Follow us

19/02/2026 5:51 am

Search
Close this search box.
Home » News In Punjabi » ਭਾਰਤ » ਰਾਣਾ ਬਲਾਚੌਰੀਆ ਕਤਲ ਕੇਸ ਵਿੱਚ ਮੋਹਾਲੀ ਸੀਆਈਏ ਦੀ ਹੋਰ ਵੱਡੀ ਕਾਰਵਾਈ, ਤੜਕੇ ਐਨਕਾਊਂਟਰ

ਰਾਣਾ ਬਲਾਚੌਰੀਆ ਕਤਲ ਕੇਸ ਵਿੱਚ ਮੋਹਾਲੀ ਸੀਆਈਏ ਦੀ ਹੋਰ ਵੱਡੀ ਕਾਰਵਾਈ, ਤੜਕੇ ਐਨਕਾਊਂਟਰ

ਰਾਣਾ ਬਲਾਚੌਰੀਆ ਕਤਲ ਕੇਸ ਵਿੱਚ ਮੋਹਾਲੀ ਸੀਆਈਏ ਦੀ ਹੋਰ ਵੱਡੀ ਕਾਰਵਾਈ, ਤੜਕੇ ਐਨਕਾਊਂਟਰ

ਮੁੱਲਾਪੁਰ ਸਟੇਡੀਅਮ ਨੇੜੇ ਪੁਲਿਸ–ਬਦਮਾਸ਼ ਮੁਕਾਬਲਾ, ਇਕ ਆਰੋਪੀ ਕਰਨ ਪਾਠਕ ਢੇਰ

Mohali: Rana Balachauriya murder case: karan Pathak died

ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ Rana Balachauriya ਦੇ ਕਤਲ ਮਾਮਲੇ ਵਿੱਚ ਮੋਹਾਲੀ ਸੀਆਈਏ ਟੀਮ ਨੇ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਤੜਕ ਸਵੇਰੇ ਪੁਲਿਸ ਐਨਕਾਊਂਟਰ ਕੀਤਾ। ਇਸ ਮੁਕਾਬਲੇ ਦੌਰਾਨ ਇਕ ਆਰੋਪੀ ਦੇ ਜਖਮੀ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਐਨਕਾਊਂਟਰ ਮੋਹਾਲੀ ਨਾਲ ਲੱਗਦੇ ਪਿੰਡ ਰੁੜਕੀ ਖਾਮ, ਮੁੱਲਾਪੁਰ ਸਟੇਡੀਅਮ ਦੇ ਨੇੜੇ ਹੋਇਆ।

ਐਸਐਸਪੀ ਮੋਹਾਲੀ Harmandeep Singh Hans ਮੁਤਾਬਕ, ਰਾਣਾ ਬਲਾਚੌਰੀਆ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਮੁੱਖ ਆਰੋਪੀ ਕਰਨ ਪਾਠਕ ਉਰਫ਼ ਡਿਫਾਲਟਰ, Karan Pathak “Defaulter” ਜੋ ਕਿ ਮੋਹਾਲੀ ਸੀਆਈਏ ਦੀ ਗ੍ਰਿਫ਼ਤ ਤੋਂ ਫਰਾਰ ਹੋ ਗਿਆ ਸੀ, ਦਾ ਪਿੱਛਾ ਕਰਦੇ ਹੋਏ ਪੁਲਿਸ ਨੇ ਉਸ ਨੂੰ ਘੇਰ ਲਿਆ। ਇਸ ਦੌਰਾਨ ਦੋਵਾਂ ਪੱਖਾਂ ਵਿਚਾਲੇ ਗੋਲੀਆਂ ਚੱਲੀਆਂ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਕਾਰਵਾਈ ਵਿੱਚ ਆਰੋਪੀ ਜਖਮੀ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

dawn punjab
Author: dawn punjab

Leave a Comment

RELATED LATEST NEWS