ਚੰਡੀਗੜ੍ਹ: ਹੁਣੇ ਹੁਣੇ ਸਮਾਚਾਰ ਪ੍ਰਾਪਤ ਹੋਇਆ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਮੈਡੀਟੋਰੀਅਸ ਸਕੂਲ ਵਿੱਚ 70 ਤੋਂ ਜਿਆਦਾ ਬੱਚੇ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਅਚਾਨਕ ਬਿਮਾਰ ਹੋ ਗਏ ਅਤੇ ਉਹਨਾਂ ਨੂੰ ਇਲਾਜ ਲਈ ਹੋਸਪਿਟਲ ਭਰਤੀ ਕਰਵਾਇਆ ਗਿਆ।
ਤੇ ਬੱਚਿਆਂ ਦੇ ਮਾਪਿਆਂ ਅਨੁਸਾਰ ਬੱਚੇ ਕਈ ਦਿਨ ਤੋਂ ਘਟੀਆ ਖਾਣੇ ਦੀ ਸ਼ਿਕਾਇਤ ਕਰ ਰਹੇ ਸਨ ਅਤੇ ਉਨਾਂ ਨੇ ਸਕੂਲ ਪ੍ਰਬੰਧਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਸੀ ਪਰ ਸਹੀ ਟਾਈਮ ਤੇ ਕੋਈ ਉਚਿਤ ਐਕਸ਼ਨ ਨਾ ਲਏ ਜਾਣ ਕਾਰਨ ਅੱਜ ਇਹ ਹਾਦਸਾ ਵਾਪਰਿਆ
ਬੱਚਿਆਂ ਦੇ ਮਾਂ ਪਿਓ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ