ਇਸ ਮੌਕੇ ਹਰਜੀਤ ਸਿੰਘ ਭੋਲੂ MC, ਹਰਦਿਆਲ ਚੰਦ ਬਡਬਰ, ਅਵਤਾਰ ਸਿੰਘ, ਮੇਜਰ ਸਿੰਘ (ਸੈਕਟਰ 80), ਲਾਭ ਸਿੰਘ ਸਮੇਤ ਕਈ ਹੋਰ ਮੈਂਬਰ ਵੀ ਹਾਜ਼ਰ ਸਨ।

dawn punjab
Author: dawn punjab

Leave a Comment

RELATED LATEST NEWS